ਬਿਜਲੀ ਨਿਗਮ ਦੀ ਮਨੈਜਮੇਟ ਵੱਲੋ 2015 ਵਿੱਚ ਭਰਤੀ ਹੋਏ ਜੇ.ਈ ਦੀ ਪਰਖ ਕਾਲ ਦਾ ਸਮਾ ਵਧਾਉਣਾ ਮੰਦਭਾਗਾ: ਮਨਜੀਤ ਸਿੰਘ ਚਾਹਲ
ਨਵੇ ਭਰਤੀ ਹੋਏ ਮੁਲਾਜਮਾਂ ਨੂੰ ਬਿਜਲੀ ਰਿਆਇਤ ਦੇਣ ਦੀ ਮੰਗ
ਪਟਿਆਲਾ: 8 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਬਿਜਲੀ ਨਿਗਮ ਦੀ ਮਨੈਜਮੈਟ ਨੇ 2015 ਵਿੱਚ ਭਰਤੀ ਹੋਏ ਜੂਨੀਅਰ ਇੰਜਨੀਅਰ ਦੀ ਪਰਖ ਕਾਲ ਦਾ ਸਮਾਂ ਪੱਤਰ ਨੰ:1305 ਮਿਤੀ 7 ਜੁਲਾਈ ਦੇ ਰਾਹੀ 2 ਤੋ ਤਿੰਨ ਸਾਲ ਦਾ ਕਰ ਦਿੱਤਾ ਹੈ।
ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਦੇ ਸੁਬਾਈ ਕਨਵੀਨਰ ਗੁਰਵੇਲ ਸਿੰਘ ਬੱਲਪੁਰੀਆ ਸੁਬਾਈ ਸਕੱਤਰ ਮਨਜੀਤ ਸਿੰਘ ਚਾਹਲ ਅਤੇ ਸੁਬਾਈ ਆਗੁ ਪੂਰਨ ਸਿੰਘ ਖਾਈ ਨੇ ਬਿਜਲੀ ਨਿਗਮ ਦੇ ਇਸ ਕਦਮ ਨੂੰ ਮੰਦਭਾਗਾ ਕਰਾਰ ਦੇਦੇ ਹੋਏ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਜਥੇਬੰਦੀ ਨੇ ਕਿਹਾ ਕਿ ਬਿਜਲੀ ਨਿਗਮ ਵਿੱਚ ਭਰਤੀ ਹੋਏ ਕਰਮਚਾਰੀਆਂ ਨੂੰ ਪਹਿਲਾ ਹੀ ਮੁੱਢਲੀ ਤਨਖਾਹ ਮਿਲ ਰਹੀ ਹੈ ਹੁਣ ਉਹਨਾਂ ਨੂੰ ਮੁੜ ਇਕ ਸਾਲ ਹੋਰ ਮੁਢਲੀ ਤਨਖਾਹ ਮਿਲੇਗੀ।ਇਸ ਤਰਾਂ ਮੁਲਾਜਮਾਂ ਦੇ ਪਰਖ ਕਾਲ ਵਿੱਚ ਵਾਧਾ ਕਰਨਾਂ ਉਹਨਾਂ ਦੇ ਕੰਮ ਦੇ ਮਿਆਰ ਤੇ ਫਰਕ ਪਾਵੇਗਾ।ਜਥੇਬੰਦੀ ਨੇ ਮੰਗ ਕੀਤੀ ਕਿ ਨਵੇ ਭਰਤੀ ਹੋਏ ਕਰਮਚਾਰੀਆਂ ਨੂੰ ਪੁਰਾਣੇ ਮੁਲਾਜਮਾ ਵਾਗ ਬਿਜਲੀ ਰਿਆਇਤ ਵੀ ਨਹੀ ਦਿੱਤੀ ਜਾ ਰਹੀ ਉਹਨਾਂ ਕਿਹਾ ਕਿ ਨਵੇ ਬਿਜਲੀ ਮੁਲਾਜਮਾ ਨੂੰ ਬਿਜਲੀ ਰਿਆਇਤ ਦਿੱਤੀ ਜਾਵੇ। ਜਥੇਬੰਦੀ ਨੇ ਸਮੱਚੇ ਪੰਜਾਬ ਦੇ ਬਿਜਲੀ ਮੁਲਾਜਮਾ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਬਿਜਲੀ ਮੁਲਾਜਮਾਂ ਏਕਤਾ ਮੰਚ ਪੰਜਾਬ ਦੀ ਹਿਮਾਇਤ ਕਰਨ ਤਾ ਕਿ ਬਿਜਲੀ ਮੁਲਾਜਮਾਂ ਦੀਆਂ ਮੰਗਾਂ ਮਨਵਾਉਣ ਲਈ ਜਥੇਬੰਦਕ ਢਾਚਾ ਮਜਬੁਤ ਕੀਤਾ ਜਾ ਸਕੇ।।

