ਪੰਜਾਬ

ਕੈਪਟਨ ਦੋਸ਼ ਮੜਣ ਵਾਲਾ, ਇਸਤਗਾਸਾ ਅਤੇ ਨਿਆਂ ਪਾਲਿਕਾਂ ਤਿੰਨੇ ਧਿਰਾਂ ਬਣ ਰਿਹਾ ਹੈ: ਬਾਦਲ

ਬਹਿਬਲ ਕਲਾਂ ਉੱਤੇ ਮੁੱਖ ਮੰਤਰੀ ਦਾ ਬਿਆਨ ਸਰਕਾਰ ਖਿਲਾਫ ਲੋਕਾਂ ਅੰਦਰ ਵਧ ਰਹੇ ਗੁੱਸੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼
ਚੰਡੀਗੜ• 9 ਜੁਲਾਈ (ਮਧੂਸਾਰ ਬਿਊਰ)ੋ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਕਾਂਗਰਸ ਖਿਲਾਫ ਵਾਅਦੇ ਪੂਰੇ ਨਾ ਕਰਨ ਕਰਕੇ ਲੋਕਾਂ ਅੰਦਰ ਵਧ ਰਹੇ ਗੁੱਸੇ ਤੋਂ ਧਿਆਨ ਭਟਕਾਉਣ ਲਈ ਕੈਪਟਨ ਅਮਰਿੰਦਰ ਸਿੰਘ ਬਹਿਬਲ ਕਲਾਂ ਕਾਂਡ ਬਾਰੇ ਮੇਰੇ ਖਿਲਾਫ ਝੂਠੀ ਦੂਸ਼ਣਬਾਜ਼ੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕੈਪਟਨ ਦਾ ਬਿਆਨ ਉਸ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਬਦਲੇਖੋਰੀ ਦੀ ਨੀਤੀ ਨਾ ਅਪਣਾਉਣ ਦੇ ਝੂਠੇ ਦਾਅਵਿਆਂ ਦੀ ਵੀ ਪੋਲ• ਖੋਲ•ਦਾ ਹੈ।

