ਮਰਹੂਮ ਡਾ: ਗੋਪਾਲ ਸਿੰਘ ਭੁਨਰਹੇੜੀ ਨੂੰ ਸਮਰਪਿਤ 43 ਯੂਨਿਟ ਖੂਨਦਾਨ
ਹਰ ਮਹੀਨੇ ਦੀ 10 ਤਰੀਕ ਨੂੰ ਖੂਨਦਾਨ ਕੈਂਪ ਲਗਾਇਆ ਜਾਵੇਗਾ: ਡਾ: ਬਿੱਟੂ
ਪਟਿਆਲਾ 10 ਜੁਲਾਈ (ਮਧੂਸਾਰ ਬਿਊਰੋ) ਸਮਾਜ ਸੇਵੀ ਸਖਸ਼ੀਅਤ ਮਰਹੂਮ ਡਾਕਟਰ ਗੋਪਾਲ ਸਿੰਘ ਭੁਨਰਹੇੜੀ ਦੀ ਨਿੱਘੀ ਯਾਦ ਨੂੰ ਸਮਰਪਿਤ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਗੋਪਾਲ ਹਸਪਤਾਲ ਭੁਨਰਹੇੜੀ ਵਿਖੇ ਡਾ: ਗੁਰਮੀਤ ਸਿੰਘ ਬਿੱਟੂ ਦੀ ਸਰਪ੍ਰਸਤੀ ਹੇਠ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਦੀ ਟੀਮ ਨੇ ਡਾ: ਸੁਨੀਤਾ ਦੀ ਅਗਵਾਈ ਹੇਠ 43 ਵਲੰਟੀਅਰਾਂ ਵਲੋਂ ਦਾਨ ਕੀਤੇ ਖੂਨ ਨੂੰ ਇਕੱਤਰ ਕੀਤਾ ਗਿਆ।
ਕੈਂਪ ਦਾ ਰਸਮੀ ਉਦਘਾਟਨ ਕਰਦੇ ਹੋਏ ਗੁਰਮੇਜ ਸਿੰਘ ਮੀਤ ਪ੍ਰਧਾਨ ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਰੀਬਨ ਕੱਟਿਆ ਤੇ ਉਨ੍ਹਾਂ ਦੇ ਬੇਟੇ ਡਾਕਟਰ ਮਨਜੋਤ ਸਿੰਘ ਨੇ ਖੁਦ ਖੂਨਦਾਨ ਵੀ ਕੀਤਾ। ਕੈਂਪ ਵਿਚ ਪੀਰ ਭੀਖਮ ਸ਼ਾਹ ਘੜਾਮ ਦੇ ਗੱਦੀਨਸ਼ੀਨ ਬਾਬਾ ਮੱਲ ਜੀ ਆਸ਼ੀਰਵਾਦ ਦੇਣ ਲਈ ਪਹੁੰਚੇ। ਜਦੋਂ ਕਿ ਜੋਗਿੰਦਰ ਸਿੰਘ ਕਾਕੜਾ ਸੀਨੀਅਰ ਕਾਂਗਰਸੀ ਆਗੂ, ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ, ਡਾ: ਹਰਮਨਪ੍ਰੀਤ ਸਿੰਘ, ਡਾ: ਰੁਪਿੰਦਰ ਕੌਰ, ਠੇਕੇਦਾਰ ਗੁਰਬਚਨ ਸਿੰਘ, ਹਰਮੀਤ ਸਿੰਘ ਮੀਤ, ਅਮਰਜੀਤ ਸਿੰਘ ਜਾਗਦੇ ਰਹੋ, ਨੰਬਰਦਾਰ ਕਰਨੈਲ ਸਿੰਘ ਉਪਲੀ, ਮਦਨ, ਕੋਚ ਲਤੀਫ ਮੁਹੰਮਦ, ਹਰਪ੍ਰੀਤ ਕੋਚ ਵਿਸੇਸ਼ ਤੌਰ ਤੇ ਪਹੁੰਚੇ। ਡਾਕਟਰ ਗੁਰਮੀਤ ਸਿੰਘ ਬਿੱਟੂ ਨੇ ਖੂਨਦਾਨ ਦੀ ਮਹੱਤਤਾ ਬਾਰੇ ਦੱਸਿਆ ਕਿ ਹਰ ਤੰਦਰੁਸਤ ਨੌਜਵਾਨ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ। ਸਾਰੇ ਵਲੰਟੀਅਰਾਂ ਨੂੰ ਬੈਜ ਲਗਾ ਕੇ ਤੇ ਸਰਟੀਫਿਕੇਟ ਦੇ ਕੇ ਧੰਨਵਾਦ ਕੀਤਾ ਗਿਆ। ਡਾ: ਬਿੱਟੂ ਨੇ ਦੱਸਿਆ ਕਿ ਗੋਪਾਲ ਹਸਪਤਾਲ ਭੁਨਰਹੇੜੀ ਵਿਖੇ ਮਨੁੱਖਤੇ ਦੇ ਭਲੇ ਲਈ ਹਰ ਮਹੀਨੇ ਦੀ 10 ਤਰੀਕ ਨੂੰ ਮਿਸ਼ਨ ਲਾਲੀ ਤੇ ਹਰਿਆਲੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਡਾ: ਬਿੱਟੂ ਨੇ ਖੂਨਦਾਨ ਕਰਨ ਵਾਲਿਆਂ ਨੂੰ ਅਗਲੇ ਕੈਂਪ ਲਈ ਆਪਣਾ ਨਾਮ ਦਰਜ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਹਰਦੀਪ ਸਿੰਘ ਸਨੌਰ ਮਿਸ਼ਨ ਲਾਲੀ ਤੇ ਹਰਿਆਲੀ ਨੇ ਦੱਸਿਆ ਕਿ 20 ਜੁਲਾਈ ਨੂੰ ਪੰਜਾਬ ਵਾਤਾਵਰਣ ਦਿਵਸ ਮਨਾ ਕੇ ਬੂਟੇ ਲਗਾਏ ਜਾਣਗੇ। 28 ਜੁਲਾਈ ਨੂੰ ਪੰਚਮੀ ਮੌਕੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਤੇ 29 ਜੁਲਾਈ ਨੂੰ ਦੇਹਰਾਦੂਨ ਵਿਖੇ ਖੂਨਦਾਨ ਕੈਂਪ ਲਗਾਇਆ ਜਾਵੇਗਾ।

