ਪੰਜਾਬ

ਵਿਧਾਨ ਸਭਾ ਵਿੱਚ ਹੋਈ ਗੁੰਡਾਗਰਦੀ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਕੋਲੋ ਕਰਵਾਈ ਜਾਵੇ : ਸਿਰਸਾ

ਅੰਮ੍ਰਿਤਸਰ 23 ਜੂਨ (ਮਧੂਸਾਰ ਬਿਊਰੋ) ਬਲਦੇਵ ਸਿੰਘ ਸਿਰਸਾ ਪ੍ਰਧਾਨ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਨੇ ਬੀਤੇ ਕਲ• ਵਿਧਾਨ ਸਭਾ ਨੂੰ ਜੰਗ-ਏ- ਮੈਦਾਨ ਬਣਾਏ ਜਾਣ ਲਈ ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਦਿਆ ਕਿਹਾ ਕਿ ਵਿਧਾਨ ਸਭਾ ਅੱਤ ਪਵਿੱਤਰ ਸਥਾਨ ਹੈ ਜਿਥੇ ਸੂਬੇ ਦੇ ਲੋਕਾਂ ਦੇ ਭਵਿੱਖ ਦਾ ਫੈਸਲਾ ਕੀਤਾ ਜਾਂਦਾ ਪਰ ਜੇਕਰ ਫੈਸਲਾ ਕਰਨ ਵਾਲੇ ਹੀ ਮਾਰ ਕੁੱਟਾਈ ਤੇ ਆ ਜਾਣ ਤਾਂ ਫਿਰ ਕਨੂੰਨ ਦੇ ਇਹਨਾਂ ਘਾੜਿਆ ਨੂੰ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ।

