ਪਟਿਆਲਾ

ਸਾਹਿਲ ਚੋਪੜਾ 9ਵੀਆਂ ਏਸ਼ੀਅਨ ਏਜ ਗਰੁੱਪ ਚਂੈਪੀਅਨਸ਼ਿਪ ਲਈ ਸਿਲੈਕਟ

ਪਟਿਆਲਾ, 12 ਜੁਲਾਈ (ਮਧੂਸਾਰ ਬਿਊਰੋ) ਸ੍ਰੀ ਸਾਹਿਲ ਚੋਪੜਾ ਜਿਸ ਨੇ ਤੈਰਾਕੀ ਵਿਚ ਚੰਗਾ ਨਾਮਣਾ ਖੱਟਿਆ ਹੈ ਤੇ ਇੰਡੀਆ ਦੀ ਤੈਰਾਕੀ ਟੀਮ ਦਾ ਨਾਮਵਰ ਤੈਰਾਕ ਹੈ, ਜਿਸ ਨੇ ਤੈਰਾਕੀ ਦੇ ਪਿੜ ਵਿਚ ਆਪਣਾ ਲੋਹਾ ਮੰਨਵਾਇਆ ਹੈ।

ਹੁਣ 9ਵੀਆਂ ਏਸ਼ੀਅਨ ਏਜ ਗਰੁੱਪ ਚੈਂਪੀਅਨਸ਼ਿਪ ਜੋ ਕਿ ਤਾਸ਼ਕੰਤ, ਉਬੇਜਿਕਸਤਾਨ ਵਿਖੇ 9 ਤੋਂ 16 ਸਤੰਬਰ ਨੂੰ ਹੋ ਰਹੀ ਹੈ, ਵਿਚ ਭਾਗ ਲੈਣ ਜਾ ਰਿਹਾ ਹੈ। ਉਮੀਦ ਹੈ ਕਿ ਉਥੇ ਵੀ ਆਪਣੀ ਕਲਾ ਦਾ ਜੌਹਰ ਦਿਖਾ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇਗਾ।

Leave a Reply

Your email address will not be published. Required fields are marked *