ਸਰਦਾਰ ਬਾਦਲ ਨੇ ਕੈਪਟਨ ਵੱਲੋਂ ਬਹਿਬਲ ਕਲਾਂ ਕਾਂਡ ਦੀ ਜਾਂਚ ਕਰ ਰਹੇ ਕਮਿਸ਼ਨ ਦੇ ਬੁਲਾਰੇ ਵਜੋਂ ਨਿਭਾਈ ਜਾ ਰਹੀ ਭੂਮਿਕਾ ਉੱਤੇ ਕਟਾਖਸ਼ ਕਰਦਿਆਂ ਕਿਹਾ ਕਿ ਸ਼ਾਇਦ ਤੁਹਾਨੂੰ ਇਲਮ ਨਹੀਂ ਹੈ ਕਿ ਤੁਸੀਂ ਪਹਿਲੇ ਅਜਿਹੇ ਮੁੱਖ ਮੰਤਰੀ ਹੋ, ਜਿਸ ਨੇ ਖੁਦ ਬਣਾਏ ਜਾਂਚ ਕਮਿਸ਼ਨ ਦੇ ਬੁਲਾਰੇ ਦਾ ਹੀ ਕੰਮ ਸੰਭਾਲ ਰੱਖਿਆ ਹੈ। ਅਜਿਹਾ ਕਮਿਸ਼ਨ ਕੀ ਜਾਂਚ ਕਰੇਗਾ, ਜਿਸ ਦੀਆਂ ਲੱਭਤਾਂ ਬਾਰੇ ਮੁੱਖ ਮੰਤਰੀ ਨੇ ਪਹਿਲਾਂ ਹੀ ਐਲਾਨ ਕਰ ਚੁੱਕਿਆ ਹੈ? ਜੇਕਰ ਹਰ ਹਾਲਤ ਵਿਚ ਆਖਰੀ ਫੈਸਲਾ ਤੁਸੀਂ ਖੁਦ ਹੀ ਸੁਣਾਉਣਾ ਹੈ ਤਾਂ ਵਾਰ ਵਾਰ ਉਹਨਾਂ ਹੀ ਦੋਸ਼ਾਂ ਦੇ ਬਿਲਕੁੱਲ ਉਹੀ ਨਤੀਜੇ ਕੱਢਣ ਲਈ ਇਹ ਕਮਿਸ਼ਨ ਬਣਾ ਕੇ ਲੋਕਾਂ ਦਾ ਕੀਮਤੀ ਪੈਸਾ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ?
ਸਰਦਾਰ ਬਾਦਲ ਨੇ ਮੁੱਖ ਮੰਤਰੀ ਦੇ ਉਸ ਦੋਸ਼ ਨੂੰ ਮੁੱਢੋਂ ਨਕਾਰਿਆ, ਜਿਸ ਵਿਚ ਕਿਹਾ ਗਿਆ ਹੈ ਕਿ ਇਹ ਮੁੱਖ ਮੰਤਰੀ ਹੁੰਦਾ ਹੈ, ਜਿਸ ਨੇ ਬਹਿਬਲ ਕਲਾਂ ਵਰਗੀ ਕਿਸੇ ਵੀ ਘਟਨਾ ਮੌਕੇ ਗੋਲੀ ਚਲਾਉਣ ਦਾ ਹੁਕਮ ਦੇਣਾ ਹੁੰਦਾ ਹੈ, ਕੋਈ ਪੁਲਿਸ ਅਧਿਕਾਰੀ ਨਹੀਂ। ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸੂਬੇ ਦਾ ਮੁੱਖ ਮੰਤਰੀ ਕੋਈ ਠਾਣੇਦਾਰ ਜਾਂ ਐਸਐਸਪੀ ਨਹੀਂ ਹੁੰਦਾ, ਜੋ ਇਹ ਫੈਸਲਾ ਕਰੇ ਕਿ ਇੱਕ ਖਾਸ ਕਿਸਮ ਦੇ ਹਾਲਾਤ ਵਿਚ ਅਧਿਕਾਰੀ ਦੀ ਕਮਾਂਡ ਹੇਠਲੀ ਫੋਰਸ ਨੂੰ ਕਿਸ ਤਰ•ਾਂ ਦੀ ਕਾਰਵਾਈ ਕਰਨੀ ਚਾਹੀਦੀ ਹੈ। ਇਹ ਕੰਮ ਉਸ ਅਧਿਕਾਰੀ ਦਾ ਹੁੰਦਾ ਹੈ, ਜੋ ਸਥਿਤੀ ਦਾ ਮੁਲੰਕਣ ਕਰਕੇ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਫੈਸਲਾ ਲੈਂਦਾ ਹੈ ਅਤੇ ਫਿਰ ਹੁਕਮ ਜਾਰੀ ਕਰਦਾ ਹੈ। ਇਹ ਸਭ ਉਹ ਦਰੁਸਤ ਪ੍ਰਸਾਸ਼ਕੀ ਕਾਰਵਾਈਆਂ ਕਰਦੇ ਹੋਏ ਕਰਦਾ ਹੈ। ਜੇਕਰ ਇਹ ਫੈਸਲਾ ਮੁੱਖ ਮੰਤਰੀ ਨੇ ਹੀ ਲੈਣਾ ਹੁੰਦਾ ਹੈ ਤਾਂ ਮੌਕੇ ਉੱਤੇ ਮੌਜੂਦਾ ਅਧਿਕਾਰੀ ਦੀ ਕੀ ਭੂਮਿਕਾ ਹੋਵੇਗੀ?