ਜਾਰੀ ਇੱਕ ਬਿਆਨ ਰਾਹੀ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਕਨੂੰਨ ਬਣਾਏ ਜਾਂਦੇ ਹਨ ਪਰ ਤੋੜੇ ਨਹੀ ਜਾਂਦੇ ਪਰ ਬੀਤੇ ਕਲ• ਕਨੂੰਨ ਦੀਆ ਧੱਜੀਆ ਵੀ ਕਿਸੇ ਹੋਰ ਨਹੀ ਸਗੋ ਕਨੂੰਨ ਘਾੜਿਆ ਨੇ ਉਡਾਈਆ ਜਿਸ ਦੀ ਉਹ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ ਤੇ ਮੰਗ ਕਰਦੇ ਹਨ ਕਿ ਇਸ ਘਟਨਾ ਦੀ ਦੇਸ਼ ਦੀ ਸੁਪਰੀਮ ਕੋਰਟ ਕਿਸੇ ਸਿਟਿੰਗ ਜੱਜ ਕੋਲੋ ਜਾਂਚ ਕਰਵਾ ਕੇ ਦੋਸ਼ੀਆ ਕਨੂੰਨ ਦੇ ਕਟਿਹਰੇ ਵਿੱਚ ਖੜਾ ਕੀਤਾ ਜਾਵੇ।
ਉਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ ਸਪੀਕਰ ਦੀ ਨਿਯੁਕਤੀ ਸਰਬਸੰਮਤੀ ਨਾਲ ਜਾਂ ਫਿਰ ਬਹੁਸੰਮਤੀ ਨਾਲ ਕੀਤੀ ਜਾਂਦੀ ਹੈ ਤੇ ਵਿਧਾਨ ਸਭਾ ਦੇ ਸਪੀਕਰ ਕੇ ਪੀ ਸਿੰਘ ਦੀ ਨਿਯੁਕਤੀ ਸਰਬਸੰਮਤੀ ਨਾਲ ਕੀਤੀ ਗਈ ਹੈ ਕਿਉਕਿ ਵਿਰੋਧੀ ਧਿਰ ਦਾ ਕੋਈ ਵੀ ਉਮੀਦਵਾਰ ਸਾਹਮਣੇ ਨਹੀ ਆਇਆ ਸੀ। ਸਪੀਕਰ ਵਿਧਾਨ ਸਭਾ ਦੇ ਹਾਊਸ ਦਾ ਚੇਅਰਮੈਨ ਹੁੰਦਾ ਹੈ ਤੇ ਉਸ ਦੀ ਇਜਾਜਤ ਤੋ ਬਗੈਰ ਕੋਈ ਬੋਲ ਨਹੀ ਸਕਦਾ। ਹਾਕਮ ਧਿਰ ਨਾਲ ਸਪੀਕਰ ਦੇ ਸਬੰਧਿਤ ਹੋਣ ਕਾਰਨ ਉਸਦਾ ਥੋੜਾ ਕੁ ਝੁਕਾ ਹਾਕਮ ਧਿਰ ਵੱਲ ਜਰੂਰ ਹੁੰਦਾ ਹੈ । ਆਮ ਆਦਮੀ ਪਾਰਟੀ ਦੇ ਚੀਫ ਵਿਪ ਸੁਖਪਾਲ ਸਿੰਘ ਖਹਿਰਾ ਨੂੰ ਇਸ ਕਰਕੇ ਸਭਾ ਵਿੱਚੋ ਮੁਅੱਤਲ ਕਰ ਦਿੱਤਾ ਗਿਆ ਸੀ ਕਿਉਕਿ ਉਸ ਨੇ ਚੱਲਦੀ ਵਿਧਾਨ ਸਭਾ ਵਿੱਚ ਫੇਸ ਬੁੱਕ ਲਾਈਵ ਕਰਕੇ ਮਰਿਆਦਾ ਦੀ ਉਲੰਘਣਾ ਕੀਤੀ ਸੀ। ਇਸੇ ਤਰ•ਾ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਇਸ ਕਰਕੇ ਬਾਹਰ ਕੀਤਾ ਗਿਆ ਸੀ ਕਿ ਉਸ ਨੇ ਮਰਿਆਦਾ ਦਾ ਪਾਲਣ ਨਹੀ ਕੀਤਾ ਸੀ। ਸਪੀਕਰ ਕੋਲ ਇਹ ਸੰਵਿਧਾਨਕ ਅਧਿਕਾਰ ਹੈ ਕਿ ਉਹ ਕਾਰਵਾਈ ਨੂੰ ਸ਼ਾਤੀਪੂਰਣ ਚਲਾਉਣ ਲਈ ਕਿਸੇ ਨੂੰ ਵੀ ਮੁਅੱਤਲ ਕਰ ਸਕਦਾ ਹੈਤੇ ਲੋੜ ਪੈਣ ਤੇ ਬਾਹਰ ਵੀ ਕੱਢਵਾ ਸਕਦਾ ਹੈ। ਬੀਤੇ ਕਲ• ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੁਅੱਤਲ ਵਿਧਾਇਕਾਂ ਨੂੰ ਅੰਦਰ ਲਿਆਉਣ ਤੇ ਗੁਰਜੀਤ ਸਿੰਘ ਰਾਣਾ ਦਾ ਰੇਤ ਸਕੈਂਡਲ ਜਦੋ ਬਿਨਾਂ ਇਜਾਜਤ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਹੰਗਾਮਾ ਹੋ ਗਿਆ ਤੇ ਸਪੀਕਰ ਨੂੰ ਆਪ ਦੇ ਸਾਰੇ ਵਿਧਾਇਕਾਂ ਨੂੰ ਸਭਾ ਵਿੱਚੋ ਬਾਹਰ ਕਰਨ ਦੇ ਨਿਰਦੇਸ਼ ਦੇਣੇ ਪਏ ਤੇ ਫਿਰ ਮਾਰਸ਼ਲਾਂ ਨਾਲ ਖਿੱਚ ਧੂਹ ਵਿੱਚ ਜਿਸ ਤਰੀਕੇ ਨਾਲ ਸਿੰਘਾਂ ਦੀਆ ਦਸਤਾਰਾਂ ਤੇ ਬੀਬੀਆ ਦੀਆ ਚੁੰਨੀਆ ਪੈਰਾਂ ਹੇਠ ਰੋਲੀਆ ਗਈਆ ਉਸ ਦਾ ਲਾਈਵ ਨਜਾਰਾ ਲੱਗਪੱਗ ਸਾਰੀ ਦੁਨੀਆ ਨੇ ਵੇਖਿਆ ਜਦ ਕਿ ਅਕਾਲੀ ਤਾਂ ਪਹਿਲਾਂ ਵੀ ਮੌਕਾ ਸੰਭਾਲ ਕੇ ਵਾਕ ਆਊਟ ਕਰ ਗਏ ਸਨ।

Leave a Reply

Your email address will not be published. Required fields are marked *