ਪਟਿਆਲਾ

ਹਜਾਰਾਂ ਸਾਲਾਂ ਤੋਂ ਦੱਬੇ ਕੁਚਲੇ ਜਾ ਰਹੇ ਸਮਾਜ ਨਾਲ ਹੁਣ ਧੱਕਾ ਬਰਦਾਸ਼ਤ ਨਹੀਂ : ਜਤਿੰਦਰ ਮੱਟੂ

ਪੰਜਾਬੀ ਯੂਨੀਵਰਸਿਟੀ ਦੇ ਐਸ.ਸੀ/ਬੀ.ਸੀ ਭਾਈਚਾਰੇ ਦਾ ਹੋਇਆ ਇਕੱਠ
-ਕੈਂਪਸ ਅੰਦਰ ਐਸ.ਸੀ/ਬੀ.ਸੀ ਭਾਈਚਾਰੇ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਬਾਰੇ ਹੋਈ ਵਿਚਾਰ ਚਰਚਾ
ਪਟਿਆਲਾ 22 ਜੂਨ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਕੈਂਪਸ ਅਤੇ ਯੂਨੀਵਰਸਿਟੀ ਦੇ ਕੰਸਟੀਚਿਊਟ ਕਾਲਜਾਂ ਅਤੇ ਨੇਬਰਹੁਡ ਕੈਂਪਸ ਦੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਸਥਾਈ ਅਤੇ ਅਸਥਾਈ ਕਰਮਚਾਰੀਆਂ ਦੀ ਇਕ ਅਹਿਮ ਮੀਟਿੰਗ ਪੰਜਾਬੀ ਯੂਨੀਵਰਸਿਟੀ ਵਿਖੇ ਹੋਈ।

