ਬਿਜਲੀ ਮੁਲਾਜਮਾਂ ਦੀਆਂ ਚਾਰ ਸੰਘਰਸ਼ਸੀਲ ਜਥੇਬੰਦੀਆਂ ਨੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦਾ ਕੀਤਾ ਗਠਨ
ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ : ਮਨਜੀਤ ਸਿੰੰਘ ਚਾਹਲ
ਪਟਿਆਲਾ: 29 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀਆਂ ਚਾਰ ਪ੍ਰਮੱਖ ਜਥੇਬੰਦੀਆਂ ਜਿਸ ਵਿੱਚ ਇੰਪਲਾਈਜ਼ ਫੈਡਰੇਸ਼ਨ(ਏਟਕ) ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ,ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ,ਇੰਪਲਾਈਜ਼ ਫੈਡਰੇਸ਼ਨ ਪਾਵਰ ਕਾਮ ਤੇ ਟਰਾਸ਼ਕੋ ਦੀ ਅਹਿਮ ਮੀਟਿੰਗ ਅੱਜ ਇਥੇ ਸਾਂਥੀ ਹਰਭਜਨ ਸਿੰਘ ਪਿਲਖਣੀ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਜਥੇਬੰਦੀਆਂ ਦੇ ਚਾਰ ਘੰਟੇ ਦੇ ਆਪਸੀ ਵਿਚਾਰ ਵਟਾਦਰੇ ਤੋ ਬਾਅਦ ਬਿਜਲੀ ਮੁਲਾਜਮਾਂ ਦੀਆ ਲਮਕਦੀਆਂ ਮੰਗਾਂ ਲਈ ਮੁਲਾਜਮਾਂ ਦੀ ਇੱਛਾ ਅਨੁਸਾਰ ਸਾਝਾਂ ਮੰਚ ਜਿਸ ਦਾ ਨਾਮ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਹੋਵੇਗਾ ਨੂੰ ਬਣਾਉਣ ਦਾ ਫੈਸਲਾਂ ਕੀਤਾ।ਇਸ ਮੰਚ ਵਿੱਚ ਮੁਢਲੇ ਤੋਰ ਵੱਖ ਵੱਖ ਜਥੇਬੰਦੀਆਂ ਦੇ 15 ਸੁਬਾਈ ਆਗੂ ਮੈਬਰ ਹੋਣਗੇ, ਜਿਹਨਾਂ ਵਿੱਚੋ ਹਰਭਜਨ ਸਿੰਘ ਪਿਲਖਣੀ ਕਨਵੀਨਰ,ਗੁਰਵੇਲ ਸਿੰਘ ਬੱਲਪੁਰੀਆਂ ਸਕੱਤਰ ਅਤੇ ਜਰਨੈਲ ਸਿੰਘ ਚੀਮਾਂ ਕੈਸ਼ੀਅਰ ਹੋਣਗੇ।ਮੀਟਿੰਗ ਵਿੱਚ ਜਥੇਬੰਦੀਆਂ ਨੇ ਬੋਰਡ ਮਨੈਜਮੇਟ ਅਤੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਇਕਮੁਠ ਹੋਣ ਦੀ ਲੋੜ ਤੇ ਜ਼ੋਰ ਦਿੱਤਾ ਉਹਨਾਂ ਕਿਹਾ ਕਿ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਖਿਲਾਫ ਜਥੇਬੰਦਕ ਸੰਘਰਸਾਂ ਨੂੰ ਤੇਜ਼ ਕਰਨਾਂ ਪਵੇਗਾ।ਆਗੁਆਂ ਨੇ ਦੱਸਿਆਂ ਕਿ ਬਿਜਲੀ ਮੁਲਾਜਮ ਏਕਤਾ ਮੰਚ ਦੀ ਅਗਲੀ ਮੀਟਿੰਗ 7 ਜੁਲਾਈ ਨੂੰ ਬੁਲਾਈ ਗਈ ਹੈ ਜਿਸ ਵਿੱਚ ਮੰਗਾ ਦਾ ਚਾਰਟਰ ਤਿਆਰ ਕਰ ਕੇ ਮਨੈਜਮੈਟ ਤੇ ਸਰਕਾਰ ਨੂੰ ਦਿੱਤਾ ਜਾਵੇਗਾ ਉਸ ਤੋ ਬਾਅਦ ਸੰਘਰਸਾਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।ਕਮੇਟੀ ਦੇ ਬਾਕੀ ਮੈਬਰਾਂ ਵਿੱਚ ਜਥੇਬੰਦੀਆਂ ਦੇ ਸੁਬਾਈ ਆਗੂ ਨਰਿੰਦਰ ਸਿੰਘ ਸੈਣੀ,ਮਨਜੀਤ ਸਿੰਘ ਚਾਹਲ, ਮਹਿੰਦਰ ਸਿੰਘ,ਪੂਰਨ ਸਿੰਘ ਖਾਈ,ਸੁਰਿੰਦਰ ਪਾਲ ਸਿੰਘ ਲਹੋਰੀਆਂ,ਜਰਨੈਲ ਸਿੰਘ ਚੀਮਾ,ਕਮਲ ਕੁਮਾਰ ਪਟਿਆਲਾ,ਹਰਬੰਸ ਸਿੰਘ,ਦਵਿੰਦਰ ਸਿੰਘ ਪਸੋਰ,ਰਾਜ ਕੁਮਾਰ ਤਿਵਾੜੀ,ਗੁਰਪ੍ਰੀਤ ਸਿੰਘ ਗੰਡੀਵਿੰਡ,ਰਣਜੀਤ ਸਿੰਘ ਬਿਜੋਕੀ,ਅਤੇ ਗੋਬਿੰਦਰ ਸਿੰਘ ਮੈਬਰ ਹੋਣਗੇ।ਇਸ ਤੋ ਇਲਾਵਾ ਅੱਜ ਦੀ ਮੀਟਿੰਗ ਵਿੱਚ ਅਵਤਾਰ ਸਿੰਘ ਸੇ ਸਿੰਘ ਧਰਮਕੋਟ,ਬਲਵਿੰਦਰ ਸਿੰਘ ਜਖੇਪਲ ਅਤੇ ਬਲਬੀਰ ਸਿੰਘ ਵਾਲੀਆਂ ਵੀ ਹਾਜਰ ਹੋਏ।

