ਪਟਿਆਲਾ

ਮੀਡੀਆ ਵੈੱਲਫੇਅਰ ਐਸੋਸੀਏਸ਼ਨ ਆਈ ਹੋਂਦ ਵਿਚ

ਗੁਰਨਾਮ ਸਿੰਘ ਅਕੀਦਾ ਬਣੇ ਪਹਿਲੇ ਪ੍ਰਧਾਨ, ਬਲਿੰਦਰ ਸਿੰਘ ਬਣੇ ਜਨਰਲ ਸਕੱਤਰ
ਪਟਿਆਲਾ, 10 ਜੁਲਾਈ (ਮਧੂਸਾਰ ਬਿਊਰੋ)
ਪਟਿਆਲਾ ਵਿਚ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਹੋਂਦ ਵਿਚ ਆਈ ਹੈ, ਇਸ ਐਸੋਸੀਏਸ਼ਨ ਦੇ ਸਰਬ ਸੰਮਤੀ ਨਾਲ ਪਹਿਲੇ ਪ੍ਰਧਾਨ ਸ੍ਰੀ ਗੁਰਨਾਮ ਸਿੰਘ ਅਕੀਦਾ ਬਣੇ ਹਨ ਜੋ ਮੀਡੀਆ ਵਿਚ ਕਰੀਬ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਹਨ।

ਇਸੇ ਤਰ੍ਹਾਂ ਜਨਰਲ ਸਕੱਤਰ ਬਲਿੰਦਰ ਸਿੰਘ ਬਣੇ ਹਨ ਜਦ ਕਿ ਖ਼ਜ਼ਾਨਚੀ ਸ੍ਰੀ ਧਰਮਿੰਦਰਪਾਲ ਸਿੰਘ ਅਤੇ ਸ੍ਰੀ ਚਰਨਜੀਤ ਸਿੰਘ ਕੋਹਲੀ ਨੂੰ ਪ੍ਰੋਪੋਗੰਡਾ ਸਕੱਤਰ ਬਣਾਇਆ ਗਿਆ ਹੈ, ਸੰਸਥਾ ਦੇ ਸਰਪ੍ਰਸਤ ਸ੍ਰੀ ਪ੍ਰਵੇਸ਼ ਸ਼ਰਮਾ ਬਣੇ ਹਨ ਜੋ ਆਲ ਇੰਡੀਆ ਰੇਡਿਓ ਤੋਂ ਸੇਵਾ ਮੁਕਤ ਹੋਏ ਹਨ। ਬਾਕੀ ਅਹੁਦੇਦਾਰਾਂ ਦੀ ਚੋਣ ਅਗਲੀ ਮੀਟਿੰਗ ਵਿਚ ਕਰਨ ਦਾ ਫੈਸਲਾ ਕੀਤਾ ਗਿਆ ਹੈ ਕਿਉਂਕਿ ਸੰਭੂ ਬਾਰਡਰ ਤੇ ਪੱਤਰਕਾਰਾਂ ਦੀ ਸ਼ਮੂਲੀਅਤ ਹੋਣ ਕਰਕੇ ਕਈ ਜਿੰਮੇਵਾਰ ਪੱਤਰਕਾਰ ਮੀਟਿੰਗ ਵਿਚ ਹਾਜਰ ਨਹੀਂ ਹੋ ਸਕੇ।
ਇਹ ਚੋਣ ਰਿਟਰਨਿੰਗ ਅਫ਼ਸਰ ਗੁਰਪ੍ਰਤਾਪ ਸਿੰਘ ਆਹਲੂਵਾਲੀਆ ਸੇਵਾਮੁਕਤ ਤਹਿਸੀਲਦਾਰ ਸਨ ਜਿਨ੍ਹਾਂ ਨੇ ਪੂਰੇ ਸੰਵਿਧਾਨਿਕ ਨਿਯਮਾਂ ਅਨੁਸਾਰ ਚੋਣ ਨੂੰ ਨੇਪਰੇ ਚਾੜਿਆ। ਮੀਟਿੰਗ ਵਿਚ ਪਹਿਲਾਂ ਸੰਵਿਧਾਨ ਪੜ੍ਹਿਆ ਗਿਆ ਜੋ ਕਿ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਜਨਰਲ ਹਾਊਸ ਦੀ ਇਸ ਮੀਟਿੰਗ ਵਿਚ ਇਹ ਵੀ ਤਹਿ ਕੀਤਾ ਗਿਆ ਕਿ ਸੰਵਿਧਾਨ ਅਨੁਸਾਰ ਜ਼ਿਲ੍ਹਾ ਪਟਿਆਲਾ ਦੀ ਸਬ ਡਵੀਜ਼ਨ ਨੂੰ ਇਕ ਮੀਤ ਪ੍ਰਧਾਨ ਦਿੱਤਾ ਜਾਵੇ ਤਾਂ ਕਿ ਸਾਰੇ ਜ਼ਿਲ੍ਹੇ ਦੀ ਸ਼ਮੂਲੀਅਤ ਬਣੀ ਰਹਿ ਸਕੇ। ਇਸ ਵੇਲੇ ਪ੍ਰਧਾਨ ਬਣੇ ਸ੍ਰੀ ਅਕੀਦਾ ਨੇ ਕਿਹਾ ਕਿ ਸਾਰੇ ਪੱਤਰਕਾਰਾਂ ਨੂੰ ਇੱਕਮੁੱਠ ਕਰਕੇ ਹੀ ਐਸੋਸੀਏਸ਼ਨ ਚਲਾਈ ਜਾਵੇਗੀ, ਜੋ ਵੀ ਪਹਿਲਾਂ ਕਲੱਬ ਜਾਂ ਸੰਸਥਾਵਾਂ ਚਲ ਰਹੀਆਂ ਹਨ ਉਨ੍ਹਾਂ ਨੂੰ ਵੀ ਐਸੋਸੀਏਟ ਮੈਂਬਰ ਬਣਾਉਣ ਲਈ ਬੇਨਤੀ ਪੱਤਰ ਭੇਜਿਆ ਜਾਵੇਗਾ ਤਾਂ ਕਿ ਸਾਰੇ ਇੱਕਮੁੱਠ ਹੋਕੇ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਸੈਮੀਨਾਰ ਕਰਾਇਆ ਜਾਵੇਗਾ ਜਿਸ ਵਿਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਪੱਤਰਕਾਰ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਸਮੇਂ ਨਾਭਾ, ਰਾਜਪੁਰਾ, ਪਾਤੜਾਂ, ਭਾਦਸੋਂ, ਫਤਿਹਗੜ੍ਹ ਸਾਹਿਬ, ਸਮਾਣਾ ਤੋਂ ਵੀ ਪੱਤਰਕਾਰ ਭਾਈਚਾਰਾ ਹਾਜਰ ਹੋਇਆ।

Leave a Reply

Your email address will not be published. Required fields are marked *