ਨਸ਼ਾ ਵਿਰੋਧੀ ਦਿਵਸ : ਸਮਾਜ ‘ਚੋਂ ਨਸ਼ੇ ਦੇ ਖਾਤਮੇ ਲਈ ਠੋਸ ਕਦਮ ਚੁੱਕਣੇ ਸਮੇਂ ਦੀ ਮੁੱਖ ਲੋੜ
ਅੰਮ੍ਰਿਤਸਰ 26 ਜੂਨ (ਸੁਖਬੀਰ ਸਿੰਘ/ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਅੰਤਰਰਾਸ਼ਰਟੀ ਨਸ਼ਾ ਵਿਰੋਧੀ ਦਿਵਸ ਦੇ ਸਬੰਧ ਵਿੱਚ ਡੀ.ਏ.ਵੀ. ਪਬਲਿਕ ਸਕੂਲ, ਲਾਰੈਂਸ ਰੋਡ, ਅੰਮ੍ਰਿਤਸਰ ਵਿਖੇ ਜਿਲਾਂ੍ਹ ਸਾਂਝ (ਕਮਿਊਨਿਟੀ ਪੁਲਿਸਿੰਗ) ਸੋਸਾਇਟੀ ਅੰਮ੍ਰਿਤਸਰ ਸ਼ਹਿਰ, ਕਮਿਸ਼ਨਰੇਟ ਅੰਮ੍ਰਿਤਸਰ ਅਤੇ ਨਾਰਕੋਟਿਕ ਕੰਟਰੋਲ ਬਿਓਰੋ (ਯੂਨਿਟ ਅੰਮ੍ਰਿਤਸਰ) ਵੱਲੋ ਸਾਂਝੇ ਤੌਰ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸੈਮੀਨਾਰ ਵਿੱਚ ਨਾਟਸ਼ਾਲਾ ਅੰਮ੍ਰਿਤਸਰ ਦੇ ਕਲਾਕਾਰਾਂ ਵੱਲੋ ਨਸ਼ਿਆਂ ਦੀ ਲਤ ਕਰਕੇ ਜੋ ਲੋਕ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਂਦੇ ਹਨ ਉਹਨਾਂ ਨੁੰ ਨਸ਼ੇ ਛੱਡਣ ਬਾਰੇ ਪ੍ਰੇਰਿਤ ਕਰਨ ਲਈ ਨਾਟਕ ਉਛੇਵਾਂ ਦਰਿਆ” ਦੀ ਪੇਸ਼ਕਾਰੀ ਕੀਤੀ ਗਈ। ਇਸ ਤੋਂ ਇਲਾਵਾ ਡਾ: ਜਗਦੀਪਪਾਲ ਭਾਟੀਆ ਹਰਮੀਟੇਜ ਹਸਪਤਾਲ ਵੱਲੋਂ ਹਾਜਰੀਨਾਂ ਨੂੰ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਛੁਡਵਾਉਣ ਦੀ ਪ੍ਰਕਿਰਿਆ ਅਤੇ ਉਹਨਾਂ ਦੇ ਸੈਂਟਰ ਵੱਲੋਂ ਇਸ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਵਿੱਚ ਵੱਖ-2 ਬੁਲਾਰਿਆਂ ਵੱਲੋ ਹਰੇਕ ਪ੍ਰਕਾਰ ਦੇ ਨਸ਼ਿਆਂ ਦੀ ਆਦਤ ਲੱਗਣ ਦੇ ਕਾਰਨ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਿਆਂ ਨੂੰ ਛੱਡਣ ਦੇ ਸੁਝਾਵਾਂ ਬਾਰੇ ਚਰਚਾ ਕੀਤੀ ਗਈ। ਸੈਮੀਨਾਰ ਵਿੱਚ ਸ਼ਾਮਿਲ ਹਾਜਰੀਨਾਂ ਨੇ ਸਹੁੰ ਚੁੱਕੀ ਕਿ ਉਮੈ ਸਹੁੰ ਚੁੱਕਦਾ ਹਾਂ ਮੈ ਨਸ਼ਾ ਮੁੱਕਤ ਜੀਵਨ ਜੀਵਾਗਾਂ, ਆਪਣੇ ਪਰਿਵਾਰ ਅਤੇ ਸਾਥੀ ਸੰਗਤ ਨੂੰ ਨਸ਼ਿਆਂ ਤੋ ਦੂਰ ਰਹਿਣ ਲਈ ਜਿੰਦਗੀ ਭਰ ਪ੍ਰੇਰਿਤ ਕਰਦਾ ਰਹਾਂਗਾਂ, ਮੈ ਪ੍ਰਣ ਕਰਦਾ ਹਾਂ ਕਿ ਮੈ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਵਿੱਚ ਆਪਣਾ ਪੂਰਾ ਯੋਗਦਾਨ ਪਾਉਦਾਂ ਰਹਾਗਾਂ”। ਸੈਮੀਨਾਰ ਵਿੱਚ ਹਾਜਰੀਨਾਂ ਨੂੰ ਸੰਬੋਧਨ ਹੁੰਦਿਆਂ ਸ੍ਰੀ ਐਸ.