ਹਰਿਆਣਾਪੰਜਾਬ

ਭਾਰਤੀ ਸੰਵਿਧਾਨ ਮੇਰੇ ਲਈ ਸੱਭ ਤੋਂ ਵੱਡਾ ਗ੍ਰੰਥ : ਰਾਮ ਨਾਥ ਕੋਵਿੰਦ

ਚੰਡੀਗੜ੍ਹ, 29 ਜੂਨ (ਮਧੂਸਾਰ ਬਿਊਰੋ) ਐਨ.ਡੀ.ਏ. ਦੇ ਰਾਸ਼ਟਰਪਤੀ ਅਹੁੱਦੇ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਭਾਰਤੀ ਸੰਵਿਧਾਨ ਮੇਰੇ ਲਈ ਸੱਭ ਤੋਂ ਵੱਡਾ ਗ੍ਰੰਥ ਹੈ। ਇਹ ਮਾਰਗਦਰਸ਼ਨ ਅਤੇ ਰਸਤਾ ਵਿਖਾਉਣ ਵਾਲਾ ਦਸਤਾਵੇਜ ਹੈ।

ਸ੍ਰੀ ਕੋਵਿੰਦ ਰੈਡ ਬਿਸ਼ਪ ਵਿਚ ਹਰਿਆਣਾ, ਚੰਡੀਗੜ੍ਹ ਤੇ ਪੰਜਾਬ ਦੇ ਭਾਜਪਾ ਤੇ ਸਮਰਥਿਤ ਪਾਰਟੀਆਂ ਦੇ ਵਿਧਾਇਕਾਂ ਤੇ ਸਾਂਸਦਾਂ ਦੇ ਨਾਲ ਰੂ-ਬ-ਰੂ ਹੋ ਰਹੇ ਸਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਾ ਅਹੁੱਦਾ ਵੱਡਾ ਮਾਣ ਵਾਲਾ ਅਹੁੱਦਾ ਹੈ| ਅਜੇ ਤਕ ਸਾਰੀਆਂ ਨੇ ਇਸ ਅਹੁੱਦੇ ‘ਤੇ ਰਹਿੰਦੇ ਹੋਏ ਆਪਣੀ ਜਿੰਮੇਵਾਰੀ ਨਿਭਾਈ ਹੈ। ਸਾਰੇ ਵਿਧਾਇਕਾਂ ਤੇ ਸਾਂਸਦਾਂ ਨੂੰ ਬੇਨਤੀ ਦੇ ਨਾਲ ਸਹਿਯੋਗ ਅਤੇ ਸਮਰਥਨ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੇਰੀ ਸੋਚ ਦੇਸ਼ ਦੇ ਵਿਕਾਸ, ਰੁਜ਼ਗਾਰ ਤੇ ਆਧੁਨਿਕ ਸਿਖਿਆ ਦੇ ਵਿਸਥਾਰ ਵਰਗੇ ਮੁੱਦਿਆਂ ਦੇ ਨਾਲ ਦੇਸ਼ ਨੂੰ ਤਰੱਕੀ ਦੇ ਰਸਤੇ ‘ਤੇ ਲੈ ਜਾਣ ਦੀ ਹੈ।
ਸ੍ਰੀ ਕੋਵਿੰਦ ਨੇ ਕਿਹਾ ਕਿ ਰਾਸ਼ਟਰਪਤੀ ਦੇ ਕੋਲ ਦੇਸ਼ ਦੀ ਤਿੰਨਾਂ ਸੈਨਾਵਾਂ ਦੇ ਕਮਾਂਡਰ ਅਹੁੱਦੇ ਦੀ ਵੀ ਜਿੰਮੇਵਾਰੀ ਹੁੰਦੀ ਹੈ, ਇਸ ਲਈ ਦੇਸ਼ ਦੀ ਸੀਮਾਵਾਂ ਦੀ ਸੁਰੱਖਿਆ ਦੀ ਵੀ ਵੱਡੀ ਜਿੰਮੇਵਾਰੀ ਹੈ। ਦੇਸ਼ ਅਤੇ ਲੋਕ ਭਲਾਈ ਸੱਭ ਤੋਂ ਉੱਪਰ ਹੈ, ਮੈਂ ਹਮੇਸ਼ਾ ਇਸ ਸੋਚ ਦੇ ਨਾਲ ਕੰਮ ਕੀਤਾ ਹੈ| ਉਨ੍ਹਾਂ ਦਸਿਆ ਕਿ ਰਾਸ਼ਟਰਪਤੀ ਅਹੁੱਦਾ ਦਾ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਪਹਿਲਾਂ ਇਸ ਦੀ ਖਬਰ ਮੈਨੂੰ ਖੁਦ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਕੁਝ ਸਮਾਂ ਬਾਅਦ ਅਸੀਂ ਆਜਾਦੀ ਦੀ 75ਵੀਂ ਵਰ੍ਹੇਗੰਢ ਵਿਚ ਹੋਵੇਗਾ, ਇਹ ਸਾਡੇ ਅਤੇ ਸਾਡੇ ਦੇਸ਼ ਦੇ ਇਤਿਹਾਸ ਦਾ ਵੱਡਾ ਆਯੋਜਨ ਹੋਵੇਗਾ| ਅਜਿਹੇ ਵਿਚ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅੱਜ ਤਰੱਕੀ ਦੇ ਮਾਮਲੇ ਵਿਚ ਅਸੀਂ ਜਿੱਥੇ ਖੜੇ ਹਾਂ, ਉਸ ਤੋਂ ਕਈ ਗੁਣਾ ਅੱਗੇ ਖੜੇ ਹੋਈਏ।
