ਪਟਿਆਲਾ ਪਾਵਰਕਾਮ ਪੈਨਸ਼ਨਰਜ਼ ਵੱਲੋਂ 7 ਅਗਸਤ ਨੂੰ ਵਿਸ਼ਾਲ ਰੋਸ ਰੈਲੀ
ਪਟਿਆਲਾ 11 ਜੁਲਾਈ (ਮਧੂਸਾਰ ਬਿਊਰੋ) ਪਟਿਆਲਾ ਪਾਵਰਕਾਮ ਪੈਨਸ਼ਨਰਜ਼ ਵੱਲੋਂ ਸਟੇਟ ਕਮੇਟੀ ਦੇ ਫੈਸਲੇ ਮੁਤਾਬਿਕ 7 ਅਗਸਤ 2017 ਨੂੰ 66 ਕੇ.ਵੀ. ਸਬ ਸਟੇਸ਼ਨ ਪਟਿਆਲਾ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਪਟਿਆਲਾ ਸਥਿਤ ਸਮੂੰਹ ਪਾਵਰਕਾਮ ਪੈਨਸ਼ਨਰਜ਼ ਹਿੱਸਾ ਲੈਣਗੇ।
ਇਹ ਪ੍ਰਗਟਾਵਾ ਧਨਵੰਤ ਸਿੰਘ ਭੱਠਲ ਸੂਬਾ ਜਨਰਲ ਸਕੱਤਰ ਵੱਲੋਂ ਕੀਤਾ ਗਿਆ। ਪਟਿਆਲਾ ਹੈਡ ਆਫਿਸ ਯੂਨਿਟ ਦੀ ਮਾਸਕ ਮੀਟਿੰਗ ਸੰਤੋਖ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਇਸ ਰੈਲੀ ਦੀ ਸਫਲਤਾ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਬਾਕੀ ਦੀਆਂ ਭਖਦੀਆਂ ਮੰਗਾਂ ਜਿਵੇਂ ਕਿ ਬਿਜਲੀ ਕਨਸ਼ੈਸ਼ਨ ਤੋਂ ਇਲਾਵਾ ਸਾਰੇ ਮੁਲਾਜਮਾਂ/ਰਿਟਾਇਰਡ ਕਰਮਚਾਰੀਆਂ ਨੂੰ 17-3-2010 ਤੱਕ 23 ਸਾਲ ਦੀ ਸੇਵਾ ਪੂਰੀ ਹੋਣ ਤੇ ਪ੍ਰਮੋਸ਼ਨ ਇੰਕਰੀਮੈਂਟ ਦੇਣ ਅਤੇ 1-1-2006 ਤੋਂ ਪਹਿਲਾਂ ਰਿਟਾਇਰ ਹੋਏ ਮੁਲਾਜਮਾਂ ਨੂੰ 2.26 ਦੀ ਥਾਂ ਤੇ 2.61 ਮਲਟੀਪਲਾਇੰਗ ਫੈਕਟਰ ਲਗਾਉਣ ਦੀ ਮੰਗ ਵੀ ਕੀਤੀ ਗਈ। ਇਸ ਮੀਟਿੰਗ ਵਿੱਚ ਸਰਵ ਸ੍ਰੀ ਸੋਹਨ ਲਾਲ ਗਰਗ, ਅਮਰਜੀਤ ਸਿੰਘ, ਅਮਰਿੰਦਰ ਸਿੰਘ, ਬਲਜੀਤ ਸਿੰਘ ਸ਼ੇਰਗਿੱਲ, ਜੀਵਨ ਕੁਮਾਰ ਬਸਿਸਟ, ਸਰੂਪ ਇੰਦਰ ਸਿੰਘ, ਓਂਕਾਰ ਕਪੂਰ, ਬੀ.ਕੇ.ਜੋਸ਼ੀ, ਪ੍ਰਿਤਪਾਲ ਸਿੰਘ, ਐਮ.ਐਸ. ਮਲਹੋਤਰਾ, ਰਾਜਪਾਲ ਸਿੰਘ, ਰਾਜਵੀਰ ਸਿੰਘ, ਬੀਬੀ ਹਰਸ਼ਰਨਜੀਤ ਕੌਰ, ਗੱਜਣ ਸਿੰਘ ਅਤੇ ਤਰਲੋਚਨ ਸਿੰਘ ਆਦਿ ਵੀ ਸ਼ਾਮਲ ਸਨ।

