ਹਰਿਆਣਾਪੰਜਾਬ

ਐਸ.ਵਾਈ.ਐਲ. ਵਿਵਾਦ ‘ਤੇ ਇਨੈਲੋ ਨੇ ਭਾਜਪਾ ਨੂੰ ਰੱਜ ਕੇ ਕੋਸਿਆ

ਅੰਬਾਲਾ 10 ਜੁਲਾਈ (ਮਧੂਸਾਰ ਬਿਊਰੋ) ਇਨੈਲੋ ਨੇ ਹਰਿਆਣਾ ਪੰਜਾਬ ਬਾਰਡਰ ‘ਤੇ ਦਾਤਾ ਸਿੰਘ ਪਿੰਡ ਵਿਚ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਆਪਣਾ ਸੰਕੇਤ ਅੰਦੋਲਨ ਜਾਰੀ ਰੱਖਿਆ ਅਤੇ ਵਰਕਰਾਂ ਨੇ ਐਸ ਵਾਈ ਐਲ ਨਹਿਰ ਦਾ ਪਾਣੀ ਹਰਿਆਣਾ ਵਿਚ ਲਿਆਉਣ ਦੀ ਮੰਗ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਰੱਜ ਕੇ ਕੋਸਿਆ।

ਦਿੱਲੀ-ਪਟਿਆਲਾ ਹਾਈਵੇ ‘ਤੇ ਬੈਠੇ ਵਰਕਰਾਂ ਦਾ ਹੌਂਸਲਾ ਵਧਾਉਣ ਲਈ ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਹੈਲੀਕਾਪਟਰ ਤੋਂ ਦਾਤਾ ਸਿੰਘ ਵਾਲਾ ਪਿੰਡ ਵਿਚ ਪਹੁੰਚੇ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਇਨੈਲੋ ਦੇ ਵਰਕਰਾਂ ਨੇ ਸੂਬੇ ਵਿਚ ਐਸ ਵਾਈ ਐਲ ਨਹਿਰ ਦਾ ਪਾਣੀ ਲਿਆਉਣ ਦੇ ਲਈ ਅੱਜ ਪੰਜਾਬ ਦੇ ਵਾਹਨਾਂ ਨੂੰ ਹਰਿਆਣਾ ਵਿਚ ਦਾਖਲ ਹੋਣ ਤੋਂ ਰੋਕਿਆ ਹੈ, ਜੋ ਪਾਰਟੀ ਇਕ ਵੱਡੀ ਸਫਲਤਾ ਵੀ ਕਹੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਅਤੇ ਕਾਂਗਰਸ ਸਰਕਾਰ ਨਹੀਂ ਚਾਹੁੰਦੀ ਕਿ ਇਸ ਨਹਿਰ ਦਾ ਪਾਣੀ ਹਰਿਆਣਾ ਨੂੰ ਮਿਲੇ, ਪ੍ਰੰਤੂ ਇਨੈਲੋ ਆਮ ਆਦਮੀ ਨੂੰ ਲੈ ਕੇ ਇਸ ਅੰਦੋਲਨ ਵਿਚ ਕੁੱਦ ਪਈ ਹੈ ਅਤੇ ਜਦੋਂ ਤੱਕ ਪਾਰਟੀ ਹਰਿਆਣਾ ਨੂੰ ਉਸ ਦੇ ਹੱਕ ਦਾ ਪਾਣੀ ਨਹੀਂ ਮਿਲਦਾ ਇਨੈਲੋ ਵੱਲੋਂ ਇਸ ਪ੍ਰਕਾਰ ਦੇ ਅੰਦੋਲਨਾਂ ਵੱਲੋਂ ਗੰਭੀਰਤਾ ਨਾਲ ਅੱਗੇ ਵਧਿਆ ਜਾਵੇਗਾ। ਸੀ ਐਮ ਦੇ ਖਿਲਾਫ਼ ਬੋਲਦਿਆਂ ਚੌਟਾਲਾ ਨੇ ਕਿਹਾ ਕਿ ਭਾਜਪਾ ਸਰਕਾਰ ਵਿਚ ਹਰਿਆਣਾ ਵਿਚ ਸੀ ਐਮ ਮਨੋਹਰ ਲਾਲ ਸੂਬੇ ਦੇ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੀ ਹੈ ਕਿ ਐਸ ਵਾਈ ਐਲ ਦਾ ਮੁੱਦਾ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ, ਪ੍ਰੰਤੂ ਅਜਿਹਾ ਕੁਝ ਵੀ ਨਹੀਂ ਹੈ। ਅਭੈ ਚੌਟਾਲਾ ਨੇ ਕਿਹਾ ਕਿ ਇਸ ਅੰਦੋਲਨ ਦੀ ਜ਼ਿੰਮੇਦਾਰੀ ਦੀ ਆਵਾਜ਼ ਏਨੀ ਬੁਲੰਦ ਹੋਣੀ ਚਾਹੀਦੀ ਹੈ ਕਿ ਵਰਕਰਾਂ ਦੀ ਅਵਾਜ਼ ਤਿਹਾੜ ਜੇਲ੍ਰ ਵਿਚ ਬੰਦ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੇਵੀ ਲਾਲ ਦੇ ਸੁਪਨੇ ਸੂਬਾ ਹਰਿਆਣਾ ਨੂੰ ਅੱਗੇ ਵਧਾਉਣ ਦਾ ਨਿਰਣਾ ਲਿਆ ਸੀ, ਪ੍ਰੰਤੂ ਹਰਿਆਣਾ ਸੂਬੇ ਦੀ ਤਰੱਕੀ ਨੂੰ ਰੋਕਣ ਦੇ ਲਈ ਕਾਂਗਰਸ ਸਰਕਾਰ ਨੇ ਉਨ੍ਹਾਂ ਛਡੰਤਰ ਦੇ ਤਹਿਤ ਜੇਲ੍ਹ ਭੇਜਿਆ ਹੈ, ਪ੍ਰੰਤੂ ਇਨੈਲੋ ਵਰਕਰ ਸੂਬੇ ਵਿਚ ਐਸ ਵਾਈ ਐਲ ਦਾ ਪਾਣੀ ਲੈ ਕੇ ਸੂਬੇ ਨੂੰ ਇਕ ਵਾਰ ਫਿਰ ਪ੍ਰਗਤੀ ਲਈ ਖੜਾ ਕਰਨ ਦਾ ਕੰਮ ਕਰੇਗੀ।

Leave a Reply

Your email address will not be published. Required fields are marked *