ਹਰਿਆਣਾ ਦੇ ਗੁਰੂਗ੍ਰਾਮ ਵਿਚ ਨਵੇਂ ਗੁਰੂਗ੍ਰਾਮ ਸ਼ਹਿਰ ਨੂੰ ਪੁਰਾਣੇ ਗੁਰੂਗ੍ਰਾਮ ਸ਼ਹਿਰ ਦੇ ਨਾਲ ਮੈਟਰੋ ਰਾਹੀਂ ਜੋੜਿਆ ਜਾਵੇਗਾ : ਮਨੋਹਰ ਲਾਲ
ਚੰਡੀਗੜ੍ਹ 8 ਜੁਲਾਈ (ਮਧੂਸਾਰ ਬਿਊਰੋ) ਹਰਿਆਣਾ ਦੇ ਗੁਰੂਗ੍ਰਾਮ ਵਿਚ ਨਵੇਂ ਗੁਰੂਗ੍ਰਾਮ ਸ਼ਹਿਰ ਨੂੰ ਪੁਰਾਣੇ ਗੁਰੂਗ੍ਰਾਮ ਸ਼ਹਿਰ ਦੇ ਨਾਲ ਮੈਟਰੋ ਰਾਹੀਂ ਜੋੜਿਆ ਜਾਵੇਗਾ। ਇਸ ਦੀ ਫਿਜੀਬਿਲਟੀ ਰਿਪੋਰਟ ਤਿਆਰ ਕਰ ਦਿੱਤੀ ਗਈ ਹੈ| ਗੁਰੂਗ੍ਰਾਮ ਸ਼ਹਿਰੀ ਵਿਚ ਹੁਡਾ ਸਿਟੀ ਸੈਂਟਰ ਤੋਂ ਰੇਲਵੇ ਸਟੇਸ਼ਨ ਨੂੰ ਜੋੜਿਆ ਜਾਵੇਗਾ।
ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਵਿਕਾਸ ਮੰਤਰੀ ਰਾਓ ਇੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਆਯੋਜਿਤ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਦੀ ਮੀਟਿੰਗ ਵਿਚ ਦਿੱਤੀ ਗਈ।
ਮੀਟਿੰਗ ਵਿਚ ਦਸਿਆ ਗਿਆ ਕਿ ਦਿੱਲੀ ਮੈਟਰੋ ਰੇਲ ਕਾਪਰੋਰੇਸ਼ਨ ਨੇ ਫਿਜੀਬਿਟੀ ਰਿਪੋਰਟ ਦੇ ਤਹਿਤ ਹੁਡਾ ਸਿਟੀ ਸੈਂਟਰ ਤੋਂ ਗੁਰੂਗ੍ਰਾਮ ਰੇਲਵੇ ਸਟੇਸ਼ਨ ਤਕ ਬਣਾਏ ਜਾਣ ਵਾਲੇ ਮੈਟਰੋ ਕੋਰੀਡੋਰ ਦੀ ਕੁਲ ਲੰਬਾਈ 17.11 ਕਿਲੋਮੀਟਰ ਦਸੀ ਹੈ, ਜਿਸ ‘ਤੇ 15 ਸਟੇਸ਼ਨ ਹੋਣਗੇ। ਮੀਟਿੰਗ ਵਿਚ ਦਸਿਆ ਗਿਆ ਕਿ ਇਸ ਨੂੰ ਤਿਆਰ ਕਰਨ ਵਿਚ 3739 ਕਰੋੜ ਰੁਪਏ ਦੀ ਲਾਗਤ ਆਵੇਗੀ।
ਮੀਟਿੰਗ ਵਿਚ ਰਿਅਲ ਅਸਟੇਟ ਰੈਗੂਲੇਸ਼ਨ ਐਕਟ (ਰੇਰਾ) ਦੇ ਪ੍ਰਵਧਾਨਾਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕੁਝ ਮੁੱਦਿਆਂ ‘ਤੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਸਹਿਮਤੀ ਵੀ ਬਣੀ| ਮੀਟਿੰਗ ਵਿਚ ਦਸਿਆ ਗਿਆ ਕਿ ਰੇਰਾ ਵਿਚ ਕੇਂਦਰੀ ਐਕਟ ਦੀ ਭਾਵਨਾ ਨਾਲ ਤਾਲਮੇਲ ਬੈਠਾਇਆ ਜਾਵੇਗਾ| ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ ਇੰਨ੍ਹਾਂ ਨਿਯਮਾਂ ਨੂੰ ਕੈਬਿਨੇਟ ਵਿਚ ਪਾਸ ਕਰਕੇ ਲਾਗੂ ਕਰ ਦੇਣਗੇ|