ਉਨ੍ਹਾਂ ਨੇ ਹਰਿਆਣਾ-ਪੰਜਾਬ ਨਾਲ ਜੁੜੀ ਯਾਦਾਂ ਨੂੰ ਤਾਜਾ ਕਰਦੇ ਹੋਏ ਕਿਹਾ ਕਿ ਇੱਥੇ ਕੋਈ ਮੇਰਾ ਪਹਿਲੀ ਵਾਰ ਆਉਣਾ ਨਹੀਂ ਹੋਇਆ| ਮਹਾਰਾਜਾ ਅਗਰਸੈਨ ਵਰਗੀ ਸ਼ਖ਼ਸਿਅਤ ਅਤੇ ਇੱਟ ਤੇ ਸਿੱਕੇ ਦੀ ਪਰੰਪਰਾ ਇੱਥੇ ਦੀ ਮਿਸਾਲ ਅਤੇ ਪ੍ਰੇਰਣਾ ਹੈ| ਉਨ੍ਹਾਂ ਕਿਹਾ ਕਿ ਉਹ ਮਿਹਨਤੀ ਲੋਕਾਂ ਦੀ ਜਮੀਨ ਪੰਜਾਬ ਅਤੇ ਹਰਿਆਣਾ ਨੂੰ ਉਹ ਸ਼ਿਸ ਨਿਵਾਉਂਦਾ ਹਾਂ|
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਮੌਕੇ ‘ਤੇ ਸ੍ਰੀ ਰਾਮਨਾਥ ਕੋਵਿੰਦ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੂੰ ਵਧੀਆ ਸੁਭਾਅ ਅਤੇ ਸੁਲਝਿਆ ਹੋਇਆ ਵਿਅਕਤੀ ਦਸਿਆ| ਉਨ੍ਹਾਂ ਕਿਹਾ ਕਿ ਯਕੀਨੀ ਤੌਰ ‘ਤੇ ਇਸ ਗੱਲ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਦੇਸ਼ ਵੱਲੋਂ ਉਨ੍ਹਾਂ ਨੂੰ ਜੋ ਜਿੰਮੇਵਾਰੀ ਦਿੱਤੀ ਜਾ ਰਹੀ ਹੈ, ਉਹ ਉਸ ਭਰੋਸੇ ਨੂੰ ਨਿਭਾਉਣਗੇ| ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਭਾਜਪਾ ਵਿਧਾਇਕਾਂ ਦੇ ਨਾਲ ਬੀ.ਐਸ.ਪੀ. ਵਿਧਾਇਕ ਤੇ ਭਾਜਪਾ ਨੂੰ ਸਮੱਰਥ ਦੇ ਰਹੇ ਚਾਰ ਆਜਾਦ ਵਿਧਾਇਕ ਵੀ ਪਾਰਟੀ ਦੇ ਨਾਲ ਹੈ| ਉਨ੍ਹਾਂ ਨੇ ਉਮੀਦ ਜਤਾਈ ਕਿ ਮੁੱਖ ਵਿਰੋਧੀ ਪਾਰਟੀ ਵੀ ਇਸ ਦਾਅਵੇਦਾਰੀ ਵਿਚ ਉਨ੍ਹਾਂ ਦੇ ਨਾਲ ਖੜਾ ਹੈ| ਉਨ੍ਹਾਂ ਨੇ ਐਨ.ਡੀ.ਏ. ਦੇ ਰਾਸ਼ਟਰਪਤੀ ਅਹੁੱਦੇ ਦੇ ਉਮੀਦਵਾਰ ਸ੍ਰੀ ਕੋਵਿੰਦ ਨੂੰ ਮੀਟਿੰਗ ਵਿਚ ਭਰੋਸਾ ਦਿੱਤਾ ਹੈ ਕਿ ਹਰਿਆਣਾ ਉਨ੍ਹਾਂ ਦੇ ਨਾਲ ਹੈ| ਮੁੱਖ ਮੰਤਰੀ ਨੇ ਸ੍ਰੀ ਕੋਵਿੰਦ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ|
ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ੍ਰੀ ਕੋਵਿੰਦ ਨੁੰ ਵੱਡੀ ਸ਼ਖ਼ਸਿਅਤ ਦੱਸਦੇ ਹੋਏ ਕਿਹਾ ਕਿ ਸ੍ਰੀ ਕੋਵਿੰਦ ਅਜਿਹੇ ਵਿਅਕਤੀਤਵ ਹੈ, ਜਿੰਨ੍ਹਾਂ ਨੇ ਰਾਜਨੀਤੀ ਨਾ ਤਾਂ ਵਿਰਾਸਤ ਵਿਚ ਮਿਲੀ ਹੈ ਅਤੇ ਨਾ ਹੀ ਕਿਸੇ ਹਾਦਸੇ ਵਿਚ| ਉਹ ਸੰਘਰਸ਼ ਨਾਲ ਇਸ ਮੁਕਾਮ ਤਕ ਪੁੱਜੇ ਹਨ| ਸ੍ਰੀਮਤੀ ਸਵਰਾਜ ਨੇ ਕਿਹਾ ਕਿ ਸ੍ਰੀ ਕੋਵਿੰਦ ਨੂੰ ਦਲਿਤ ਹੋਣ ਕਾਰਣ ਉਮੀਦਵਾਰ ਨਹੀਂ ਬਣਾਇਆ ਗਿਆ ਸਗੋਂ ਉਹ ਆਪਣੀ ਯੋਗਤਾ ਨਾਲ ਉਮੀਦਵਾਰ ਬਣੇ ਹਨ ਅਤੇ 36 ਬਿਰਾਦਰੀ ਦੇ ਉਮੀਦਵਾਰ ਹਨ| ਸ੍ਰੀਮਤੀ ਸਵਰਾਜ ਨੇ ਕਿਹਾ ਕਿ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਉਨ੍ਹਾਂ ਦਾ ਘਰ ਹੈ|
