ਕਰਮਚਾਰੀ ਦਲ ਨੇ ਜਥੇਬੰਦੀ ਵਿਰੋਧੀ ਅਹੁਦੇਦਾਰਾਂ ਨੂੰ 6 ਸਾਲਾਂ ਲਈ ਕੱਢਿਆ
ਪਟਿਆਲਾ 7 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਕਰਮਚਾਰੀ ਦਲ ਪੰਜਾਬ (ਰਜਿ:) ਦੀ ਜਨਰਲ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਮੂੰਹ ਅਹੇਦਾਰਾਂ ਨੇ ਭਾਗ ਲਿਆ।
ਮੀਟਿੰਗ ਵਿੱਚ ਸਰਬ ਸੰਮਤੀ ਨਾਲ ਜੱਥੇਬੰਦੀ ਵਿਰੋਧੀ ਕਾਰਵਾਈਆਂ ਅਤੇ ਜੱਥੇਬੰਦੀ ਬਦਨਾਮ ਕਰ ਰਹੇ ਅਹੁਦੇਦਾਰ ਜਿਵੇਂ ਕਿ ਜੱਥੇਬੰਦੀ ਦੇ ਸੂਬਾ ਪ੍ਰਧਾਨ, ਸ੍ਰ. ਕਰਮਜੀਤ ਸਿੰਘ ਭਗੜਾਣਾ, ਜਿਲ੍ਹਾ ਪ੍ਰਧਾਨ ਸ੍ਰ. ਭਜਨ ਸਿੰਘ ਖੋਖਰ, ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਸ਼ੀਲ ਚੋਪੜਾ ਅਤੇ ਸ੍ਰ. ਵਰਿੰਦਰ ਸਿੰਘ ਸੈਣੀ ਨੂੰ ਜੱਥੇਬੰਦੀ ਵਿੱਚੋਂ 6 ਸਾਲਾਂ ਲਈ ਕੱਢਿਆ ਗਿਆ। ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ। ਇਸੇ ਦੌਰਾਨ ਸ੍ਰ. ਗੁਰਚਰਨ ਸਿੰਘ ਕੋਲੀ ਨੂੰ ਸੂਬਾ ਪ੍ਰਧਾਨ ਸ੍ਰ. ਸੁਖਦੇਵ ਸਿੰਘ ਕੂਕਾ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰ. ਗੁਰਪ੍ਰੀਤ ਸਿੰਘ ਸੋਢੀ ਨੂੰ ਖਜਾਨਚੀ, ਸ੍ਰ. ਬਲਵਿੰਦਰ ਸਿੰਘ ਮੰਡੋਲੀ ਨੂੰ ਜਨਰਲ ਸਕੱਤਰ ਅਤੇ ਸ੍ਰ. ਅਨੂਪ ਸਿੰਘ ਬਾਵਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਬਾਕੀ ਆਹੁਦੇਦਾਰਾਂ ਨੂੰ ਚੁਣੇ ਹੋਏ ਅਹੁਦੇਦਾਰ ਆਪਣੀ ਸਹਿਮਤੀ ਨਾਲ ਚੁਣਨਗੇ। ਇਸ ਮੌਕੇ ਸ੍ਰ. ਸੁਖਬੀਰ ਸਿੰਘ ਸਮਾਣਾ, ਸ੍ਰ. ਬਲਵਿੰਦਰ ਸਿੰਘ ਸਮਾਣਾ, ਜਸਵੰਤ ਸਿੰਘ ਸੈਣੀ, ਸ੍ਰ. ਪਰਮਿੰਦਰ ਸਿੰਘ ਕੰਬੋਜ, ਸ੍ਰੀ ਅਮਰਨਾਥ ਸੈਣੀ, ਸ੍ਰ. ਰਜਿੰਦਰ ਸਿੰਘ ਧਾਲੀਵਾਲ, ਸ੍ਰ. ਦਵਿੰਦਰ ਸਿੰਘ ਗਰੇਵਾਲ, ਸ੍ਰ. ਸੁਖਵਿੰਦਰ ਸਿੰਘ, ਸ੍ਰੀ ਨਵੀਨ ਗੁਲਾਈ, ਸ੍ਰ. ਪਰਮਿੰਦਰ ਸਿੰਘ, ਸ੍ਰ. ਦਰਬਾਰਾ ਸਿੰਘ, ਸ੍ਰ. ਸ਼ਮਿੰਦਰ ਸਿੰਘ, ਸ੍ਰ. ਅਮਰਜੀਤ ਸਿੰਘ ਅਤੇ ਸ੍ਰ. ਹਰਨੈਲ ਸਿੰਘ ਆਦਿ ਹਾਜ਼ਰ ਸਨ।

