ਪਟਿਆਲਾ

ਆਪ“ ਵਰਕਰਾਂ ਨੇ ਵਾਰਡ ਨੰ: 37 ਵਿੱਚ ਲੱਗ ਰਹੇ ਮੋਬਾਈਲ ਟਾਵਰ ਦਾ ਕੰਮ ਰੁਕਵਾਇਆ

ਪਟਿਆਲਾ 3 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਵਾਰਡ ਨੰ: 37 ਵਿੱਚ ਸਰਹੰਦੀ ਬਾਜ਼ਾਰ ਦੇ ਇਲਾਕੇ ਜੰਡ ਗਲੀ ਨੰ: 2 ਵਿੱਚ ਇਕ ਆਦਮੀ ਦੁਆਰਾ ਆਪਣੇ ਮਕਾਨ ਨੂੰ ਦੁਕਾਨ ਵਿੱਚ ਤਬਦੀਲ ਕਰਕੇ ਉਸਦੇ ਉਪਰ ਲਗਵਾਏ ਜਾ ਰਹੇ ਮੋਬਾਈਲ ਟਾਵਰ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮੌਕੇ ਸਿਰ ਪਹੁੰਚ ਕੇ ਉਸਦਾ ਕੰਮ ਬੰਦ ਕਰਵਾ ਦਿੱਤਾ ।

ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੰਦੀਪ ਬੰਧੂ, ਸਾਬਕਾ ਜੋਆਇੰਟ ਸੈਕਟਰੀ, ਆਮ ਆਦਮੀ ਪਾਰਟੀ, ਪੰਜਾਬ (ਆਰ ਟੀ ਆਈ ਵਿੰਗ) ਨੇ ਕਿਹਾ ਕਿ ਪਟਿਆਲਾ ਸ਼ਹਿਰ ਦਾ ਵਾਰਡ ਨੰ: 37 ਜੋਕਿ ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ ਦਾ ਵਾਰਡ ਹੈ । ਉਸਦੇ ਸਰਹਿੰਦੀ ਬਾਜ਼ਾਰ ਦੇ ਇਲਾਕੇ ਜੰਡ ਗਲੀ ਨੰ: 2 ਵਿੱਚ ਅਮਰਜੀਤ ਸਿੰਘ ਪੁੱਤਰ ਦਲੀਪ ਸਿੰਘ (98152-91999) ਦੁਆਰਾ ਆਪਣੇ ਮਕਾਨ ਨੂੰ ਦੁਕਾਨ ਵਿੱਚ ਤਬਦੀਲ ਕਰਕੇ ਉਸਦੇ ਉਪਰ ਮੋਬਾਈਲ ਟਾਵਰ ਲਗਵਾਇਆ ਜਾ ਰਿਹਾ ਸੀ । ਜਿਸਦੀ ਇਲਾਕਾ ਨਿਵਾਸੀਆਂ ਵਲੋਂ ਸ਼ਿਕਾਇਤ ਮਿਲਣ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪਹੁੰਚ ਕੇ ਵਿਰੋਧ ਕੀਤਾ ਅਤੇ ਉਸਦਾ ਕੰਮ ਬੰਦ ਕਰਵਾ ਦਿੱਤਾ ।
ਸੰਦੀਪ ਬੰਧੂ ਨੇ ਕਿਹਾ ਕਿ ਇਸ ਇਲਾਕੇ ਵਿੱਚ ਮੋਬਾਈਲ ਟਾਵਰ ਲਗਾਉਣਾ ਖਤਰੇ ਤੋਂ ਖਾਲੀ ਨਹੀਂ ਹੈ । ਟਾਵਰ ਲੱਗਣ ਵਾਲੀ ਜਗ੍ਹਾ ਦੇ ਇਕ ਪਾਸੇ ਤਾਂ ਭੀੜ-ਭਾੜ ਵਾਲਾ ਇਲਾਕਾ ਸਰਹਿੰਦੀ ਬਾਜ਼ਾਰ ਹੈ, ਅਤੇ ਦੂਜੇ ਪਾਸੇ ਇਕ ਸੰਘਣੀ ਅਬਾਦੀ ਵਾਲਾ ਇਲਾਕਾ ਹੈ । ਟਾਵਰ ਲੱਗਣ ਕਰਕੇ ਇਸ ਵਿੱਚੋਂ ਨਿਕਲਣ ਵਾਲੀਆਂ ਰੇਡੀਏਸ਼ਨ ਕਿਰਨਾਂ ਕਰਕੇ ਲੋਕਾਂ ਦੀ ਸਿਹਤ ਉਪਰ ਬਹੁਤ ਮਾੜਾ ਅਸਰ ਹੋਵੇਗਾ । ਦੂਜੇ ਪਾਸੇ ਵਪਾਰਿਕ ਇਲਾਕਾ ਸਰਹਿੰਦੀ ਬਾਜ਼ਾਰ ਹੈ । ਜਿਸ ਵਿੱਚ ਵਪਾਰੀਆਂ ਦੀਆਂ ਦੁਕਾਨਾਂ ਅਤੇ ਵੱਡੇ-ਵੱਡੇ ਗੋਦਾਮ ਹਨ । ਜੇਕਰ ਆਉਣ ਵਾਲੇ ਟਾਈਮ ਵਿੱਚ ਇਸ ਟਾਵਰ ਦੇ ਕਰਕੇ ਅੱਗ ਲੱਗਣ ਵਰਗੀ ਕੋਈ ਦੁਰਘਟਨਾ ਹੁੰਦੀ ਹੈ ਤਾਂ ਇਸ ਨਾਲ ਭਾਰੀ ਜਾਨ-ਮਾਲ ਦੀ ਹਾਨੀ ਹੋਵੇਗੀ । ਇਸਦਾ ਨਗਰ ਨਿਗਮ ਪਟਿਆਲਾ ਜਿੰਮੇਵਾਰ ਹੋਵੇਗਾ ਜਾਂ ਇਹ ਵਪਾਰੀ ਹੋਵੇਗਾ ਜੋ ਇਹ ਟਾਵਰ ਲਗਵਾ ਰਿਹਾ ਹੈ ।
ਸੰਦੀਪ ਬੰਧੂ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਅਤੇ ਪਾਰਟੀ ਦੀ ਮਹਿਲਾ ਆਗੂ ਏਕਤਾ ਸਡਾਨਾ ਦੁਆਰਾ ਨਗਰ ਨਿਗਮ ਕਮਿਸ਼ਨਰ, ਮੇਅਰ ਪਟਿਆਲਾ ਅਤੇ ਵਾਰਡ ਦੇ ਕੌਂਸਲਰ ਤੇ ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ ਨੂੰ ਬਾਰ-ਬਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਇਸ ਟਾਵਰ ਦਾ ਕੰਮ ਬੰਦ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ । ਇਸਦਾ ਮਤਲਬ ਤਾਂ ਇਹੀ ਹੋਇਆ ਕੀ ਨਗਰ ਨਿਗਮ ਪਟਿਆਲਾ ਨੂੰ ਸ਼ਹਿਰ ਦੇ ਆਮ ਲੋਕਾਂ ਦੀ ਜਿੰਦਗੀ ਦੀ ਕੋਈ ਫਿਕਰ ਨਹੀਂ ਹੈ । ਉਹ ਤਾਂ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ ।
ਸੰਦੀਪ ਬੰਧੂ ਨੇ ਕਿਹਾ ਕਿ ਜੇਕਰ ਨਗਰ ਨਿਗਮ ਪਟਿਆਲਾ ਨੇ ਇਸ ਟਾਵਰ ਨੂੰ ਲੱਗਣ ਤੋਂ ਰੋਕ ਕੇ ਇਸਦਾ ਕੰਮ ਬੰਦ ਨਾ ਕਰਵਾਇਆ, ਤਾਂ ਪਾਰਟੀ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਨਗਰ ਨਿਗਮ ਕਮਿਸ਼ਨਰ, ਮੇਅਰ ਪਟਿਆਲਾ ਅਤੇ ਵਾਰਡ ਦੇ ਕੌਂਸਲਰ ਤੇ ਸੀਨੀਅਰ ਡਿਪਟੀ ਮੇਅਰ ਦਾ ਘੇਰਾਓ ਕੀਤਾ ਜਾਵੇਗਾ । ਇਸ ਮੌਕੇ ਏਕਤਾ ਸਡਾਨਾ, ਹਰੀਸ਼ ਨਰੂਲਾ, ਸ਼ੁਸ਼ੀ ਮਿੱਡਾ, ਅਨਿਲ ਖੰਨਾ, ਵਿਜੈ ਗੁਪਤਾ, ਰਾਜੀਵ ਕਪੂਰ, ਨਰਿੰਦਰ ਕੁਮਾਰ, ਮੋਹਿਤ ਖੰਨਾ, ਜਤਿੰਦਰ ਕੁਮਾਰ, ਕੁਲਦੀਪ ਸ਼ਰਮਾ, ਜਗਦੀਸ਼ ਖੰਨਾ ਅਤੇ ਹੋਰ ਵੀ ਕਈ ਇਲਾਕਾ ਨਿਵਾਸੀਆਂ ਮੋਜੂਦ ਸਨ ।

Leave a Reply

Your email address will not be published. Required fields are marked *