ਐਨ.ਡੀ.ਏ. ਦੇ ਸੰਯੋਜਕ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੇਸ਼ ਨੂੰ ਹੀ ਨਹੀਂ ਸਗੋਂ ਪੂਰੀ ਦੁਨਿਆ ਇਸ ਗੱਲ ਨੂੰ ਜਾਣਦੀ ਹੈ ਕਿ ਸ੍ਰੀ ਰਾਮਨਾਥ ਕੋਵਿੰਦ ਦੇਸ਼ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ| ਉਨ੍ਹਾਂ ਨੂੰ ਜੀ ਆਇਆ ਬੋਲਦੇ ਹੋਏ ਸ੍ਰੀ ਕੋਵਿੰਦ ਦਾ ਸੁਆਗਤ ਕੀਤਾ ਤੇ ਸ਼ੁਭਕਾਮਨਾਵਾਂ ਦਿੱਤੀ| ਸ੍ਰੀ ਬਾਦਲ ਨੇ ਕਿਹਾ ਕਿ ਸਾਧਾਰਣ ਪਰਿਵਾਰ ਵਿਚ ਜਨਮ ਲੈ ਕੇ ਆਪਣੀ ਮਿਹਨਤ ‘ਤੇ ਕੋਵਿੰਦਰ ਇੱਥੇ ਪੁੱਜੇ ਹਨ| ਸਿਖਿਆ ਨਾਲ ਇੰਨ੍ਹਾਂ ਦਾ ਕਰੀਬੀ ਸਬੰਧ ਹੈ| ਸ੍ਰੀ ਬਾਦਲ ਨੇ ਇਸ ਮੌਕੇ ‘ਤੇ ਸੂਬਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਵੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਹਰ ਦਿਲ ਅਜੀਜ ਅਤੇ ਇਮਾਨਦਾਰ ਮੁੱਖ ਮੰਤਰੀ ਦਸਿਆ| ਇਸ ਨਾਲ ਭਾਜਪਾ ਦੇ ਸਾਬਕਾ ਹਰਿਆਣਾ ਇੰਚਾਰਜ ਡਾ. ਅਨਿਲ ਜੈਨ ਤੇ ਸੂਭਾ ਪ੍ਰਧਾਨ ਸੁਭਾਸ਼ ਬਰਾਲਾ ਨੇ ਵੀ ਆਪਣੀ ਗੱਲ ਰੱਖਦੇ ਹੋਏ ਸ੍ਰੀ ਕੋਵਿੰਦ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ|
ਪ੍ਰੋਗ੍ਰਾਮ ਦਾ ਸੰਚਾਲਨ ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਨੇ ਕੀਤਾ| ਇਸ ਮੌਕੇ ‘ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਪੰਜਾਬ ਭਾਜਪਾ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ, ਕੇਂਦਰੀ ਯੋਜਨਾ ਰਾਜ ਮੰਤਰੀ ਰਾਓ ਇੰਦਰਜੀਤ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਗੁੱਜਰ, ਡਿਪਟੀ ਸਪੀਕਰ ਸੰਤੋਸ਼ ਯਾਦਵ ਅਤੇ ਹਰਿਆਣਾ ਕੈਬਿਨੇਟ ਦੇ ਸਾਰੇ ਮੰਤਰੀ, ਪੰਜਾਬ ਭਾਜਪਾ, ਅਕਾਲੀ ਦਲ ਤੇ ਆਜਾਦ ਵਿਧਾਇਕ ਤੇ ਸੂਬਾ ਕਾਰਜਕਾਰਣੀ ਦੇ ਮੈਂਬਰ ਵੀ ਹਾਜ਼ਿਰ ਸਨ|

Leave a Reply

Your email address will not be published. Required fields are marked *