ਅਕਾਲੀਆ ਨੇ ਲੋਕਾਂ ਦੀਆਂ ਜਮੀਨਾਂ ਤੇ ਪੰਜਾਬ ਦੀ ਜਵਾਨੀ ਦਾ ਸੌਦਾ ਕਰ ਜੇਬ੍ਹਾ ਭਰੀਆਂ : ਸੁਨੀਲ ਜਾਖੜ
ਪਟਿਆਲਾ 26 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) : ਪੰਜਾਬ ਦੀ ਪਿਛਲੀ 10 ਸਾਲ ਦੀ ਸਰਕਾਰ ਨੇ ਸੱਤਾਧਾਰੀਆਂ ਨੇ ਲੋਕਾਂ ਦੀਆਂ ਜਮੀਨਾਂ ਵੇਚ ਕੇ ਅਤੇ ਪੰਜਾਬ ਦੀ ਜਵਾਨੀ ਤਬਾਹ ਕਰਕੇ ਆਪਣੀਆਂ ਜੇਬ੍ਹਾ ਭਰੀਆਂ ਸਨ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਐਂਟੀ ਨਾਰਕੋਟਿਕ ਸੈਲ ਦੇ ਚੇਅਰਮੈਨ ਸ੍ਰੀ ਰਣਜੀਤ ਸਿੰਘ ਨਿੱਕੜਾ ਵਲੋਂ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਰਖਵਾਈ ਨਸ਼ਾ ਵਿਰੋਧੀ ਮੀਟਿੰਗ ਦੌਰਾਨ ਨੌਜਵਾਨਾਂ ਅਤੇ ਸ਼ਹਿਰ ਦੇ ਹੋਰ ਪਤਵੰਤੇ ਲੋਕਾਂ ਨੂੰ ਸੰਬੋਧਨ ਕਰਨ ਪੁੱਜੇ ਸਨ। ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਹਰ ਪ੍ਰਕਾਰ ਦੇ ਨਸ਼ੇ ਮਨੁੱਖੀ ਸਿਹਤ ਅਤੇ ਸਮੁੱਚੀ ਮਨੁੱਖਤਾ ਲਈ ਘਾਤਕ ਹਨ ਅਤੇ ਸਮਾਜ ਵਿਚੋਂ ਇਹਨਾਂ ਦੇ ਖਾਤਮੇ ਲਈ ਸਾਨੂੰ ਸਭ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਖਤਮ ਕਰਨ ਲਈ ਦ੍ਰਿੜ ਸੰਕਲਪਤ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਨਰਕ ਵਿੱਚ ਡੋਬਣ ਵਾਲੀਆਂ ਸਾਰੀਆਂ ਸਮਾਜ ਵਿਰੋਧੀ ਤਾਕਤਾਂ ਨੂੰ ਉਹਨਾਂ ਅਸਲੀ ਥਾਂ ਜੇਲ੍ਹ ਵਿੱਚ ਭੇਜਿਆ ਜਾਵੇਗਾ, ਪਰ ਨਾਲ ਹੀ ਸਾਨੂੰ ਸਮਾਜਿਕ ਪੱਧਰ ਤੇ ਵੀ ਨਸ਼ਿਆਂ ਖਿਲਾਫ ਇੱਕ ਲੋਕ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ।
ਪੰਜਾਬ ਸਰਕਾਰ ਦੇ 100 ਦਿਨ ਦੀ ਕਾਰਗੁਜਾਰੀ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਆਖਿਆਂ ਕਿ ਪੰਜਾਬ ਸਰਕਾਰ ਦੇ 100 ਦਿਨ ਦੀ ਕਾਰਗੁਜਾਰੀ ਕੇਂਦਰ ਦੀ ਐਨ.ਡੀ.ਏ ਸਰਕਾਰ ਦੇ 1000 ਦਿਨ ਦੇ ਕਾਰਜਕਾਲ ਤੋਂ ਕਿਤੇ ਬਿਹਤਰ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਪਿਛਲੇ 10 ਸਾਲ ਤੋਂ ਜੋ ਸੰਤਾਪ ਭੋਗ ਰਹੇ ਸਨ,ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਨਾਲ ਲੋਕਾਂ ਨ ੂੰ ਅਕਾਲੀ ਭਾਜਪਾ ਗਠਜੋੜ ਦੇ ਸੰਤਾਪ ਤੋਂ ਮੁਕਤੀ ਮਿਲੀ ਹੈ ਅਤੇ ਪੰਜਾਬ ਤਰੱਕੀ ਦੀ ਨਵੀਂ ਲਹਿਰ ਤੇ ਤੁਰਿਆ ਹੈ। ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੀ ਪਲੇਠੀ ਕੈਬਨਿਟ ਮੀਟਿੰਗ ਤੋਂ ਲੈ ਕੇ ਆਪਣੇ ਪਲੇਠੇ ਬੱਜਟ ਤੱਕ ਸੂਬੇ ਦੇ ਗੌਰਵ ਨੂੰ ਬਹਾਲ ਕਰਨ ਲਈ ਅਨੇਕਾਂ ਕਦਮ ਚੁੱਕੇ ਹਨ। ਉਹਨਾਂ ਕਿਹਾ ਕਿ ਕਿਸਾਨੀ ਦੇ ਕਰਜ ਮੁਆਫੀ ਸਮੇਤ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਪੂਰੀ ਤਵੱਜੋ ਪੰਜਾਬ ਸਰਕਾਰ ਦੇ ਪਹਿਲੇ ਬੱਜਟ ਵਿੱਚ ਦਿੱਤੀ ਗਈ ਹੈ।
