ਪੰਜਾਬਪਟਿਆਲਾ

ਪਟਿਆਲਾ ਦੀ ਸਰਕਾਰੀ ਪ੍ਰਿੰਟਿੰਗ ਪ੍ਰੈਸ ਨੂੰ ਲੋੜੀਂਦੀ ਮਸ਼ੀਨਰੀ ਅਤੇ ਸਟਾਫ਼ ਦੀ ਘਾਟ ਪੂਰੀ ਕੀਤੀ ਜਾਵੇਗੀ -ਧਰਮਸੋਤ

ਪਟਿਆਲਾ, 28 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਜੰਗਲਾਤ, ਪ੍ਰਿੰਟਿੰਗ ਤੇ ਸਟੇਸ਼ਨਰੀ ਅਤੇ ਐਸ.ਸੀ. ਅਤੇ ਬੀ.ਸੀ. ਵਰਗ ਦੀ ਭਲਾਈ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪਟਿਆਲਾ ਦੀ ਸਰਕਾਰੀ ਪ੍ਰਿੰਟਿੰਗ ਪ੍ਰੈਸ ਨੂੰ ਲੋੜੀਂਦੀ ਮਸ਼ੀਨਰੀ ਤੇ ਸਟਾਫ਼ ਦੀ ਘਾਟ ਪੂਰੀ ਕਰਕੇ ਇਸ ਪ੍ਰੈਸ ਨੂੰ ਪੁਨਰ ਸੁਰਜੀਤ ਕਰਨ ਦੇ ਯਤਨ ਕੀਤੇ ਜਾਣਗੇ।

ਇਹ ਪ੍ਰਗਟਾਵਾ ਧਰਮਸੋਤ ਨੇ ਪਟਿਆਲਾ-ਸਰਹਿੰਦ ਰੋਡ ‘ਤੇ ਸਥਿਤ ਸਰਕਾਰੀ ਪ੍ਰੈਸ ਦਾ ਮੁਆਇਨਾ ਕਰਨ ਮੌਕੇ ਕੀਤਾ। ਧਰਮਸੋਤ ਨੇ ਸਰਕਾਰੀ ਪ੍ਰੈਸ ਦੀ ਹੋਈ ਤਰਸਯੋਗ ਹਾਲਤ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਸਾਰ ਨਾ ਲੈਣ ਕਾਰਨ ਇਹ ਹਾਲਾਤ ਪੈਦਾ ਹੋਏ ਹਨ।
ਕੈਬਨਿਟ ਮੰਤਰੀ ਨੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੇ ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰੈਸ ਦੀਆਂ ਬੰਦ ਪਈਆਂ ਮਸ਼ੀਨਾਂ ਅਤੇ ਇਮਾਰਤ ਦੀ ਮੁਰੰਮਤ ਕਰਾਉਣ, ਸਟਾਫ਼ ਅਤੇ ਹੋਰ ਲੋੜੀਂਦੇ ਸਾਜੋ ਸਮਾਨ ਦੀ ਰਿਪੋਰਟ ਤੁਰੰਤ ਉਹਨਾਂ ਨੂੰ ਬਣਾ ਕੇ ਭੇਜਣ ਤਾਂ ਕਿ ਉਹ ਇਹ ਮਾਮਲਾ ਕੈਬਨਿਟ ਵਿੱਚ ਉਠਾ ਸਕਣ। ਕੈਬਨਿਟ ਮੰਤਰੀ ਸ਼੍ਰੀ ਧਰਮਸੋਤ ਨੇ ਪ੍ਰਿੰਟਿੰਗ ਪ੍ਰੈਸ ਦੇ ਪ੍ਰਿੰਟਿੰਗ ਸ਼ਾਖਾ, ਬਾਇਡਿੰਗ, ਆਫਸੈਟ, ਸਟੋਰ ਸਮੇਤ ਪੂਰੀ ਪ੍ਰੈਸ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਇਸ ਮੌਕੇ ਸਰਕਾਰੀ ਪ੍ਰੈਸ ਦੀ ਮੁਲਾਜ਼ਮ ਜਥੇਬੰਦੀ ਵੱਲੋਂ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਕੈਬਨਿਟ ਮੰਤਰੀ ਦੇ ਇਸ ਦੌਰੇ ਮੌਕੇ ਉਹਨਾਂ ਦੇ ਨਾਲ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਵੀ.ਕੇ. ਜੰਜੂਆ, ਕੰਟਰੋਲਰ ਸ਼੍ਰੀਮਤੀ ਜਸਵਿੰਦਰ ਕੌਰ ਸਿੱਧੂ, ਸਹਾਇਕ ਕੰਟਰੋਲਰ ਸ਼੍ਰੀ ਜਸਦੀਸ਼ ਸਿੰਘ, ਮਹੰਤ ਸ਼੍ਰੀ ਹਰਵਿੰਦਰ ਖਨੌੜਾ, ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸ਼੍ਰੀ ਕੁਲਵਿੰਦਰ ਸਿੰਘ, ਸ਼੍ਰੀ ਕੰਵਲਜੀਤ ਸਿੰਘ ਮਲਹੋਤਰਾ, ਸ਼੍ਰੀ ਕਰਨੈਲ ਸਿੰਘ, ਸ਼੍ਰੀ ਇੰਦਰਜੀਤ ਸਿੰਘ, ਸ਼ੀ੍ਰ ਸਤਿੰਦਰਪਾਲ ਸਿੰਘ ਸੋਢੀ, ਸ਼ੀ੍ਰ ਸਰਬਜੀਤ ਸਿੰਘ ਸਰਬੀ, ਸ਼੍ਰੀ ਗਣੇਸ਼ ਕਪੂਰ, ਸਾਬਕਾ ਐਮ.ਸੀ. ਸ਼੍ਰੀ ਬਲਵਿੰਦਰਪਾਲ ਸ਼ਰਮਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *