ਅੰਤਰਰਾਸ਼ਟਰੀ ਨਸ਼ਾ ਪਦਾਰਥ ਵਿਰੋਧੀ ਦਿਵਸ ਮੌਕੇ ਸਮਾਗਮ
ਵਰਲਡ ਡੀ ਅਡਿਕਸ਼ਨ ਡੇ ਸੈਮੀਨਾਰ ਕਰਵਾਇਆ ਗਿਆ
ਅੰਮ੍ਰਿਤਸਰ, 25 ਜੂਨ(ਸੁਖਬੀਰ ਸਿੰਘ/ਮਧੂਸਾਰ ਬਿਊਰੋ) ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਤੇ ਨਸ਼ਿਆਂ ਵਿਰੁੱਧ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ‘ਵਰਲਡ ਡੀ ਅਡਿਕਸ਼ਨ ਡੇ ਸੈਮੀਨਾਰ’ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਦੀ ਦੇਖ ਰੇਖ ਵਿਚ ਸਥਾਨਕ ਰਣਜੀਤ ਐਵਨਿਊ ਬੀ- ਬਲਾਕ ਵਿਖੇ ਕਰਵਾਇਆ ਗਿਆ।
ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਡਾ. ਹਰਜੋਤ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਆਉਣੀ ਵਾਲੀ ਪੀੜੀ ਨੂੰ ਬਚਾਉਣ ਲਈ ਨਸ਼ਿਆਂ ਵਿਰੁੱਧ ਜਾਗਰੂਕ ਹੋਈਏ। ਉਨਾਂ ਕਿਹਾ ਕਿ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਇਕ ਜੁਟ ਹੋ ਕੇ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੇ ਵਪਾਰੀਆਂ ਵਿਰੁੱਧ ਲੜਨਾ ਚਾਹੀਦਾ ਹੈ ਕਿਉਂਕਿ ਇਹ ਉਹ ਅੱਗ ਹੈ ਜਿਹੜੀ ਦੂਸਰਿਆਂ ਦੇ ਘਰਾਂ ਨੂੰ ਜੇਕਰ ਕੋਈ ਲਗਾਉਂਦਾ ਹੈ ਤਾਂ ਉਹ ਖੁਦ ਵੀ ਇਸ ਦੀ ਚਪੇਟ ਵਿਚ ਆ ਜਾਂਦਾ ਹੈ। ਉਨਾਂ ਕਿਹਾ ਕਿ ਅਯੋਕੇ ਯੁਗ ਵਿਚ ਕੋਈ ਵੀ ਅਜਿਹਾ ਦੇਸ਼ ਨਹੀ ਹੈ ਜਿਹੜਾ ਨਸ਼ਿਆਂ ਦੇ ਜ਼ਹਿਰੀਲੇ ਅੱਤਵਾਦ ਤੋਂ ਬਚਿਆ ਹੋਵੇ। ਉਨਾਂ ਨੇ ਦਸਿਆ ਕਿ ਨਸ਼ੀਲੇ ਡਰੱਗ ਦਾ ਪ੍ਰਚਲਨ ਸਾਰੀ ਦੁਨੀਆ ਵਿਚ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਨੌਜਵਾਨ ਪੀੜੀ ਨਕਾਰਤਮਕਤਾ, ਨਿਰਾਸ਼ਾ ਅਤੇ ਡਿਪ੍ਰੈਸ਼ਨ ਨੂੰ ਦੁਰ ਕਰਨ ਦੇ ਲਈ ਇਸ ਨੂੰ ਵਰਤਦੀ ਹੈ ਪਰ ਇਹ ਧੀਂਮਾ ਜ਼ਹਿਰ ਹੈ ਜਿਹੜਾ ਸ਼ਰੀਰ ਨੂੰ ਅੰਦਰੋਂ ਅੰਦਰ ਹੀ ਖੋਖਲਾ ਕਰੀ ਜਾਂਦਾ ਹੈ। ਇਸ ਮੌਕੇ ਡਾ. ਹਰਲੀਨ ਕੌਰ, ਡਾ. ਗੁਰਪ੍ਰਿਆ ਆਨੰਦ, ਡਾ. ਰੂਪਮ ਗਿਲ, ਡਾ. ਸਾਨੀਆ ਗੁਪਤਾ, ਮਨਦੀਪ ਕੌਰ, ਰਣਜੀਤ ਕੌਰ, ਗੁਰਿੰਦਰ ਸਿੰਘ, ਸ਼ਰਨਜੀਤ ਕੌਰ,ਕੇਵਲ ਕ੍ਰਿਸ਼ਨ, ਗੁਰਪਿੰਦਰ ਸਿੰਘ, ਇਮਰਾਨ ਖਾਨ, ਕਿਰਨਬੀਰ ਕੌਰ, ਵਿਕਾਸ ਕੁਮਾਰ ਆਦਿ ਹਾਜ਼ਰ ਸਨ।