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕੋ ਸਮੇ ਦੋਸ਼ ਮੜ•ਣ ਵਾਲਾ, ਇਸਤਗਾਸਾ ਅਤੇ ਨਿਆਂ ਪਾਲਿਕਾਂ ਤਿੰਨੇ ਧਿਰਾਂ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਕਾਂਗਰਸ ਪਾਰਟੀ ਅਤੇ ਇਸ ਦੀ ਸਰਕਾਰ ਦੀ ਮਾਨਸਿਕਤਾ ਦੀ ਝਲਕ ਮਿਲਦੀ ਹੈ, ਜਿਹਨਾਂ ਨੂੰ ਨਾ ਕਾਨੂੰਨ ਉੱਤੇ ਭਰੋਸਾ ਹੈ ਅਤੇ ਨਾ ਹੀ ਇਹਨਾਂ ਦੇ ਮਨ ਅੰਦਰ ਕਾਨੂੰਨੀ ਅਤੇ ਸੰਵਿਧਾਨਿਕ ਨਿਯਮਾਂ ਅਤੇ ਕਾਰਜ ਵਿਧੀਆਂ ਲਈ ਕੋਈ ਆਦਰ ਹੈ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਦੇ ਉੁਸ ਦਾਅਵੇ ਨੂੰ ਵੀ ਹਾਸੋਹੀਣਾ ਕਰਾਰ ਦਿੱਤਾ, ਜਿਸ ਵਿਚ ਕਿਹਾ ਗਿਆ ਹੈ ਕਿ ਅਕਾਲੀ -ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਇੱਕ ਲੱਖ ਕਾਂਗਰਸੀ ਵਰਕਰਾਂ ਖਿਲਾਫ ਝੂਠੇ ਪਰਚੇ ਦਰਜ ਕੀਤੇ ਗਏ ਸਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵਜੋ ਆਪਣੇ ਕਾਰਜਕਾਲ ਦੌਰਾਨ ਮੈਂ ਵਿਧਾਨ ਸਭਾ ਵਿਚ ਕਾਂਗਰਸ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਕਾਂਗਰਸੀ ਵਰਕਰਾਂ ਖਿਲਾਫ 35000 ਝੂਠੇ ਪਰਚਿਆਂ ਦੀ ਅਖੌਤੀ ਸੂਚੀ ਸਦਨ ਵਿਚ ਪੇਸ਼ ਕਰਨ। ਉਹਨਾਂ ਕਿਹਾ ਕਿ ਉਹ ਮਸੀਂ 2 ਦਰਜਨ ਤੋਂ ਵੀ ਘੱਟ ਮਾਮਲੇ ਲੈ ਕੇ ਆਏ ਸਨ। ਮੈਂ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਕਰਵਾਈ ਸੀ ਅਤੇ ਇਸ ਦੇ ਨਤੀਜੇ ਅਸੰਬਲੀ ਸਾਹਮਣੇ ਵੀ ਰੱਖੇ ਸਨ। ਮੇਰੇ ਵੱਲੋਂ ਪੇਸ਼ ਕੀਤੇ ਅੰਕੜਿਆਂ ਦਾ ਕਾਂਗਰਸੀ ਆਗੂਆਂ ਕੋਲ ਕੋਈ ਜੁਆਬ ਨਹੀਂ ਸੀ। ਹੁਣ ਅਚਾਨਕ ਦੋ ਦਰਜਨ ਤੋਂ ਵੀ ਘੱਟ ਮਾਮਲਿਆਂ ਦੀ ਗਿਣਤੀ ਵਧ ਕੇ ਇੱਕ ਲੱਖ ਹੋ ਗਈ ਹੈ। ਨਾ ਇੱਕ ਵੀ ਘੱਟ ਅਤੇ ਨਾ ਹੀ ਇੱਕ ਵੀ ਵੱਧ। ਬੜਾ ਹੀ ਧਿਆਨ ਖਿੱਚਣ ਵਾਲਾ ਅੰਕੜਾ ਹੈ। ਅਤੇ ਇਸ ਮਾਮਲੇ ਵਿਚ ਵੀ ਮੁੱਖ ਮੰਤਰੀ ਨੇ ਜਾਂਚ ਕਰ ਰਹੇ ਕਮਿਸ਼ਨ ਦਾ ਕੰਮ ਮੁਕੰਮਲ ਹੋਣ ਤੋਂ ਪਹਿਲਾਂ ਹੀ ਆਪਣਾ ਫੈਸਲਾ ਘੋਸ਼ਿਤ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਬਹਿਬਲ ਕਲਾਂ ਅਤੇ ਝੂਠੇ ਕੇਸਾਂ ਦੀ ਜਾਂਚ ਲਈ ਬਣਾਏ ਕਮਿਸ਼ਨਾਂ ਦੀ ਤਰਫੋਂ ਅੱਜ ਮੁੱਖ ਮੰਤਰੀ ਵੱਲੋਂ ਕੀਤੇ ਐਲਾਨਾਂ ਨਾਲ ਇਹ ਪੋਲ• ਖੁੱਲ• ਗਈ ਹੈ ਕਿ ਅਜਿਹੀਆਂ ਝੂਠੀਆਂ ਜਾਂਚਾਂ ਕਰਵਾਉਣ ਪਿੱਛੇ ਕਾਂਗਰਸ ਸਰਕਾਰ ਦਾ ਅਸਲੀ ਸਿਆਸੀ ਮਨੋਰਥ ਕੀ ਸੀ?

Leave a Reply

Your email address will not be published. Required fields are marked *