ਨਸ਼ਾ ਵਿਰੋਧ ਦਿਵਸ ‘ਤੇ ਨਸ਼ਿਆਂ ਖਿਲਾਫ਼ ਰੈਲੀ ਕੱਢੀ
ਪਟਿਆਲਾ 27 ਜੂਨ (ਮਧੂਸਾਰ ਬਿਊਰੋ) ਯੂਥ ਵੀਰੰਗਨਾਂਏ ਦੀ ਜਿਲ੍ਹਾ ਪਟਿਆਲਾ ਇਕਾਈ ਦੀ ਟੀਮ ਨੇ ਨਸ਼ਾ ਵਿਰੋਧੀ ਦਿਵਸ ਤੇ ਨਸ਼ਿਆਂ ਦੇ ਖਿਲਾਫ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੁਕ ਕਰਵਾਇਆ।
ਇਹ ਰੈਲੀ ਪਟਿਆਲਾ ਸ਼ਹਿਰ ਬੱਸ ਸਟੈਂਡ ਤੋਂ ਗੁਰਬਖਸ਼ ਕਲੋਨੀ, ਗੁਰੂ ਨਾਨਕ ਨਗਰ, ਜੁਝਾਰ ਨਗਰ, ਹੁੰਦੇ ਹੋਏ ਹੋਰ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੇ ਹੋਏ ਲੋਕਾਂ ਨੂੰ ਨਸ਼ੇ ਨਾ ਕਰਨ ਪ੍ਰਤੀ ਜਾਗਰੁਕ ਕਰ ਰਹੀ ਸੀ। ਇਸ ਮੌਕੇ ਸਮਾਜ ਸੇਵਕ ਦਰਸ਼ਨ ਸਿੰਘ ਨੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਨਸ਼ਿਆਂ ਦੀ ਭਰਮਾਰ ਨੂੰ ਠੱਲ ਪਾਉਣ ਲਈ ਯੂਥ ਵੀਰੰਗਨਾਂਏ ਵੱਲੋਂ ਇਹ ਰੈਲੀ ਕੱਢਣ ਦਾ ਬਹੁਤ ਵਧੀਆ ਉਪਰਾਲਾ ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ ਪਰ ਸਾਨੂੰ ਵੀ ਇਨ੍ਹਾਂ ਲੜਕੀਆਂ ਦੇ ਨਾਮ ਚਲ ਕੇ ਨਸ਼ਿਆਂ ਦੇ ਦਲਦਲ ‘ਚ ਫਸੀ ਨੌਜ਼ਵਾਨ ਪੀੜੀ ਨੂੰ ਕੱਢਣਾ ਚਾਹੀਦਾ ਹੈ। ਇਸ ਮੌਕੇ ਯੂਥ ਦੀ ਜਿੰਮੇਵਾਰ ਸੋਨਾ ਅਜੇ ਸਿੰਘ ਨੇ ਦੱਸਿਆ ਕਿ ਅਸੀਂ ਯੂਥ ਵੀਰੰਗਨਾਂਏ ਲੜਕੀਆਂ ਵੱਲੋਂ ਹਰ ਮਹੀਨੇ ਵਿੱਚ 1-2 ਰੈਲੀਆਂ ਜਾਂ ਸੈਮੀਨਾਰ ਕਰਦੇ ਰਹਿੰਦੇ ਹਾਂ ਜਿਸ ਨਾਲ ਸਮਾਜ ਵਿੱਚ ਸਾਫ ਸੁੱਥਰੀ ਸਥਿਤੀ ਹੋਵੇਗੀ। ਇਸ ਮੌਕੇ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ, ਨੀਨਾ, ਜਸਪਾਲ ਕੌਰ, ਪ੍ਰੇਮ ਲਤਾ, ਪਰਮਜੀਤ ਕੌਰ, ਸੁਖਬੀਰ ਕੌਰ, ਦਲਜੀਤ ਕੌਰ, ਆਸ਼ਾ, ਕੁਲਵਿੰਦਰ ਕੌਰ, ਨਿਰਮਲਾ ਕੌਰ, ਸੋਨੀਆ, ਜਯੋਤੀ, ਅਰਸ਼ਦੀਪ ਕੌਰ, ਪਰਮਜੀਤ ਕੌਰ ਬਡੂੰਗਰ ਆਦਿ ਹਾਜਰ ਸਨ।

