ਪਟਿਆਲਾ

ਪੀ.ਆਰ.ਟੀ.ਸੀ. ਬੱਸ ਓਪਰੇਟਰ ਯੂਨੀਅਨ ਨੇ ਕੀਤਾ ਕੇ.ਕੇ.ਸ਼ਰਮਾ ਨੂੰ ਸਨਮਾਨਿਤ

ਪਟਿਆਲਾ 22 ਜੂਨ (ਮਧੂਸਾਰ ਬਿਊਰੋ) ਪੀ.ਆਰ.ਟੀ.ਸੀ. ਐਚ.ਵੀ.ਏ.ਸੀ. ਐਂਡ ਵੋਲਵੋ (ਕਿ.ਮੀ.ਸਕੀਮ) ਬੱਸ ਓਪਰੇਟਰ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਗੋਤਮ ਦੀ ਅਗਵਾਈ ਹੇਠ ਇਕ ਵਫਦ ਨੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ.ਸ਼ਰਮਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਪ੍ਰਦੀਪ ਗੌਤਮ ਨੇ ਬੋਲਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੈਪਸੂ ਰੋਡਵੇਜ਼ ਦੀ ਹਾਲਤ ਖਰਾਬ ਸੀ ਅਤੇ ਇਹ ਲਗਾਤਾਰ ਘਾਟੇ ਵਿਚ ਚਲ ਰਹੀ ਸੀ।ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਨੇ ਜਮੀਨ ਨਾਲ ਜੁੜੇ ਹੋਏ ਮਿਹਨਤੀ ਆਗੂ ਕੇ.ਕੇ.ਸ਼ਰਮਾ ਨੂੰ ਚੇਅਰਮੈਨ ਬਣਾ ਕੇ ਪੈਪਸੂ ਰੋਡਵੇਜ਼ ਨੂੰ ਮੁੜ ਤੋਂ ਉਚਾਈਆਂ ਤੇ ਲਿਜਾਉਣ ਲਈ ਸ਼ਲਾਘਾਯੋਗ ਕਦਮ ਚੁਕਿਆ ਹੈ।ਜਿਸ ਨਾਲ ਪੈਪਸੂ ਕਾਰਪੋਰੇਸ਼ਨ ਮੁੜ ਤੋਂ ਤਰੱਕੀਆਂ ਦੀਆਂ ਲਹਿਰਾਂ ਤੇ ਚੱਲੇਗੀ।ਇਸ ਮੌਕੇ ਓਪਰੇਟਰ ਯੂਨੀਅਨ ਵਲੋਂ ਚੇਅਰਮੈਨ ਸ਼ਰਮਾ ਨੂੰ ਵਿਸ਼ਵਾਸ ਦਿਵਾਇਆ ਗਿਆ,ਕਿ ਉਹਨਾਂ ਵਲੋਂ ਹਰ ਤਰਾਂ ਦੀ ਅਨਕੰਡੀਸ਼ਨਲ ਸਪੋਰਟ ਦਿੱਤੀ ਜਾਵੇਗੀ ਅਤੇ ਪੀ.ਆਰ.ਟੀ.ਸੀ. ਤਰੱਕੀ ਲਈ ਪੂਰਾ ਸਹਿਯੋਗ ਦਿੱਤaਾ ਜਾਵੇਗਾ।ਇਸ ਮੌਕੇ ਦਯਾਕਰਨ ਸਿੰਘ ਜਨਰਲ ਸਕੱਤਰ,ਰੁਪਿੰਦਰ ਸਿੰਗਲਾ ਸਕੱਤਰ,ਸ਼੍ਰੀਰਾਮ ਗਰਗ ਕੈਸ਼ੀਅਰ,ਸੁਖਦੀਪ ਸਿੰਘ,ਕਰਮਜੀਤ ਸਿੰਘ,ਨਵਜੋਤ ਸਿੰਘ ਅਤੇ ਸੁਰਜੀਤ ਸਿੰਘ ਆਦਿ ਯੂਨੀਅਨ ਦੇ ਮੈਂਬਰ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *