ਹਰਿਆਣਾ ਪੁਲਿਸ ਨੇ ਜੁਨੈਦ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਚੰਡੀਗੜ੍ਹ, 8 ਜੁਲਾਈ (ਨਾਗਪਾਲ) ਹਰਿਆਣਾ ਪੁਲਿਸ ਨੇ ਗਾਜੀਯਾਬਾਦ ਤੋਂ ਮਥੂਰਾ ਜਾ ਰਹੀ ਈ.ਐਮ.ਯੂ. ਟ੍ਰੇਨ ਵਿਚ ਜੁਨੈਦ ਨਾਮਕ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਸਾਕਰੀ, ਜਿਲਾ ਧੂਲੇ, ਮਹਾਰਾਸ਼ਟਰ ਨਾਲ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਪਿਛਲੇ 22 ਜੂਨ ਨੂੰ ਗਾਜੀਯਾਬਾਦ ਤੋਂ ਮਥੂਰਾ ਜਾ ਰਹੀ ਈ.ਐਮ.ਯੂ. ਟ੍ਰੇਨ ਵਿਚ ਜੁਨੈਦ ਦੀ ਕੁਝ ਲੋਕਾਂ ਨੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਨੇ ਦਆਿ ਕਿ ਹੁਣ ਤਕ ਦੀ ਪੁੱਛਗਿੱਛ ਵਿਚ ਇਸ ਦੋਸ਼ੀ ਨੇ ਇਸ ਘਟਨਾ ਵਿਚ ਜੁਨੈਦ ਤੇ ਉਸ ਦੇ ਸਾਥੀਆਂ ਨੂੰ ਚਾਕੂ ਮਾਰਨ ਦੀ ਗੱਲ ਮੰਨੀ ਹੈ| ਉਨ੍ਹਾਂ ਦਸਿਆ ਕਿ ਦੋਸ਼ੀ ਦੀ ਪਛਾਣ ਨੂੰ ਫਿਲਹਾਲ ਕੁਝ ਕਾਨੂੰਨੀ ਪ੍ਰਕ੍ਰਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਗੁਪਤ ਰੱਖਿਆ ਜਾ ਰਿਹਾ ਹੈ। ਦੋਸ਼ੀਆਂ ਨੂੰ ਕਲ ਯਾਨੀ 9 ਜੁਲਾਈ, 2017 ਨੁੰ ਨਿਯਮਾਨੁਸਾਰ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