ਕੁਦਰਤੀ ਸਰੰਖਣ ਜੋਨ ਦੇ ਸਬੰਧ ਵਿਚ ਵੀ ਮੁੱਖ ਮੰਤਰੀ ਨੇ ਕੇਂਦਰ ਮੰਤਰੀ ਨੂੰ ਭਰੋਸਾ ਦਿੱਤਾ ਕਿ ਰਾਜ ਦੇ ਵਿਕਾਸ ਲਈ ਅਸੀਂ ਵਚਨਬੱਧ ਹੈ| ਉਨ੍ਹਾਂ ਕਿਹਾ ਕਿ ਰਾਜ ਵਿਚ ਵੱਧ ਤੋਂ ਵੱਧ ਪੌਦੇ ਲਗਾਏ ਜਾ ਰਹੇ ਹਨ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਲੋਂੜੀਦੀ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਮੀਟਿੰਗ ਵਿਚ ਕੇਂਦਰੀ ਮੰਤਰੀ ਨੇ ਰਾਜ ਵਿਚ ਵਿਕਾਸ ਕਰਵਾਉਣ ਲਈ ਐਨ.ਸੀ.ਆਰ. ਯੋਜਨਾ ਬੋਰਡ ਰਾਹੀਂ ਫੰਡ ਦੇਣ ਦਾ ਵੀ ਭੋਰਸਾ ਦਿੱਤਾ। ਮੀਟਿੰਗ ਵਿਚ ਇਹ ਫੈਸਲਾ ਕੀਤਾ ਹੈ ਕਿ ਵੱਖ-ਵੱਖ ਵਿਕਾਸ ਕੰਮਾਂ ਨੂੰ ਲਾਗੂ ਕਰਨ ਲਈ ਐਨ.ਸੀ.ਆਰ. ਯੋਜਨਾ ਬੋਰਡ ਨੂੰ ਹੋਰ ਪ੍ਰਸਤਾਵ ਭੇਜੇ ਜਾਣਗੇ।
ਮੀਟਿੰਗ ਵਿਚ ਕੇਂਦਰੀ ਸ਼ਹਿਰੀ ਰਿਹਾਇਸ਼ ਅਤੇ ਯੋਜਨਾ ਮੰਤਰਾਲੇ ਦੇ ਸੰਯੁਕਤ ਸਕੱਤਰ ਰਾਜੀਵ ਰੰਜਨ ਮਿਸ਼ਰਾ ਅਤੇ ਡਾਇਰੈਕਟਰ ਐਸ.ਪੀ.ਸਿੰਘ, ਕੇਂਦਰੀ ਸ਼ਹਿਰੀ, ਰਿਹਾਇਸ਼ ਤੇ ਯੋਜਨਾ ਮੰਤਰਾਲੇ ਦੇ ਕਾਨੂੰਨੀ ਸਲਾਹਕਾਰ ਨਾਗੇਂਦਰ ਗੋਇਲ, ਹਰਿਆਣਾ ਦੇ ਐਕਡਵੋਕੇਟ ਜਰਨਲ ਬਲਦੇਵ ਰਾਜ ਮਹਾਜਨ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਵਣ ਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਨੀਲ ਗੁਲਾਟੀ ਤੋਂ ਇਲਾਵਾ ਕੇਂਦਰ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਿਰ ਸਨ।

