ਪਟਿਆਲਾ

ਕਾਂਗਰਸ ਦਾ ਪਹਿਲਾ ਬਜਟ ਪੰਜਾਬ ਨੂੰ ਨਵੀਂ ਦਿਸ਼ਾ ਦੇਵੇਗਾ : ਪ੍ਰੋ. ਰਣਜੀਤ

ਪਟਿਆਲਾ, 25 ਜੂਨ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਪਹਿਲੇ ਬਜਟ ਨੂੰ ਕਾਂਗਰਸ ਬੁੱਧੀਜੀਵੀ ਸੈੱਲ ਜ਼ਿਲਾ ਪਟਿਆਲਾ ਦੇ ਚੇਅਰਮੈਨ ਪ੍ਰੋ. ਰਣਜੀਤ ਸਿੰਘ ਨੇ ਕਿਹਾ ਹੈ ਕਿ ਇਹ ਬਜਟ ਪੰਜਾਬ ਨੂੰ ਇਕ ਨਵੀਂ ਦਿਸ਼ਾ ਦੇਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਇਸ ਪਹਿਲੇ ਬਜਟ ਵਿਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਕੇ ਇਕ ਇਤਿਹਾਸਕ ਫ਼ੈਸਲਾ ਲਿਆ ਹੈ, ਜਿਸ ਨਾਲ ਕਿਸਾਨਾਂ ਦੀਆਂ ਹੋਰ ਰਹੀਆਂ ਖੁਦਕੁਸ਼ੀਆਂ ਉਪਰ ਰੋਕ ਲੱਗੇਗੀ। ਇਸ ਪਹਿਲੇ ਬਜਟ ਵਿਚ ਕੈਪਟਨ ਸਰਕਾਰ ਅਤੇ ਮਨਪ੍ਰੀਤ ਬਾਦਲ ਵਲੋਂ ਪੰਜਾਬ ਦੀ ਜਨਤਾ ‘ਤੇ ਕਿਸੇ ਵੀ ਟੈਕਸ ਦਾ ਨਵਾਂ ਭਾਰ ਨਹੀਂ ਪਾਇਆ ਗਿਆ ਹੈ, ਜਿਸ ਨਾਲ ਆਮ ਲੋਕਾਂ ਅਤੇ ਖਾਸ ਕਰਕੇ ਗਰੀਬ ਵਰਗ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਜਦੋਂ ਕਿ ਕੈਪਟਨ ਵਲੋਂ ਕੀਤੇ ਗਏ ਵਾਅਦੇ
ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਮਿਲਣਗੇ ਤੇ ਗਰੀਬ ਵਰਗ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਸਮੇਂ ਸਿਰ ਉੁਹਨਾਂ ਕੋਲ ਪਹੁੰਚਣਗੀਆਂ। ਜਦੋਂ ਕਿ ਵਿਰੋਧੀ ਧਿਰ ਪਾਰਟੀ ਅਕਾਲੀ ਦਲ ਅਤੇ ਆਪ ਦੇ ਆਗੂ ਇਸ ਅਗਾਂਹਵਧੂ ਬਜਟ ਵਿਚ ਰੋੜੇ ਅਟਕਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ, ਜਿਸ ਲਈ ਬੁੱਧੀਜੀਵੀ ਸੈੱਲ ਅਤੇ ਇਸਦੇ ਆਗੂ ਸਖ਼ਤ ਨਿੰਦਾ ਕਰਦੇ ਹਨ ਅਤੇ ਇਹ ਬਜਟ ਪੰਜਾਬ ਨੂੰ ਇਕ ਨਵੀਂ ਆਰਥਿਕ ਕ੍ਰਾਂਤੀ ਵੱਲ ਲੈ ਕੇ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ ਨਾਨੋਕੀ ਜਨਰਲ ਸਕੱਤਰ, ਬਲਵੀਰ ਸਿੰਘ ਸੰਧੂ ਸਕੱਤਰ, ਅਤਰ ਸਿੰਘ ਚਹਿਲ ਸਕੱਤਰ, ਗੁਰਜੀਤਪਾਲ ਸਿੰਘ ਰਾਜੂ ਲੰਬੀ ਆਦਿ ਬੁੱਧੀਜੀਵੀ ਸੈੱਲ ਤੇ ਜੱਟ ਮਹਾਸਭਾ ਦੇ ਮੈਂਬਰ ਮੌਕੇ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *