ਟੀਕਾਕਰਨ ਅਤੇ ਹੋਰ ਸਿਹਤ ਪ੍ਰੌਗਰਾਮਾ ਦੇ ਟੀਚਿਆਂ ਦੀ ਪ੍ਰਾਪਤੀ ਲਈ ਕੀਤੀ ਜੂਮ ਮੀਟਿੰਗ
ਪਟਿਆਲਾ 7 ਜੂਲਾਈ (ਰਮਨਦੀਪ/ਮਧੂਸਾਰ ਬਿਊਰੋ) ਜਿਲ੍ਹੇ ਵਿੱਚ ਟੀਕਾਕਰਨ ਪ੍ਰੋਗਰਾਮ ਦਾ ਨਿਰੀਖਣ ਕਰਨ ਲਈ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਤੋਂ ਵਿਸ਼ਵ ਸਿਹਤ ਸਗੰਠਨ ਦੇ ਸਰਵੈਲੈਂਸ ਮੈਡੀਕਲ ਅਫਸਰ ਡਾ. ਵਿਕਰਮ ਗੁਪਤਾ ਵੱਲੋਂ ਸਿਹਤ ਸੰਸਥਾਂਵਾ ਦਾ ਦੋਰਾ ਕਰਕੇ ਚਲਾਏ ਜਾ ਰਹੇ ਟੀਕਾਕਰਨ ਪ੍ਰੋਗਰਾਮ ਦਾ ਨਿਰੀਖਣ ਕਰਨ ਤੋਂ ਬਾਦ ਦਫਤਰ ਸਿਵਲ ਸਰਜਨ ਤੋਂ ਸਿਵਲ ਸਰਜਨ ਡਾ. ਰਾਜੂ ਧੀਰ ਦੀ ਮੋਜੂਦਗੀ ਵਿੱਚ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਜੂਮ ਮੀਟਿੰਗ ਕੀਤੀ ਗਈ।ਡਾ. ਵਿਕਰਮ ਗੁਪਤਾ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਛੋਟੇ ਬੱਚਿਆਂ ਦਾ ਮਾਰੂ ਬਿਮਾਰੀਆਂ ਤੋਂ ਬਚਾਅ ਲਈ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਤਹਿਤ ਸੂਚੀ ਅਨੁਸਾਰ ਲਗਣ ਵਾਲੇ ਟੀਕਿਆਂ ਦੀ ਪ੍ਰਾਪਤੀ ਵਧਾਉਣ ਤੇਂ ਜੋਰ ਦਿੱਤਾ। ਉਹਨਾਂ ਕਿਹਾ ਕਿ ਸ਼ਹਿਰੀ ਖੇਤਰ, ਹਾਈ ਰਿਸਕ ਅਤੇ ਮਾਈਗਰੇਟਰੀ ਅਬਾਦੀ ਦੇ ਬੱਚਿਆਂ ਦੇ ਟੀਕਾਕਰਨ ਵੱਲ ਖਾਸ ਧਿਆਨ ਦਿੱਤਾ ਜਾਵੇ।
ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ 2023 ਤੱਕ ਭਾਰਤ ਨੂੰ ਖਸਰਾ/ ਰੂਬੈਲਾ ਦੀ ਬਿਮਾਰੀ ਤੋਂ ਮੁਕਤ ਕਰਨ ਦਾ ਟੀਚਾ ਪੂਰਾ ਕਰਨ ਲਈ ਬੱਚਿਆਂ ਨੂੰ ਲਗਣ ਵਾਲੇ ਖਸਰਾ / ਰੂਬੈਲਾ ਦੇ ਟੀਕਿਆ ਦੀ ਪਹਿਲੀ ਅਤੇ ਬੂਸਟਰ ਡੋਜ ਦਾ 95 ਪ੍ਰਤੀਸ਼ਤ ਤੋਂ ਵੱਧ ਪ੍ਰਾਪਤੀ ਹੋਣੀ ਜਰੂਰੀ ਹੈ ,ਇਸ ਤੋਂ ਇਲਾਵਾ ਸਰਵੈਲੈਨਸ ਤੇਂ ਵੀ ਵੱਧ ਜੋਰ ਦਿੰਦੇ ਹੋਏ ਜੇਕਰ ਕੋਈ ਵੀ ਖਸਰੇ ਦਾ ਸ਼ਕੀ ਮਰੀਜ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਜਲਦੀ ਤੋਂ ਜਲਦੀ ਰਿਪਰਟ ਕਰਕੇ ਜਾਂਚ ਯਖੀਨੀ ਬਣਾਈ ਜਾਵੇ। ਸਿਵਲ ਸਰਜਨ ਡਾ. ਰਾਜੂਧੀਰ ਵੱਲੋਂ ਸਮੁਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਸਪਤਾਲਾ ਦੀ ਸਾਫ ਸਫਾਈ ,ਸਟਾਫ ਦੀ ਡਿਉਟੀ ਸਮੇਂ ਦੋਰਾਣ ਹਾਜਰੀ ਨੂੰ ਯਕੀਨੀ ਬਣਾਉਣ, ਰਹੇਕ ਤਰਾ ਦੇ ਉਪਕਰਨਾਂ ਨੂੰ ਚਾਲੂ ਹਾਲਤ ਵਿੱਚ ਰੱਖਣ ਅਤੇ ਮਰੀਜਾਂ ਦੇ ਮੁਫਤ ਇਲਾਜ ਵਿੱਚ ਕਿਸੇ ਕਿਸਮ ਦੀ ਕਮੀ ਨਾ ਆਉਣ ਦੀਆਂ ਹਦਾਇਤਾਂ ਦਿੱਤੀਆ। ਕੋਵਿਡ ਦੇ ਵਧਦੇ ਹੋਏ ਕੇਸਾਂ ਨੂੰ ਕੋਵਿਡ ਸੈਂਪਲਿੰਗ ਅਤੇ ਟੀਕਾਕਰਨ ਨੁੰ ਵਧਾਉਣ ਤੇਂ ਜੋਰ ਦਿੱਤਾ । ਦੁਸ਼ਿਤ ਪਾਣੀ ਪੀਣ ਅਤੇ ਮੱੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆ ਤੋਂ ਬਚਾਅ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ।ਇਸ ਮੋਕੇ ਸਮੂਹ ਪ੍ਰੋਗਰਾਮ ਅਫਸਰਾਂ ਵੱਲੋ ਵੀ ਆਪਣੇ ਆਪਣੇ ਸਿਹਤ ਪ੍ਰੌਗਰਾਮਾ ਦੀਆਂ ਪ੍ਰ੍ਰਾਪਤੀਆਂ ਦੇ ਟੀਚੇ ਮਿਥੇ ਸਮੇਂ ਞਿੱਚ ਪੂਰੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।

