ਦਸਤਾਰ ਬੇਅਦਬੀ ਕਰਨ ਵਾਲੇ ਮਾਰਸ਼ਲਾਂ ਖਿਲਾਫ਼ ਸਰਕਾਰ ਕਰੇ ਕਾਰਵਾਈ: ਗਿਆਨੀ ਗੁਰਬਚਨ ਸਿੰਘ
ਅੰਮ੍ਰਿਤਸਰ 22 ਜੂਨ (ਮਧੂਸਾਰ ਬਿਊਰੋ)
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਜੋ ਵਿਧਾਨ ਸਭਾ ਵਿਚ ਭਾਈ ਪਿਰਮਿਲ ਸਿੰਘ ਐਮ ਐਲ ਏ ਦੀ ਕੁੱਟਮਾਰ ਕਰਕੇ ਮਰਸ਼ਲਾਂ ਵੱਲੋਂ ਉਸਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਇਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ।
ਜੇਕਰ ਵਿਧਾਨ ਸਭਾ ਵਿਚ ਜਿਥੋਂ ਕਾਨੂੰੰਨ ਪਾਸ ਹੋਣੇ ਹਨ ਅਤੇ ਸਰਕਾਰਾਂ ਨੇ ਕਈ ਅਹਿਮ ਨਿਰਣੇ ਕਰਨੇ ਹਨ, ਓਥੇ ਹੀ ਦਸਤਾਰਾਂ ਉਤਾਰਨੀਆਂ ਹਨ ਤਾਂ ਸਰਕਾਰ ਕਿਸ ਚੀਜ ਦਾ ਨਾਮ ਰਹਿ ਜਾਵੇਗਾ। ਦਸਤਾਰ ਤਾਂ ਹਰੇਕ ਵਿਅਕਤੀ ਦੀ ਆਨ-ਸ਼ਾਨ ਹੈ। ਜਿਸ ਬਦਲੇ ਕਈ ਪੁਰਾਤਨ ਕਹਾਣੀਆਂ ਚਲਦੀਆਂ ਆ ਰਹੀਆਂ ਹਨ ਪ੍ਰੰਤੂ ਅੱਜ ਤਾਂ ਸਰਕਾਰ ਹੀ ਇਸ ਦਸਤਾਰ ਨੂੰ ਪੈਰਾਂ ਵਿਚ ਰੋਲ ਰਹੀ ਹੈ। ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜੀ ਹੈ। ਸਰਕਾਰ ਵੱਲੋਂ ਉਨ•ਾਂ ਮਾਰਸ਼ਲਾਂ ਉਪਰ ਤੁਰੰਤ ਢੁੱਕਵੀਂ ਕਾਰਵਾਈ ਕਰਕੇ ਉਨ•ਾਂ ਨੂੰ ਬਣਦੀ ਸਜਾ ਦਿੱਤੀ ਜਾਵੇ। ਜਿਸ ਨਾਲ ਅੱਗੇ ਤੋਂ ਇਸ ਤਰ•ਾਂ ਦੀ ਕੋਈ ਵੀ ਕਾਰਵਾਈ ਕਰਨ ਦਾ ਕਿਸੇ ਵੀ ਮਾਰਸ਼ਲ ਦਾ ਹੋਸਲਾਂ ਨਾ ਪਵੇ।

