ਪੰਜਾਬਪਟਿਆਲਾ

ਨਵੇਂ ਰਜਿਸਟਰਾਰ ਤੋਂ ਕਰਮਚਾਰੀਆਂ ਨੂੰ ਬਹੁਤ ਆਸਾਂ : ਜਤਿੰਦਰ ਮੱਟੂ

ਐਸ.ਸੀ/ਬੀ.ਸੀ ਇੰਪਲਾਈਜ਼ ਵਲੋਂ ਨਵੇਂ ਰਜਿਸਟਰਾਰ ਦਾ ਫੁੱਲਾਂ ਨਾਲ ਸਵਾਗਤ
ਪਟਿਆਲਾ 28 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਨਵ ਨਿਯੁਕਤ ਰਸਿਟਰਾਰ ਡਾ. ਮਨਜੀਤ ਸਿੰਘ ਨਿੱਝਰ ਤੋਂ ਕਰਮਚਾਰੀਆਂ ਨੂੰ ਭਾਰੀ ਆਸਾਂ ਹਨ ਕਿਉਂਕਿ ਡਾ. ਨਿੱਝਰ ਇਕ ਇਨਸਾਫ ਪਸੰਦ ਅਧਿਕਾਰੀ ਹਨ।
ਇਹ ਪ੍ਰਗਟਾਵਾ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਜਤਿੰਦਰ ਸਿੰਘ ਮੱਟੂ ਨੇ ਨਵ ਨਿਯੁਕਤ ਰਜਿਸਟਰਾਰ ਡਾ. ਐਮ.ਐਸ.ਨਿੱਝਰ ਦਾ ਫੁੱਲਾਂ ਦੇ ਬੁਕਿਆਂ ਨਾਲ ਸਵਾਗਤ ਕਰਦਿਆਂ ਕੀਤਾ। ਇਸ ਮੌਕੇ ਉਨਾਂ ਨਾਲ ਕਰਮਚਾਰੀ ਫੈਡਰੇਸ਼ਨ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਹਾਜਰ ਸਨ।

ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅੰਦਰ ਐਸ.ਸੀ/ਬੀ.ਸੀ ਵਰਗ ਨਾਲ ਸਬੰਧਿਤ ਕਰਮਚਾਰੀਆਂ ਨਾਲ ਭੇਦਭਾਵ ਹੁੰਦਾ ਆਇਆ ਹੈ, ਸਾਨੂੰ ਨਵੇਂ ਰਜਿਸਟਰਾਰ ਤੋਂ ਆਸ ਹੈ ਕਿ ਉਹ ਪੰਜਾਬੀ ਯੂਨੀਵਰਸਿਟੀ ਦੇ ਕਿਸੇ ਵੀ ਕਰਮਚਾਰੀ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਣ ਦੇਣਗੇ ਅਤੇ ਕਰਮਚਾਰੀਆਂ ਨੂੰ ਉਨਾਂ ਦੇ ਬਣਦੇ ਹੱਕ ਦਿਵਾਉਣ ਵਿਚ ਪੂਰੀ ਮਦਦ ਕਰਨਗੇ। ਉਨਾਂ ਕਿਹਾ ਕਿ ਠੇਕੇਦਾਰੀ ਸਿਸਟਮ ਅੰਦਰ ਕੰਮ ਕਰਦੇ ਕਰਮਚਾਰੀ ਬਹੁਤ ਹੀ ਨਿਗੁਣੀਆਂ ਜਿਹੀਆਂ ਤਨਖਾਹਾਂ ਉੱਪਰ ਕੰਮ ਕਰ ਰਹੇ ਹਨ, ਅਜੇ ਤੱਕ ਇੰਨਾਂ ਕਰਮਚਾਰੀਆਂ ਦਾ ਪਿਛਲੇ ਕਈ ਸਾਲਾਂ ਦਾ ਈ.ਪੀ.ਐਫ ਇੰਨਾਂ ਦੇ ਖਾਤਿਆਂ ਵਿਚ ਨਹੀਂ ਪਾਇਆ ਗਿਆ। ਜਿਸ ਕਾਰਣ ਪਹਿਲਾਂ ਹੀ ਗੁਰਬਤ ਭਰੀ ਜਿੰਦਗੀ ਜੀਅ ਰਹੇ ਇਹ ਕਰਮਚਾਰੀ ਆਰਥਿਕ ਤੰਗੀਆਂ ਵਿਚੋਂ ਗੁਜਰ ਰਹੇ ਹਨ। ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਇੰਨਾਂ ਕਰਮਚਾਰੀਆਂ ਦੇ ਰਹਿੰਦੇ ਬਕਾਏ ਬਿਨਾ ਦੇਰੀ ਉਨਾਂ ਦੇ ਖਾਤਿਆਂ ਵਿਚ ਪਾਏ ਜਾਣ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿਚ ਡਾ. ਗਿਆਨ ਸਿੰਘ, ਡਾ. ਓਂਕਾਰ ਸਿੰਘ, ਸੁਪਰਡੈਂਟ ਸ਼ਮਸ਼ੇਰ ਸਿੰਘ, ਬਲਬੀਰ ਸਿੰਘ, ਨੰਦ ਲਾਲ, ਗੁਰਮੀਤ ਬਡਲਾਨ, ਪਵਿੱਤਰ ਸਿੰਘ ਤੋਂ ਇਲਾਵਾ ਕਈ ਹੋਰ ਸਖਸ਼ੀਅਤਾਂ ਵੀ ਹਾਜਰ ਸਨ।

Leave a Reply

Your email address will not be published. Required fields are marked *