ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਭਾਰਤ-ਚੀਨ ਤਕਰਾਰ ਵਧਿਆ : ਲੱਦਾਖ ‘ਚ ਤਿੱਬਤੀ ਝੰਡਾ ਲਹਿਰਾਇਆ

ਨਵੀਂ ਦਿੱਲੀ 10 ਜੁਲਾਈ (ਏਜੰਸੀਆਂ) ਭਾਰਤ ਤੇ ਚੀਨ ਦੇ ਦਰਮਿਆਨ ਸਿੱਕਮ ਦੇ ਡੋਕਲਾਮ ਖੇਤਰ ਵਿਚ ਜਾਰੀ ਵਿਵਾਦ ਦੇ ਚੱਲਦਿਆਂ ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ, ਜੋ ਲਗਾਤਾਰ ਭਾਰਤ ‘ਤੇ ਕੋਈ ਨਾ ਕੋਈ ਤੰਜ਼ ਕੱਸਦਾ ਨਜ਼ਰ ਆਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਦੌਰੇ ਤੋਂ ਬਾਅਦ ਚੀਨ ਦਾ ਰੁਖ ਭਾਰਤ ਦੇ ਪ੍ਰਤੀ ਸਖਤ ਹੋ ਗਿਆ ਹੈ। ਹੁਣ ਲੱਦਾਖ ਵਿਚ ਤਿੱਬਤੀ ਝੰਡਾ ਲਹਿਰਾਉਣ ਜਾਣ ਨੂੰ ਲੈ ਕੇ ਭਾਰਤ ‘ਤੇ ਚੀਨ ਭੜਕ ਗਿਆ ਹੈ। ਭਾਰਤ ਨੇ ਚੀਨ ਦੀ ਧਮਕੀ ਦਾ ਜਵਾਬ ਡੋਕਲਾਮ ਖੇਤਰ ਵਿਚ ਝੰਡਾ ਗੱਡ ਕੇ ਦਿੱਤਾ ਹੈ।

ਰਿਪੋਰਟ ਦੇ ਸਾਹਮਣੇ ਆਉਣ ‘ਤੇ ਭਾਰਤ ਦੇ ਪੌਗੇਂਗ ਖੇਤਰ ਵਿਚ ਤਿੱਬਤ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਹੈ, ਜਿਸ ਨੂੰ ਲੈ ਕੇ ਮਾਮਲਾ ਦਰਜ ਹੋ ਗਿਆ ਹੈ। ਇਸ ਨੂੰ ਲੈ ਕੇ ਚੀਨ ਵੱਲੋਂ ਮੀਡੀਏ ਰਾਹੀਂ ਦੋਸ਼ ਲਗਾਏ ਗਏ ਹਨ ਕਿ ਭਾਰਤ ਅਧਿਕਾਰੀਆਂ ਨੇ ਚੀਨ ਦੇ ਖਿਲਾਫ਼ ਕਾਮ ਕਰਨ ਵਾਲੇ ਸਮੂਹਾਂ ਨੂੰ ਉਕਸਾਇਆ ਹੈ। ਭਾਵੇਂ ਕਿ ਇਸ ਮਾਮਲੇ ਦੀ ਗਤੀਵਿਧੀਆਂ ਵਿਚ ਭਾਰਤ ਦੇ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ, ਪ੍ਰੰਤੂ ਚੀਨ ਨੇ ਦੋਸ਼ ਸਾਫ ਸਾਫ ਲਗਾਉਂਦਿਆਂ ਕਿਹਾ ਕਿ ਨਵੀਂ ਦਿੱਲੀ ਚੀਨ ਦੇ ਖਿਲਾਫ਼ ਤਿੱਬਤ ਕਾਰਡ ਖੇਡ ਰਿਹਾ ਹੈ, ਜਦਕਿ ਇਹ ਗੱਲ ਭਾਰਤ ਸਰਕਾਰ ਨੇ ਸਪੱਸ਼ਟ ਕਰ ਦਿੱਤੀ ਸੀ ਕਿ ਚੀਨ ਵਿਰੋਧੀ ਕਿਸੇ ਵੀ ਰਾਜਨੀਤਕ ਗਤੀਵਿਧੀ ਵਿਚ ਹਿੱਸਾ ਨਹੀਂ ਲਿਆ ਜਾਵੇਗਾ, ਪ੍ਰੰਤੂ ਫਿਰ ਵੀ ਭਾਰਤ ਤਿੱਬਤ ਦਾ ਰਾਜਨੀਤਕ ਕਾਰਡ ਦਾ ਲਗਾਤਾਰ ਇਸਤੇਮਾਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਤਿੱਬਤ ਨਾਗਰਿਕਾਂ ਨੂੰ ਚੀਨ ਦੇ ਵਿਰੋਧ ਨੂੰ ਰੋਕਣ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਹੈ।

Leave a Reply

Your email address will not be published. Required fields are marked *