ਐਸ. ਸ੍ਰੀਵਾਸਤਵਾ. ੀਫਸ਼ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਆਪਣੇ ਸ਼ੰਦੇਸ਼ ਵਿੱਚ ਦੱਸਿਆ ਕੇ ਸਾਡਾ ਹਰੇਕ ਨਾਗਰਿਕ ਦਾ ਫਰਜ ਬਣਦਾ ਹੈ ਕਿ ਹਰੇਕ ਪ੍ਰਕਾਰ ਦੇ ਨਸ਼ਿਆਂ ਦਾ ਕਾਰੋਬਾਰ ਅਤੇ ਸੇਵਨ ਕਰਨ ਵਾਲਿਆਂ ਦੇ ਖਿਲਾਫ ਧਾਰਮਿਕ,ਸਮਾਜਿਕ,ਰਾਜਨੀਤਕ,ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰੀ ਏਜੰਸੀਆ ਵੱਲੋ ਇਕੱਠੇ ਹੋ ਕੇ ਠੋਸ ਕਦਮ ਚੁੱਕੇ ਜਾਣ ਤਾਂ ਜੋ ਹਰੇਕ ਪ੍ਰਕਾਰ ਦੇ ਨਸ਼ੇ ਨੂੰ ਸਮਾਜ ਵਿੱਚੋਂ ਜੜ੍ਹ ਤੋ ਖਤਮ ਕੀਤਾ ਜਾ ਸਕੇ। ਇਸ ਸੈਮੀਨਾਰ ਵਿੱਚ ਸ਼ਾਮਿਲ ਹੋਈਆਂ ਸਖਸੀਅਤਾਂ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਸ੍ਰੀ ਐਸ.ਐਸ. ਸ਼੍ਰੀਵਾਸਤਵਾ, ੀ.ਫ.ਸ਼., ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ, ਸ੍ਰੀ ਜਗਮੋਹਨ ਸਿੰਘ, ਡਿਪਟੀ ਕਮਿਸ਼ਨਰ ਪੁਲਿਸ, ਇਨਵੈਸਟੀਗੇਸ਼ਨ, ਅੰਮ੍ਰਿਤਸਰ ਸ਼ਹਿਰ, ਸ਼੍ਰੀ ਅਮਰੀਕ ਸਿੰਘ ਪਵਾਰ, ਫਫਸ਼, ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿ: ਸ਼ਹਿਰ, ਸਾਰੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਹਾਇਕ ਕਮਿਸ਼ਨਰ ਪੁਲੀਸ, ਸਮੂਹ ਇੰਚਾਰਜ ਅਤੇ ਮੈਬਰ ਸਾਂਝ ਕੇਂਦਰ, ਅੰਮ੍ਰਿਤਸਰ ਸ਼ਹਿਰ, ਨਾਰਕੋਟਿਕ ਕੰਟਰੋਲ ਬਿਓਰੋ (ਯੂਨਿਟ ਅੰਮ੍ਰਿਤਸਰ) ਤੋਂ ਸ਼ੁਪÂਰਨਿਟÂਨਦÂਨਟ ਸ਼੍ਰੀ ਸਚਿਨ ਗੁਲੇਰੀਆ ਅਤੇ ਹੋਰ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਡੀ.ਏ.ਵੀ. ਸਕੂਲ ਦੇ ਵਿਦਿਆਰਥੀ, ਂ.ਛ.ਛ. ਦੇ 600 ਛÀਦÂਟਸ, ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਨਸ਼ਾ ਛੁਡਾਊ ਕੇਦਰਾਂ ਦੇ ਪ੍ਰਤੀਨਿਧ, ਗੈਰ-ਸਰਕਾਰੀ ਸੰਸਥਾਵਾਂ ਦੇ ਪ੍ਰਤਿਨਿਧ ਅਤੇ ਨਸ਼ਾ ਛੱਡਣ ਵਾਲੇ ਲੋਕ ਜੋ ਕਿ ਹੁਣ ਆਮ ਹਾਲਾਤਾਂ ਵਾਲੀ ਜਿੰਦਗੀ ਬਤੀਤ ਕਰ ਰਹੇ ਹਨ ਅਤੇ ਉਹਨਾਂ ਦੇ ਪਰਿਵਾਰ ਅਤੇ ਸ਼ਹਿਰ ਦੇ ਵੱਖ-2 ਹਿੱਸਿਆਂ ਤੋ ਕਰੀਬ 1000 ਵਿਅਕਤੀ ਸ਼ਾਮਿਲ ਹੋਏ। ਇਸ ਸੈਮੀਨਾਰ ਵਿੱਚ ਹਾਜਰੀਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਪੈਂਫਲੇਟ ਵੀ ਵੰਡੇ ਗਏ। ਪ੍ਰੋਗਰਾਮ ਦੇ ਆਖਿਰ ਵਿੱਚ ਸ੍ਰੀਮਤੀ ਰਿਚਾ ਅਗਨੀਹੋਤਰੀ, ਫ.