ਟਰੱਕ ਯੂਨੀਅਨਾਂ ਭੰਗ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਇਸ ਫੈਸਲੇ ਨਾਲ ਟਰੱਕ ਓਪਰੇਟਰਾਂ ਨੂੰ ਅਕਾਲੀਆਂ ਦੇ ਚੁੰਗਲ ਤੋਂ ਕੱਢਿਆਂ ਗਿਆ ਹੈ ਅਤੇ ਇਸ ਨਾਲ ਓਪਰੇਟਰਾਂ ਅਤੇ ਵਪਾਰ ਦੋਹਾਂ ਧਿਰਾਂ ਨੂੰ ਲਾਭ ਹੋਵੇਗਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੂਬਾ ਸਰਕਾਰ ਨੇ ਕਣਕ ਦੀ ਪਹਿਲੀ ਫਸਲ ਦਾ ਮੰਡੀਕਰਨ ਜਿਸ ਸਫਲਤਾ ਨਾਲ ਕੀਤੀ ਹੈ, ਉਸ ਨਾਲ ਨਾ ਕੇਵਲ ਕਿਸਾਨ ਸਮੋਂ ਆੜਤੀਏ ਵੀ ਖੁਸ਼ੀ ਹਨ। ਉਹਨਾਂ ਕਿਹਾ ਕਿ ਸਰਕਾਰ ਲਈ ਕਿਸਾਨਾਂ ਦੀ ਹਿੱਤਾਂ ਦੀ ਰਾਖੀ ਪਹਿਲੀਆਂ ਤਰਜੀਹਾਂ ਵਿੱਚ ਸ਼ਾਮਿਲ ਹੈ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਡਰਾਮੇਬਾਜੀ ਬਾਰੇ ਬੋਲਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਅਜਿਹਾ ਆਪਣੀ ਲੁਕਵੀ ਸਾਂਝ ਦੇ ਚਲਦਿਆਂ ਇੱਕ ਸੋਚੀ ਸਮਝੀ ਸਾਜਿਸ ਦੇ ਤਹਿਤ ਕੀਤਾ ਕਿਉਂਕਿ ਵਿਧਾਨ ਸਭਾ ਵਿੱਚ ਹੰਗਾਮਾ ਖੜ੍ਹਾ ਕਰਕੇ ਇਹ ਅਕਾਲੀ ਦਲ ਦੀ ਪਿਛਲੀ ਸਰਕਾਰ ਦੇ ਘਪਲਿਆਂ ਦੇ ਪਰਦਾ ਪਾਉਣਾ ਚਾਹੁੰਦੇ ਸਨ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ.ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸਰਕਾਰ ਵਲੋਂ ਆਪਣੇ ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ ਅਤੇ ਸਰਕਾਰ ਦੇ ਪਹਿਲੇ ਬੱਜਟ ਵਿੱਚ ਹੀ ਸਰਕਾਰ ਨੇ ਇਸ ਦਿਸ਼ਾ ਵੱਲ ਆਪਣਾ ਰੁੱਖ ਸਪਸ਼ਟ ਕਰ ਦਿੱਤਾ ਹੈ । ਉਹਨਾਂ ਆਖਿਆ ਕਿ ਪੈਨਸ਼ਨ 500 ਰੁਪਏ ਤੋਂ ਵਧਾ ਕੇ 750 ਰੁਪਏ ਅਤੇ ਸ਼ਗਨ ਦੀ ਰਾਸ਼ੀ 15000 ਰੁਪਏ ਤੋਂ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।
ਇਸ ਮੌਕੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ,ਸ੍ਰੀ ਮਦਨ ਲਾਲ ਜਲਾਲਪੁਰ, ਸ੍ਰੀ ਪੀ.ਕੇ.ਪੂਰੀ, ਸ੍ਰੀ ਕੇ.ਕੇ. ਸ਼ਰਮਾ, ਸੰਜੀਵ ਸ਼ਰਮਾ, ਬਿੱਟੂ, ਵੇਦ ਪ੍ਰਕਾਸ਼ ਗੁਪਤਾ, ਕਿਰਨ ਢਿਲੋਂ, ਨਿਰਮਲ ਭਾਟੀਆ, ਸੰਤੋਖ ਸਿੰਘ, ਕੇ.ਕੇ ਮਲਹੋਤਰਾ, ਅਨਿਲ ਮੰਗਲਾ, ਨਰੇਸ ਦੁੱਗਲ, ਸਚਿਨ ਸ਼ਰਮਾ, ਸੁਖਦੇਵ ਮਹਿਤਾ, ਹਰਦੇਵ ਬਾਲੀ, ਹਰਵਿੰਦਰ ਨਿੱਪੀ, ਕ੍ਰਿਸ਼ਨ ਚੰਦ ਸੁਡ, ਜਸਵਿੰਦਰ ਜੁਲਕਾ, ਓ.ਐਸ.ਡੀ ਹਨੀ ਸੇਖੋਂ, ਸ਼ੇਰਖਾਨ, ਡੀ.ਪੀ ਸ਼ਰਮਾ, ਰਾਜਿੰਦਰ ਸ਼ਰਮਾ ਆਦਿ ਵੀ ਹਾਜਰ ਸਨ।

