ਪਟਿਆਲਾ

ਨਿਸ਼ਾਨੇਬਾਜ਼ੀ ‘ਚ ਪਟਿਆਲਾ ਦਾ ਚਮਕਦਾ ਸਿਤਾਰਾ ਸਾਹਿਲ ਸ਼ਰਮਾ

ਪਟਿਆਲਾ, 23 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਖੇਡਾਂ ਦੇ ਖੇਤਰ ਵਿਚ ਹਮੇਸ਼ਾ ਹੀ ਅੱਗੇ ਰਹਿਣ ਵਾਲਾ ਸ਼ਾਹੀ ਸ਼ਹਿਰ ਪਟਿਆਲਾ ਜਲਦੀ ਹੀ ਦੇਸ਼ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦਾ ਸ਼ੂਟਰ ਦੇਣ ਜਾ ਰਿਹਾ ਹੈ। ਲੰਘੇ ਦਿਨੀਂ ਜ਼ਿਲਾ ਰਾਈਫਲਜ਼ ਐਸੋਸੀਏਸ਼ਨ ਵਲੋਂ ਸ਼ੂਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਪਟਿਆਲਾ ਦੇ ਸਕੂਲਾਂ ਦੇ 250 ਬੱਚਿਆਂ ਨੇ ਭਾਗ ਲਿਆ।

ਇਨ੍ਹਾਂ ਮੁਕਾਬਲਿਆਂ ਵਿਚ ਫਸਵੀਂ ਟੱਕਰ ਦਾ ਸਾਹਮਣਾ ਕਰਦਿਆਂ ਬੈਸਟ ਸ਼ੂਟਿੰਗ ਅਕੈਡਮੀ ਪਟਿਆਲਾ ਦੇ ਬੱਚਿਆਂ ਨੇ ਆਪਣੇ ਹੁਨਰ ਦਾ ਜੌਹਰ ਦਿਖਾਉਂਦਿਆਂ ਜਿੱਤ ਦੇ ਝੰਡੇ ਗੱਡੇ। ਵਰਨਣਯੋਗ ਹੈ ਕਿਇਸ ਅਕੈਡਮੀ ਦੀ ਲਗਾਤਾਰ ਇਹ ਛੇਵੀਂ ਜਿੱਤ ਹੈ। ਇਸ ਅਕੈਡਮੀ ਦਾ ਬੱਚਾ ਸਾਹਿਲ ਸ਼ਰਮਾ ਜੋ ਕਿ ਕੇਂਦਰੀ ਵਿਦਿਆਲਾ 11ਵੀਂ ਦਾ ਵਿਦਿਆਰਥੀ ਹੈ। ਉਸ ਨੇ ਇਨ੍ਹਾਂ ਮੁਕਾਬਲਿਆਂ ਵਿਚ ਇਕ ਗੋਲਡ ਤੇ ਸਿਲਵਰ ਮੈਡਲ ਜਿੱਤ ਕੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਅਤੇ ਸਟੇਟ ਵਲੋਂ ਕਰਵਾਏ ਜਾ ਰਹੇ ਸ਼ੂਟਿੰਗ ਮੁਕਾਬਲਿਆਂ ਲਈ ਆਪਣੀ ਯੋਗਤਾ ਹਾਸਲ ਕਰ ਲਈ ਹੈ। ਇਸ ਤੋਂ ਪਹਿਲਾਂ ਸਾਹਿਲ ਸ਼ਰਮਾ ਨੋਰਥ ਜ਼ੋਨ ਅਤੇ ਨੈਸ਼ਨਲ ਵੀ ਖੇਡ ਚੁੱਕੇ ਹਨ। ਇਸ ਅਕੈਡਮੀ ਦੀ ਦੋ ਸਾਲ ਦੀ ਸਖਤ ਮਿਹਨਤ ਅਤੇ ਸੁਯੋਗ ਅਗਵਾਈ ਦਾ ਹੀ ਸਿੱਟਾ ਹੈ, ਜਿਸ ਕਾਰਨ ਸਾਹਿਲ ਸ਼ਰਮਾ ਇਹ ਪ੍ਰਾਪਤੀ ਹਾਸਲ ਕਰ ਸਕਿਆ ਹੈ। ਇਨ੍ਹਾਂ ਸ਼ੂਟਿੰਗ ਮੁਕਾਬਲਿਆਂ ਦੇ ਨਤੀਜੇ ਸੁਨਾਉਣ ਸੰਬੰਧੀ ਕਰਵਾਏ ਗਏ ਸਮਾਰੋਹ ਵਿਚ ਵਾਈ. ਪੀ. ਐਸ. ਦੇ ਪਿੰ੍ਰਸੀਪਲ ਕਰਨਲ ਵਰਮਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਾਹਿਲ ਸ਼ਰਮਾ ਆਪਣੀ ਪ੍ਰਾਪਤੀ ਦਾ ਸਮੁੱਚਾ ਸਿਹਰਾ ਬੈਸਟ ਸ਼ੂਟਿੰਗ ਅਕੈਡਮੀ ਦੇ ਸਿਰ ਹੀ ਬੰਨਦਾ ਹੈ।

Leave a Reply

Your email address will not be published. Required fields are marked *