ਐਸ.ਸੀ/ਬੀ.ਸੀ ਕਰਮਚਾਰੀ ਫੈਡਰੇਸ਼ਨ ਦੇ ਪੰਜਾਬੀ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਵਿਚ ਪੰਜਾਬੀ ਯੂਨੀਵਰਸਿਟੀ ਵਿਖੇ ਐਸ.ਸੀ/ਬੀ.ਸੀ ਵਰਗ ਨਾਲ ਸਬੰਧਿਤ ਕਰਮਚਾਰੀਆਂ ਨਾਲ ਹੋ ਰਹੀਆਂ ਜਿਆਦਤੀਆਂ ਅਤੇ ਧੱਕੇਸ਼ਾਹੀਆਂ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰਧਾਨ ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਉਨਾਂ ਕੋਲ ਅਜਿਹੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਹਨ ਜਿੰਨਾਂ ਵਿਚ ਇਸ ਵਰਗ ਨਾਲ ਸਬੰਧਿਤ ਕਰਮਚਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਿੱਧਾ ਸਿੱਧਾ ਭੇਦਭਾਵ ਕੀਤਾ ਜਾ ਰਿਹਾ ਹੈ। ਉਨਾਂ ਯੂਨੀਵਰਸਿਟੀ ਅਥਾਰਿਟੀ ਨੂੰ ਬੇਨਤੀ ਕੀਤੀ ਕਿ ਐਸ.ਸੀ/ਬੀ.ਸੀ ਵਰਗ ਦੇ ਕਿਸੇ ਵੀ ਹੋਣ ਵਾਲੇ ਕੰਮ ਵਿਚ ਜਾਣ ਬੁੱਝ ਕੇ ਕੋਈ ਅੜਿੱਕਾ ਨਾ ਅੜਾਇਆ ਜਾਵੇ। ਕਰਮਚਾਰੀ ਫੈਡਰੇਸ਼ਨ ਹਮੇਸ਼ਾ ਕਾਨੂੰਨ ਅਤੇ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਹੀ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਆਵਾਜ ਬੁਲੰਦ ਕਰਦੀ ਆਈ ਹੈ। ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅੰਦਰ ਇਸ ਵਰਗ ਨਾਲ ਸਬੰਧਿਤ ਨੌਕਰੀਆਂ ਦੇ ਬੈਕਲਾਗ ਨੂੰ ਜਲਦ ਤੋਂ ਜਲਦ ਭਰਿਆ ਜਾਵੇ। ਇਸ ਮੌਕੇ ਬੋਲਦਿਆਂ ਡਾ. ਗੁਰਜੰਟ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਅੰਦਰ ਕੁਝ ਜਾਤੀਵਾਦੀ ਸੋਚ ਵਾਲੇ ਵਿਅਕਤੀ ਵਿਰਾਜਮਾਨ ਹਨ ਜਿਸ ਕਾਰਣ ਸਾਡੇ ਵਰਗ ਨਾਲ ਭੇਦਭਾਵ ਹੋ ਰਿਹਾ ਹੈ।ਜਿਸ ਖਿਲਾਫ ਸਾਨੂੰ ਇਕਜੁੱਟ ਹੋਣਾ ਪਵੇਗਾ। ਇਸ ਮੌਕੇ ਸਹਾਇਕ ਰਜਿਸਟਰਾਰ ਸ. ਸੇਵਾ ਸਿੰਘ, ਡਾ. ਓਂਕਾਰ ਸਿੰਘ ਜੂਲੌਜੀ ਵਿਭਾਗ, ਡਾ. ਜਸਵੀਰ ਸਿੰਘ, ਬਾਮਸੇਫ ਤੋਂ ਪਰਮਜੀਤ ਸਿੰਘ ਨੇ ਕਰਮਚਾਰੀਆਂ ਦੀਆਂ ਦਿੱਕਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਯੂ.ਪੀ ਦੇ ਸਹਾਰਨਪੁਰ ਵਿਖੇ ਦਲਿਤ ਸਮਾਜ ਨਾਲ ਹੋਏ ਅੰਨ੍ਹੇ ਤਸ਼ੱਦਦ ਅਤੇ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਘਟਨਾ ਦੀ ਨਿਖੇਧੀ ਕੀਤੀ ਗਈ। ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਹਾਰਨਪੁਰ ਘਟਨਾ ਦੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ ਕਰਨ ਲਈ ਵੀ ਆਉਣ ਵਾਲੇ ਦਿਨਾਂ ਵਿਚ ਰਣਨੀਤੀ ਬਣਾਈ ਜਾਵੇਗੀ। ਇਸ ਮੌਕੇ ਮੰਚ ਸੰਚਾਲਨ ਡਿਪਟੀ ਲਾਇਬਰੇਰੀਅਨ ਡਾ. ਗਿਆਨ ਸਿੰਘ ਨੇ ਕੀਤਾ। ਹਾਜਰ ਨੁਮਾਇੰਦਿਆਂ ਵਿਚ ਡਿਪਟੀ ਰਜਿਸਟਰਾਰ ਮੈਡਮ ਸ਼ਾਂਤਾ ਦੇਵੀ, ਸ. ਸ਼ਮਸ਼ੇਰ ਸਿੰਘ , ਡਾ. ਗਿਆਨ ਸਿੰਘ, ਸੇਵਾ ਸਿੰਘ, ਬਲਬੀਰ ਸਿੰਘ, ਡਾ. ਓਂਕਾਰ ਸਿੰਘ, ਡਾ. ਗੁਰਜੰਟ ਸਿੰਘ,ਸੱਜਣ ਸਿੰਘ, ਬਲਵਿੰਦਰ ਕੌਰ, ਦੇਵਕੀ ਰਾਣੀ, ਸੁਖਵਿੰਦਰ ਸਿੰਘ, ਨੰਦ ਲਾਲ, ਗਿਆਨ ਮੌੜ, ਰਿਸਰਚ ਸਕਾਲਰ ਬਲਵਿੰਦਰ ਸਿੰਘ, ਬੇਅੰਤ ਸਿੰਘ, ਰਵੀ ਕੁਮਾਰ,ਠੇਕਾ ਸਿਸਟਮ ਕਰਮਚਾਰੀਆਂ ਵਿਚੋਂ ਜਤਿੰਦਰ ਧਾਲੀਵਾਲ, ਰਾਜੇਸ਼ ਕੁਮਾਰ, ਪਰਮਜੀਤ ਸਿੰਘ, ਗੁਰਜੰਟ ਸਿੰਘ, ਭੁਪਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਦੇ ਸਥਾਈ ਅਤੇ ਅਸਥਾਈ ਕਰਮਚਾਰੀ ਹਾਜਰ ਸਨ।

Leave a Reply

Your email address will not be published. Required fields are marked *