ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸਨ ਵਲੋਂ ਪਟਿਆਲਾ ਦੇ ਪ੍ਰਾਈਵੇਟ ਕਾਲਜ ਵਿਰੁੱਧ ਵਿਜੀਲੈਂਸ ਜਾਂਚ ਦੇ ਹੁਕਮ
ਚੰਡੀਗੜ•, 27 ਜੂਨ (ਮਧੂਸਾਰ ਬਿਊਰੋ) ਪਟਿਆਲਾ ਦੇ ਪ੍ਰਾਈਵੇਟ ਕਾਲਜ ਵਲੋਂ ਵਜੀਫਿਆ ਸਬੰਧੀ ਪ੍ਰਾਪਤ ਹੋਏ ਫੰਡਾਂ ਵਿੱਚ ਘਪਲੇਬਾਜੀ ਦੀ ਜਾਂਚ ਕਰਨ ਉਪਰੰਤ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸਨ ਨੇ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਦਿੰਦਿਆਂ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸਨ ਦੇ ਚੇਅਰਮੈਨ ਸ੍ਰੀ ਰਾਜੇਸ ਬਾਘਾ ਨੇ ਦੱਸਿਆ ਕਿ ਜਿਲ•ਾ ਪਟਿਆਲਾ ਦੇ ਇਕ ਕਾਲਜ ਦੇ ਅਨੁਸੂਚਿਤ ਜਾਤੀ ਬੀ.ਐਡ ਤੇ ਈ.ਟੀ.ਟੀ. ਦੇ ਵਿਦਿਆਰਥੀਆਂ ਤੋਂ ਕਮਿਸਨ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਕਾਲਜ ਵਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਤੋਂ ਗੈਰ ਕਾਨੂੰਨੀ ਤੋਰ ਤੇ ਫੀਸਾਂ ਲਈਆ ਹਨ ਅਤੇ ਦਾਖਲਾ ਫਰੀ ਕਰਨ ਸਬੰਧੀ ਗਲਤ ਢੰਗ ਨਾਲ ਪ੍ਰਚਾਰ ਕਰਕੇ ਵਿਦਿਆਰਥੀਆਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ। ਇਸ ਤਰ•ਾਂ ਪੰਜਾਬ ਸਰਕਾਰ/ਭਾਰਤ ਸਰਕਾਰ ਵੱਲੋਂ ਵਜੀਫਿਆ ਸਬੰਧੀ ਪ੍ਰਾਪਤ ਹੋਏ ਫੰਡਾਂ ਵਿੱਚ ਵੀ ਕਾਲਜ ਵੱਲੋਂ ਘਪਲੇਬਾਜੀ ਕੀਤੀ ਗਈ।
ਉਨਾਂ ਦੱਸਿਆ ਕਿ ਇਸ ਦੀ ਪੜਤਾਲ ਜਿਲ•ਾ ਭਲਾਈ ਅਫਸਰ ਪਟਿਆਲਾ ਵੱਲੋਂ ਨਿਜੀ ਪੱਧਰ ਤੇ ਕਾਲਜ ਵਿੱਚ ਜਾ ਕੇ ਕੀਤੀ ਗਈ ਸੀ ਜਿਸ ਵਿੱਚ ਪਾਇਆ ਗਿਆ ਕਿ ਵਿਦਿਆਰਥੀਆਂ ਤੋਂ 39950 ਰੁਪਏ ਸਾਲਾਨਾ ਫੀਸ ਲਈ ਗਈ ਅਤੇ ਕੋਈ ਵੀ ਰਸੀਦ ਨਹੀਂ ਦਿੱਤੀ ਗਈ ਅਤੇ ਇਸੇ ਤਰ•ਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਤੋਂ 6930 ਰੁਪਏ ਲਏ ਗਏ ਅਤੇ ਕੋਈ ਵੀ ਰਸੀਦ ਨਹੀਂ ਦਿੱਤੀ।ਇਸ ਸਿਕਾਇਤ ਦੀ ਪੜਤਾਲ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਵੀ ਕਰਵਾਈ ਗਈ ਸੀ। ਜਿਨ•ਾਂ ਦੀ ਪੜਤਾਲ ਦਾ ਨਤੀਜਾ ਸਵੈ ਸਪਸ਼ਟ ਨਹੀਂ ਸੀ ।
ਸ੍ਰੀ ਬਾਘਾ ਨੇ ਦੱਸਿਆ ਕਿ ਇਸ ਉਪਰੰਤ ਸਿਕਾÂਤ ਦੀ ਪੜਤਾਲ ਰਾਜ ਸਿੰਘ ਸੀਨੀਅਰ ਵਾਈਸ ਚੇਅਰਮੈਨ ਐਸ.ਸੀ. ਕਮਿਸਨ ਅਤੇ ਪ੍ਰਭ ਦਿਆਲ ਮੈਂਬਰ ਐਸ.ਸੀ. ਕਮਿਸਨ ਪੰਜਾਬ, ਚੰਡੀਗੜ• ਵੱਲੋਂ ਕੀਤੀ ਗਈ ਅਤੇਂ ਫਜੀਫਿਆਂ ਦੇ ਫੰਡਾਂ ਵਿੱਚ ਹੋਈ ਘਪਲੇਬਾਜੀ ਸਾਬਤ ਹੋਈ। ਕਮਿਸਨ ਨੇ ਭਲਾਈ ਵਿਭਾਗ ਨੂੰ ਇਸ ਕੇਸ ਦੀ ਜਾਂਚ ਵਿਜੀਲੈਂਸ ਵਿਭਾਗ ਤੋਂ ਕਰਾਉਣ ਦੀ ਹਦਾਇਤ ਕੀਤੀ ਹੈ।

