ਦੇਸ਼-ਵਿਦੇਸ਼ਪੰਜਾਬ

ਆਮ ਆਦਮੀ ਪਾਰਟੀ ਵਿਰੋਧੀ ਧਿਰ ਦਾ ਨਵਾਂ ਨੇਤਾ ਬਣਾਵੇਗੀ : ਫਲੂਕਾ

ਅਹੁਦਾ ਛੱਡਣਾ ਮੇਰੀ ਇੱਛਾ ਨਹੀਂ ਮਜਬੂਰੀ ਹੈ
ਚੰਡੀਗੜ੍ਹ 9 ਜੁਲਾਈ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਬੁਲਾਰੇ ਵਜੋਂ ਐਚ ਐਸ ਫਲੂਕਾ ਅਗਲੇ ਹਫਤੇ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਅਸਤੀਫਾ ਸੌਂਪ ਦੇਵਾਂਗਾ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵਿਰੋਧੀ ਧਿਰ ਦਾ ਨਵਾਂ ਨੇਤਾ ਬਣਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਲਈ ਸੁਖਪਾਲ ਖਹਿਰਾ, ਅਮਨ ਅਰੋੜਾ ਤੇ ਕੰਵਰ ਸੰਧੂ ਕਾਬਲ ਹਨ ਤੇ ਉਹ ਪਾਰਟੀ ਪਲੇਟਫਾਰਮ ‘ਤੇ ਆਪਣੂ ਗੱਲ ਰੱਖਣਗੇ।

ਫੂਲਕਾ ਨੇ ਕਿਹਾ, “ਮੈਂ ਬਾਰ ਕੌਂਸਲ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੈਲੰਜ ਕਰਾਂਗਾ ਕਿਉਂਕਿ ਬਾਰ ਕੌਂਸਲ ਦਾ ਫੈਸਲਾ ਗਲਤ ਹੈ।” ਉਨ੍ਹਾਂ ਕਿਹਾ, “ਮੈਂ 1984 ਕਤਲੇਆਮ ਦੇ ਸਾਰੇ ਕੇਸ ਮੁਫ਼ਤ ਲੜਦਾ ਹਾਂ। ਉਨ੍ਹਾਂ ਕਿਹਾ ਕਿ ਅਹੁਦਾ ਛੱਡਣਾ ਮੇਰੀ ਇੱਛਾ ਨਹੀਂ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੇ ਹੰਗਾਮੇ ਦੌਰਾਨ ਸਾਡਾ (ਫੂਲਕਾ, ਅਮਲ ਅਰੋੜਾ ਤੇ ਕੰਵਰ ਸੰਧੂ) ਦਾ ਬਾਦਲਾਂ ਦੀ ਗੱਡੀ ‘ਚ ਬੈਠਣ ਦਾ ਫੈਸਲਾ ਬਿਲਕੁਲ ਠੀਕ ਸੀ। ਉਨ੍ਹਾਂ ਕਿਹਾ ਕਿ ਉਹ ਪੱਗ ਦੇ ਮੁੱਦੇ ਲਈ ਬਾਦਲਾਂ ਦੀ ਗੱਡੀ ‘ਚ ਬੈਠੇ ਸੀ ਤੇ ਅਕਾਲੀ ਦਲ ਨੇ ਵਿਧਾਨ ਸਭਾ ‘ਚ ਪੱਗ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪੱਗ ਦਾ ਸਤਿਕਾਰ ਕਾਰਨ ਵਾਲੇ ਹਰ ਵਿਅਕਤੀ ਦੇ ਨਾਲ ਹਾਂ। ਫੂਲਕਾ ਨੇ ਕਿਹਾ, “ਮੈਂ ਹਮੇਸ਼ਾਂ ਆਮ ਆਦਮੀ ਪਾਰਟੀ ਨਾਲ ਰਹਾਂਗਾ ਤੇ ਜੇ ਮੈਂ ਕਿਤੇ ਹੋਰ ਜਾਣਾ ਹੁੰਦਾ ਤਾਂ ਅਹੁਦਾ ਛੱਡਣ ਦੀ ਜ਼ਰੂਰਤ ਨਹੀਂ ਸੀ।
ਉਨ੍ਹਾਂ ਕਿਹਾ ਕਿ ਪਾਰਟੀ ‘ਚੋਂ ਮੇਰੇ ਖ਼ਿਲਾਫ ਕੋਈ ਨਹੀਂ ਹੈ ਤੇ ਮੈਂ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਕੰਮ ਕਰਾਂਗਾ।” ਉਨ੍ਹਾਂ ਕਿਹਾ ਕਿ 2020 ਰੈਫਰੰਡਮ ਪੋਸਟਰ ਮਾਮਲੇ ‘ਚ ਕੇਸ ਦਰਜ ਨਹੀਂ ਹੋਣਾ ਚਾਹੀਦਾ ਤੇ ਇਹ ਬਿਲਕੁਲ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਮੈਂ ਵਿਧਾਨ ਸਭਾ ਦੇ ਸਪੀਕਰ ਨੂੰ ਸਿਹਤ ਤੇ ਸਿੱਖਿਆ ਦੇ ਖੇਤਰ ਨੂੰ ਅੱਗੇ ਲਿਜਾਣ ਲਈ ਦਸਵੰਦ ਕੱਢਣ ਦਾ ਖ਼ਤ ਲਿਖਿਆ ਹੈ ਜਿਸ ‘ਚ ਵਿਧਾਇਕ ਸਿਆਸਤਦਾਨ, ਐਨ.ਆਰ.ਆਈਜ਼ ਤੇ ਆਮ ਲੋਕ ਸ਼ਾਮਲ ਕੀਤੇ ਜਾਣ।

Leave a Reply

Your email address will not be published. Required fields are marked *