ਫ.ਸ਼., ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ, ਅੰਮ੍ਰਿਤਸਰ ਸ਼ਹਿਰ ਵੱਲੋ ਦੱਸਿਆ ਗਿਆ ਕਿ ਸਾਲ 2016 ਦੇ ਸ਼ੁਰੂ ਤੋ ਲੈ ਕੇ ਹੁਣ ਤੱਕ ਵੱਖ-2 ਸਾਂਝ ਕੇਦਰਾਂ ਵੱਲੋ ਨਸ਼ਿਆਂ ਖਿਲਾਫ ਲਗਾਤਾਰ ਸੈਮੀਨਾਰ ਅਤੇ ਰੈਲੀਆਂ ਕਮਿਸ਼ਨਰੇਟ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕੇ ਵਿੱਚ ਕੀਤੀਆਂ ਗਈਆਂ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਸੈਮੀਨਾਰ, ਰੈਲੀਆਂ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਾਸਤੇ ਆਮ ਪਬਲਿਕ ਦੇ ਸਹਿਯੋਗ ਨਾਲ ਕਰਵਾਈਆਂ ਜਾਣਗੀਆਂ। ਅੰਤ ਵਿੱਚ ਉਹਨਾਂ ਵੱਲੋਂ ਇਸ ਸੈਮੀਨਾਰ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸੈਮੀਨਾਰ ਵਿੱਚ ਸ੍ਰੀ ਐਸ.ਐਸ. ਸ਼੍ਰੀਵਾਸਤਵਾ, ੀ.ਫ.ਸ਼. ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸ਼੍ਰੀਮਤੀ ਰਿਚਾ ਅਗਨੀਹੋਤਰੀ, ਫ.ਫ.ਸ਼., ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਅੰਮ੍ਰਿਤਸਰ ਸ਼ਹਿਰ ਵੱਲੋਂ ਸ੍ਰੀ ਐਸ.ਐਸ. ਸ਼੍ਰੀਵਾਸਤਵਾ, ੀ.ਫ.ਸ਼. ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ, ਸ਼੍ਰੀ ਅਮਰੀਕ ਸਿੰਘ ਪਵਾਰ, ਫਫਸ਼, ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿ:, ਸ਼੍ਰੀ ਜਗਮੋਹਨ ਸਿੰਘ, ਫਫਸ਼, ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿ:, ਸ਼੍ਰੀ ਸਚਿਨ ਗੁਲੇਰੀਆ, ਸ਼ੁਪÂਰਨਿਟÂਨਦÂਨਟ ਨਾਰਕੌਟਿਕਸ ਕੰਟ੍ਰੋਲ ਬਿਊਰੋ, ਡਾ: ਜਗਦੀਪਪਾਲ ਭਾਟੀਆ ਹਰਮੀਟੇਜ ਹਸਪਤਾਲ, ਨਸ਼ਾ ਛੁਡਾਊ ਕੇਂਦਰ, ਡਾ: ਜਸਵਿੰਦਰ ਸਿੰਘ ਗਾਂਧੀ, ਮੈਡਮ ਨੀਰਾ ਸ਼ਰਮਾ ਡਾਇਰੈਕਰ ਡੀ.ਏ.ਵੀ. ਪਬਲਿਕ ਸਕੂਲ, ਲਾਰੈਂਸ ਰੋਡ, ਅੰਮ੍ਰਿ: ਸ੍ਰੀ ਸੁਰਜੀਤ ਸ਼ਰਮਾ ਜਨਰਲ ਸੈਕਟਰੀ ਜਿਲਾਂ੍ਹ ਸਾਂਝ ਕੇਂਦਰ, ਅੰਮ੍ਰਿਤਸਰ ਸ਼ਹਿਰ ਅਤੇ ਹੋਰ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।

