ਦੇਸ਼-ਵਿਦੇਸ਼ਪੰਜਾਬ

ਹਾਈਕੋਰਟ ਦੇ ਦੋ ਵਧੀਕ ਜੱਜਾਂ ਗਿੱਲ ਅਤੇ ਅੱਤਰੀ ਨੇ ਸਹੁੰ ਚੁੱਕੀ

ਚੰਡੀਗੜ੍ਹ, 28 ਜੂਨ (ਮਧੂਸਾਰ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਐਸ.ਜੇ. ਵਜੀਫਦਾਰ ਵਲੋਂ ਦੋ ਵਧੀਕ ਜੱਜਾਂ ਨੂੰ ਸਹੁੰ ਚੁਕਵਾਈ ਗਈ। ਸ੍ਰੀ ਰਾਜ ਸ਼ੇਖਰ ਅਤਰੀ ਅਤੇ ਸ੍ਰੀ ਗੁਰਵਿੰਦਰ ਸਿੰਘ ਗਿੱਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਸਹੁੰ ਚੁੱਕੀ।

ਇਸ ਖਾਸ ਮੌਕੇ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਮੂਹ ਜੱਜਾਂ ਤੋਂ ਇਲਾਵਾ, ਰਜਿਸਟਰਾਰ, ਸੀਨੀਅਰ ਐਡਵੋਕੇਟ, ਹਾਈ ਕੋਰਟ ਬਾਰ ਐਸੋਸਿਏਸ਼ਨ ਦੇ ਮੈਂਬਰਾਂ ਅਤੇ ਹਾਈ ਕੋਰਟ ਦੇ ਹੋਰ ਅਫਸਰ ਵੀ ਹਾਜਰ ਸਨ।

Leave a Reply

Your email address will not be published. Required fields are marked *