ਪੰਜਾਬ

ਪੰਜਾਬ ਸਰਕਾਰ ਦੀ ਮਾਈਨਿੰਗ ਦੀ ਦੂਜੀ ਬੋਲੀ ਵਿਚ ਵੀ ਕੋਈ ਸੁਧਾਰ ਨਹੀਂ- ਆਪ

ਨਜਾਈਜ ਮਾਈਨਿੰਗ ਮਾਫੀਆ ਨੂੰ ਸਿੱਧੇ ਤੌਰ ਤੇ ਉਤਾਸ਼ਹਿਤ ਕਰਨ ਦੀ ਯੋਜਨਾ ਹੈ ਇਹ ਬੋਲੀ
ਚੰਡੀਗੜ, 6 ਜੁਲਾਈ (੍ਰਮਧੂਸਾਰ ਬਿਊਰੋ) ਬੀਤੇ ਦਿਨ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਆਪਣੇ ਸਮੇਂ ਦੀ ਮਾਈਨਿੰਗ ਦੀ ਦੂਜੀ ਬੋਲੀ ਕੀਤੀ ਹੈ, ਪਰ ਪਹਿਲੀ ਬੋਲੀ ਵਾਂਗ ਇਹ ਦੂਜੀ ਬੋਲੀ ਵੀ ਸਿੱਧੇ ਤੌਰ ਤੇ ਸੂਬੇ ਵਿਚ ਨਜਾਈਜ ਮਾਈਨਿੰਗ ਮਾਫੀਆ ਨੂੰ ਕਾਬਿਜ ਕਰਵਾਉਣ ਦੀ ਯੋਜਨਾ ਹੈ ਅਤੇ ਸਰਕਾਰ ਨੇ ਪਹਿਲੀ ਬੋਲੀ ਵਿਚ ਮਾਫੀਏ ਦੇ ਹੋਏ ਕਬਜੇ ਤੋਂ ਸਬਕ ਲੈ ਕੇ ਦੂਜੇ ਬੋਲੀ ਲਈ ਕੋਈ ਵੀ ਸੁਧਾਰ ਨਹੀਂ ਕੀਤਾ ਹੈ।

ਪ੍ਰੈਸ ਨੋਟ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਆਰਟੀਆਈ ਐਕਟੀਵੀਸਟ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਬੀਤੇ ਦਿਨ ਸਰਕਾਰ ਨੇ 43 ਖੱਡਾਂ ਦੀ ਬੋਲੀ ਕੀਤੀ ਹੈ ਜਿੰਨਾਂ ਵਿਚੋਂ ਕੁੱਲ 29 ਲੱਖ ਟਨ ਰੇਤਾ-ਬਜਰੀ ਨਿਕਲਣਾ ਹੈ। ਇਹ 29 ਲੱਖ ਟਨ ਰੇਤਾ ਬਜਰੀ ਸਰਕਾਰ ਨੇ 206 ਕਰੋੜ ਰੁਪਏ ਵਿਚ ਵੇਚਿਆ ਹੈ। ਇਸ ਤਰਾਂ ਸਰਕਾਰ ਨੇ 710 ਰੁਪਏ ਪ੍ਰਤੀ ਟਨ ਰੇਤਾ ਬਜਰੀ ਵੇਚਿਆ ਹੈ। ਜਿਸਦੇ ਉਪਰ 20 ਰੁਪਏ ਪ੍ਰਤੀ ਟਨ ਡਿਸਟ੍ਰੀਕ ਮੀਨਰਲ ਫਾਉਡੇਸ਼ਨ ਫੰਡ, 60 ਰੁਪਏ ਪ੍ਰਤੀ ਟਨ ਰੋਅਲੀਟੀ ਅਤੇ 6 ਰੁਪਏ ਪ੍ਰਤੀ ਟਨ ਐਨਵਾਇਰਮੈਂਟ ਮੈਨੇਜਮੈਂਟ ਫੰਡ ਠੇਕੇਦਾਰ ਨੇ ਅਲਗ ਤੋਂ ਅਦਾ ਕਰਨਾ ਹੈ। ਜਦਕਿ ਕਚੇ ਮਾਲ ਤੋਂ ਕਰੈਸ਼ਰ ਰਾਹੀਂ ਰੇਤਾ ਬਜਰੀ ਤਿਆਰ ਕਰਨ ਦਾ ਖਰਚ ਲਗਭਗ 125 ਰੁਪਏ ਪ੍ਰਤੀ ਟਨ ਆਉਦਾ ਹੈ। ਇਸ ਤਰਾਂ ਕੁੱਲ ਮਿਲਾ ਕੇ ਠੇਕੇਦਾਰ ਨੂੰ ਇਹ ਰੇਤਾ ਬਜਰੀ 921 ਰੁਪਏ ਪ੍ਰਤੀ ਟਨ ਪਵੇਗਾ। ਰੇਤਾ ਬਜਰੀ ਲੈ ਕੇ ਜਾਣ ਵਾਲੇ ਇਕ ਟਿਪਰ ਵਿਚ 30 ਟਨ ਮਟੀਰੀਅਲ ਆਉਦਾ ਹੈ, ਇਸ ਤਰਾਂ 30 ਟਨ ਵਾਲਾ ਇਹ ਟਿਪਰ ਠੇਕੇਦਾਰ ਨੂੰ 27 ਹਜਾਰ 630 ਰੁਪਏ ਵਿਚ ਪਵੇਗਾ ਜਦੋਂਕਿ ਟਿਪਰ ਦਾ ਕਰੈਸ਼ਰਾਂ ਤੋਂ ਨਜਦੀਕੀ ਸ਼ਹਿਰਾਂ ਤੱਕ ਦਾ ਕਿਰਾਇਆ ਲੱਗਭੱਗ 10-12 ਹਜਾਰ ਰੁਪਏ ਹੈ। ਇਸ ਤਰਾਂ ਇਸ ਰੇਤਾ ਬਜਰੀ ਦੇ ਟਿਪਰ ਦੀ ਕੀਮਤ ਲੱਗਭੱਗ 40 ਹਜਾਰ ਰੁਪਏ ਬਣ ਜਾਂਦੀ ਹੈ। ਇਹ ਕੀਮਤ 29 ਲੱਖ ਟਨ ਦੀ ਔਸਤਨ ਕੀਮਤ ਦੇ ਹਿਸਾਬ ਨਾਲ ਬਣਦੀ ਹੈ, ਜਦਕਿ ਕੁਝ ਖੱਡਾਂ ਵਿਚੋਂ ਰੇਤਾ ਬਜਰੀ ਦੇ ਟਿਪਰ ਦੀ ਕੀਮਤ ਬਹੁਤ ਹੀ ਹੈਰਾਨੀਜਨਕ ਬਣਦੀ ਹੈ। ਜਿਲਾ ਪਠਾਨਕੋਟ ਦੀ ਗਜੂਜਗੀਰ ਖੱਡ ਜਿਸ ਵਿਚ 11 ਹਜਾਰ ਟਨ ਮਟੀਰੀਅਲ ਹੈ, ਇਸ ਦੀ ਬੋਲੀ ਪ੍ਰੋ-ਨਿੳੂਟ੍ਰਿਸ਼ੀਅਨ ਫਰਮ ਨੇ 90846000 ਰੁਪਏ ਵਿਚ ਲਈ ਹੈ। ਇਸ ਤਰਾਂ ਇਸ ਠੇਕੇਦਾਰ ਨੂੰ 60 ਰੁਪਏ ਪ੍ਰਤੀ ਟਨ ਰੋਅਲੀਟੀ, 20 ਰੁਪਏ ਪ੍ਰਤੀ ਟਨ ਡਿਸਟ੍ਰੀਕ ਮੀਨਰਲ ਫਾਉਡੇਸ਼ਨ ਫੰਡ, 6 ਰੁਪਏ ਪ੍ਰਤੀ ਟਨ ਐਨਵਾਇਰਮੈਂਟ ਮੈਨੇਜਮੈਂਟ ਫੰਡ ਅਤੇ 125 ਰੁਪਏ ਪ੍ਰਤੀ ਟਨ ਪ੍ਰੋਸੈਸਿੰਗ ਦਾ ਖਰਚਾ ਪਾ ਕੇ ਪ੍ਰਤੀ ਟਨ ਰੇਤਾ ਬਜਰੀ ਲਗਭਗ 8469 ਰੁਪਏ ਦਾ ਪਵੇਗਾ। ਮਤਲਬ ਠੇਕੇਦਾਰ ਨੂੰ ਖੁਦ ਨੂੰ ਰੇਤਾ ਬਜਰੀ ਦਾ ਟਿਪਰ ਟਰਾਂਪੋਰਟ ਦੇ ਖਰਚ ਪਾ ਕੇ 264091 ਰੁਪਏ ਦਾ ਪਵੇਗਾ। ਇਸ ਤਰਾਂ ਹੀ ਜਿਲਾ ਅਮ੍ਰਿਤਸਰ ਸਾਹਿਬ ਦੀ ਚਾਹਰਪੁਰ ਖੱਡ ਦੀ ਬੋਲੀ ਰਜੀਵ ਭਗਤ ਦੇ ਨਾਮ ਉਤੇ 84151398 ਰੁਪਏ ਵਿਚ ਹੋਈ ਹੈ। ਜਿਸ ਵਿਚ 44493 ਟਨ ਮਟੀਰੀਅਲ ਹੈ ਇਸ ਤਰਾਂ ਠੇਕੇਦਾਰ ਨੂੰ ਸ਼ਹਿਰ ਤੱਕ ਪਹੁੰਚ ਕਰਕੇ ਇਕ ਟਿਪਰ 73060 ਰੁਪਏ ਦਾ ਪਵੇਗਾ, ਜਿਲਾ ਅਮ੍ਰਿਤਸਰ ਸਾਹਿਬ ਦੀ 25896 ਟਨ ਮਟੀਰੀਅਲ ਵਾਲੀ ਬਰਵਾਲਾ ਖੱਡ ਦੀ ਬੋਲੀ 66977056 ਰੁਪਏ ਵਿਚ ਹੋਈ ਹੈ, ਉਪਰੋਕਤ ਖਰਚੇ ਪਾ ਕੇ ਇਸ ਖੱਡ ਦੇ ਠੇਕੇਦਾਰ ਰਾਜੀਵ ਭਗਤ ਨੂੰ ਇਕ ਟਿਪਰ 92500 ਰੁਪਏ ਦਾ ਪਵੇਗਾ। ਜਿਲਾ ਫਿਰੋਜਪੁਰ ਦੀ 20200 ਟਨ ਮਟੀਰੀਅਲ ਵਾਲੀ ਗੱਟਾ ਬਾਦਸ਼ਾਹ ਖੱਡ ਦੀ ਬੋਲੀ 39512200 ਰੁਪਏ ਵਿਚ ਹੋਈ ਹੈ। ਇਸ ਠੇਕੇਦਾਰ ਨੂੰ ਉਪਰੋਕਤ ਸਾਰੇ ਖਰਚੇ ਪਾ ਕੇ ਇਕ ਟਿਪਰ ਰੇਤਾ ਬਜਰੀ 75010 ਰੁਪਏ ਦਾ ਪਵੇਗਾ। ਜਿਲਾ ਫਿਰੋਜਪੁਰ ਦੀ 7400 ਟਨ ਵਾਲੀ ਕਾਮਲਵਾਲਾ ਖੱਡਾ ਦੀ ਬੋਲੀ 36511400 ਰੁਪਏ ਵਿਚ ਹੋਈ ਹੈ, ਇਸ ਤਰਾਂ ਇਸ ਖੱਡ ਦੇ ਠੇਕੇਦਾਰ ਸਤਿਆ ਪਾਲ ਸ਼ਰਮਾ ਨੂੰ ਇਕ ਟਿਪਰ ਰੇਤਾ ਬਜਰੀ ਉਪਰੋਕਤ ਸਾਰੇ ਖਰਚੇ ਪਾ ਕੇ 164349 ਰੁਪਏ ਵਿਚ ਪਵੇਗਾ। ਜਿਲਾ ਜਲੰਧਰ ਦੀ 30000 ਟਨ ਮਟੀਰੀਅਲ ਵਾਲੀ ਸਲਕਿਆਣਾ ਖੱਡ ਦੀ ਬੋਲੀ ਜਸਵੀਰ ਕੁਮਾਰ ਨੇ 71630000 ਰੁਪਏ ਵਿਚ ਲਈ ਹੈ। ਇਸ ਤਰਾਂ ਇਸ ਠੇਕੇਦਾਰ ਨੂੰ ਉਪਰੋਕਤ ਸਾਰੇ ਖਰਚੇ ਪਾ ਕੇ ਇਕ ਟਿਪਰ ਰੇਤਾ ਬਜਰੀ 87940 ਰੁਪਏ ਵਿਚ ਪਵੇਗਾ। ਜਿਲਾ ਪਠਾਨਕੋਟ ਦੀ 18500 ਟਨ ਮਟੀਰੀਅਲ ਵਾਲੀ ਅਦਾਲਤਗੜ ਖੱਡ ਅਮੀਤ ਮਹਾਜਨ ਨੇ 91091000 ਰੁਪਏ ਵਿਚ ਲਈ ਹੈ। ਇਸ ਤਰਾਂ ਇਸ ਠੇਕੇਦਾਰ ਨੂੰ ਉਪਰੋਕਤ ਸਾਰੇ ਖਰਚ ਪਾ ਕੇ ਇਕ ਟਿਪਰ ਰੇਤਾ ਬਜਰੀ 164020 ਰੁਪਏ ਵਿਚ ਪਵੇਗਾ।
