ਨੋਜਵਾਨਾਂ ਵਿਚ ਖੇਡਾਂ ਪ੍ਰਤੀ ਰੁਝਾਨ ਵੱਧਣ ਨਾਲ ਉਹ ਸਮਾਜਿਕ ਕੁਰੀਤੀਆਂ ਤੋਂ ਰਹਿਣਗੇ ਦੂਰ: ਜਥੇਦਾਰ ਪੰਜੋਲੀ
ਫਤਹਿਗੜ੍ਹ ਸਾਹਿਬ 3 ਜੁਲਾਈ (ਮਧੂਸਾਰ ਬਿਊਰੋ) ਖੇਡ ਵਿਭਾਗ ਪੰਜਾਬ, ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿਲ੍ਹੇ ਭਰ ਵਿਚ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਦੇ 1 ਜੁਲਾਈ ਤੋਂ 7 ਜੁਲਾਈ ਤੱਕ ਪੂਰਾ ਹਫਤਾ ਵੱਖ-ਵੱਖ ਪਿੰਡਾਂ ਵਿਚ ਨੋਜਵਾਨਾਂ ਨੂੰ ਜਾਗਰੂਕ ਕਰਨ ਨਾਲ ਦੇ ਮਨਰੋਥ ਨਾਲ ਖੇਡਾਂ ਨਾਲ ਜੋੜਨ ਦਾ ਯਤਨ ਕੀਤਾ ਜਾਵੇਗਾ।
ਇਸੇ ਲੜੀ ਦੇ ਤਹਿਤ ਦੂਜੇ ਦਿਨ ਪਿੰਡ ਪੰਜੋਲੀ ਕਲਾਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਖੇ ਜਿਲ੍ਹਾ ਹੈੱਡਬਾਲ ਕੋਚ ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਹੈੱਡਬਾਲ ਸੈਂਟਰ ਪੰਜੋਲੀ ਕਲਾਂ ਦੇ ਖਿਡਾਰੀਆਂ ਨੂੰ ਨਸ਼ਿਆਂ ਦੇ ਖਿਲਾਫ਼ ਤੇ ਖੇਡਾਂ ਪ੍ਰਤੀ ਚਿਣਗ ਲਗਾਉਣ ਦੇ ਮਨੋਰਥ ਨਾਲ ਜਾਗਰੂਕ ਕੀਤਾ ਗਿਆ।ਜਿਸ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸ਼ਿਰਕਤ ਕੀਤੀ।ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਜੱਸਾ ਸਿੰਘ ਪੰਜੋਲੀ ਬਾਕਸਿੰਗ ਕੋਚ, ਪੰਜਾਬ ਪੁਲਿਸ ਪਹੁੰਚੇ।
ਇਸ ਮੌਕੇ ਖਿਡਾਰੀਆਂ ਨੇ ਨਸ਼ਿਆਂ ਖਿਲਾਫ਼ ਬੈਨਰ,ਸਲੋਗਨ ਲਗਾਕੇ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਮਨੋਰਥ ਨਾਲ ਨਾਅਰੇ ਲਗਾਏ।ਇਸ ਮੌਕੇ ਪੰਜੋਲੀ ਸੈਂਟਰ ਵਲੋਂ ਅਭਿਆਸ ਮੈਚ ਵੀ ਕਰਵਾਏ ਗਏ।ਇਸ ਮੌਕੇ ਮੁੱਖ ਮਹਿਮਾਨ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਜਦੋਂ ਨੋਜਵਾਨਾਂ ਵਿਚ ਖੇਡਾਂ ਪ੍ਰਤੀ ਰੁਝਾਨ ਵਧੇਗਾ ਤਾਂ ਕੁਦਰਤੀ ਹੈ ਕਿ ਉਹ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣਗੇ।ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵਲੋਂ ਖੇਡਾਂ ਪ੍ਰਤੀ ਨੋਜਵਾਨਾਂ ਨੂੰ ਜਾਗਰੂਕ ਕਰਨ ਤੇ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਬਹੁਤ ਸਲਾਘਾਯੋਗ ਉਪਰਾਲਾ ਹੈ।ਇਸ ਮੌਕੇ ਸਮਾਜ ਸੇਵਕ ਤੇ ਰਿਸਰਚ ਸਕਾਲਰ ਜਗਜੀਤ ਸਿੰਘ ਪੰਜੋਲੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਅਮਿਤ ਕੁਮਾਰ ਤੇ ਬਲਰਾਮ ਸਿੰਘ ਰੈਫਰੀ,ਗੁਰਜਿੰਦਰ ਸਿੰਘ ਸਕੋਰਰ,ਪ੍ਰਿੰਸੀਪਲ ਬਲਜੀਤ ਸਿੰਘ,ਸੰਜੀਵ ਕੁਮਾਰ ਡੀ.ਪੀ, ਨੰਬਰਦਾਰ ਜਤਿੰਦਰ ਸਿੰਘ ਲਾਡੀ, ਹਰਪ੍ਰੀਤ ਸਿੰਘ ਧੀਮਾਨ, ਦਲਬੀਰ ਸਿੰਘ ਧਾਲੀਵਾਲ, ਐਸ਼ ਬਹਾਦਰ, ਅਮਨਪ੍ਰੀਤ ਸਿੰਘ ਅਮਨਾ, ਰਘਵੀਰ ਸਿੰਘ ਗਿੱਲ,ਪਾਲ ਸਿੰਘ ਬਾਠ,ਚੰਦ ਸਿੰਘ ਬਾਠ,ਯਮਲਾ ਸਿੰਘ, ਅਰਸ਼ ਧੀਮਾਨ, ਸੁਖਵੀਰ ਸਿੰਘ,ਨਵਪ੍ਰੀਤ ਸਿੰਘ,ਕਰਨ ਧੀਮਾਨ ਆਦਿ ਹਾਜ਼ਰ ਸਨ।