ਇਸ ਤੋਂ ਇਹ ਸਾਬਿਤ ਹੈ ਕਿ ਇਸ ਬੋਲੀ ਵਿਚ ਰੇਤਾ ਬਜਰੀ ਦੇ ਇਕ ਟਿਪਰ ਦੀ ਔਸਤਨ ਕੀਮਤ 40 ਹਜਾਰ ਰੁਪਏ ਤੋਂ ਲੈ ਕੇ ਸਭ ਤੋਂ ਮਹਿੰਗੀ ਖੱਡ ਦੇ ਰੇਤਾ ਬਜਰੀ ਦੀ ਕੀਮਤ 264000 ਰੁਪਏ ਤੱਕ ਹੈ। ਜਦਕਿ ਇਸ ਰੇਟ ਤੇ ਰੇਤਾ ਬਜਰੀ ਵਿਕਣਾ ਸੰਭਵ ਨਹੀਂ ਹੈ। ਸੋ ਆਪਣੇ ਪੈਸੇ ਪੂਰੇ ਕਰਨ ਲਈ ਅਤੇ ਮੁਨਾਫਾ ਕਮਾਉਣ ਲਈ ਠੇਕੇਦਾਰਾਂ ਵਲੋਂ ਹਜਾਰ ਏਕੜਾਂ ਦੀ ਨਜਾਈਜ ਮਾਈਨਿੰਗ ਸਮੇਤ ਪਹਾੜਾਂ ਦੀ ਕਟਾਈ, ਗੈਰ ਵਿਗਿਆਨਿਕ ਅਤਿ ਡੂੰਘੀ ਮਾਈਨਿੰਗ ਦਾ ਰਸਤਾ ਅਪਣਾਇਆ ਜਾਵੇਗਾ। ਸੂਬੇ ਵਿਚ ਪਹਿਲਾਂ ਹੀ ਨਜਾਈਜ ਮਾਈਨਿੰਗ ਕਾਰਨ ਪਾਣੀ ਦਾ ਪੱਧਰ ਡੂੰਘਾ ਹੁੰਦਾ ਜਾ ਰਿਹਾ ਹੈ, ਪਾਣੀ ਦਾ ਵਾਹ ਬਦਲ ਰਿਹਾ ਅਤੇ ਹਰੇ-ਭਰੇ ਪਹਾੜ ਖਤਰੇ ਵਿਚ ਹਨ ਅਤੇ ਹੁਣ ਸੂਬੇ ਸਰਕਾਰ ਨੇ ਅਜਿਹੀ ਬੋਲੀ ਕਰਕੇ ਕੁਦਰਤੀ ਆਫਤਾਂ ਨੂੰ ਸੱਦਾ ਦਿੱਤਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਲੋਕ ਵਿਰੋਧੀ ਅਤੇ ਕੁਦਰਤ ਵਿਰੋਧੀ ਬੋਲੀ ਨੂੰ ਤੁਰੰਤ ਰੱਦ ਕਰਕੇ ਲੋਕ ਪੱਖੀ ਅਤੇ ਕੁਦਰਤ ਪੱਖੀ ਨਵੀਂ ਨੀਤੀ ਬਣਾ ਕੇ ਰੇਤਾ ਬਜਰੀ ਵੇਚੇ। ਨੈਸ਼ਨਲ ਗ੍ਰੀਨ ਟ੍ਰਿਬਿੳੂਨਲ ਨੂੰ ਇਹਨਾਂ ਅੰਕੜਿਆਂ ਦੇ ਅਦਾਰ ਤੇ ਦਖਲ ਦੇ ਕੇ ਇਸ ਬੋਲੀ ਨੂੰ ਰੱਦ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *