ਪਟਿਆਲਾ

ਡਾ. ਸਵਰਨ ਸਿੰਘ ਮਾਨ ਉਪ ਡਾਇਰੈਕਟਰ ਬਾਗਬਾਨੀ ਬਣੇ

ਪਟਿਆਲਾ, 13 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਡਾ. ਸਵਰਨ ਸਿੰਘ ਮਾਨ ਨੇ ਅੱਜ ਉਪ ਡਾਇਰੈਕਟਰ ਬਾਗਬਾਨੀ, ਪਟਿਆਲਾ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 16 ਸਾਲ ਸਰਕਾਰੀ ਬਾਗ ਤੇ ਫਰੂਟ ਨਰਸਰੀ ਪਟਿਆਲਾ ਅਤੇ 8 ਸਾਲ ਸਰਕਾਰੀ ਫਲਾਵਰ ਨਰਸਰੀ, ਪਟਿਆਲਾ ਵਿਖੇ ਬਤੌਰ ਬਾਗਬਾਨੀ ਵਿਕਾਸ ਅਫ਼ਸਰ ਕੰਮ ਕੀਤਾ ਹੈ। ਇਸ ਉਪਰੰਤ ਉਹ ਪੱਦ-ਉਨਤ ਹੋ ਕੇ ਸਹਾਇਕ ਡਾਇਰੈਕਟਰ ਬਾਗਬਾਨੀ, ਫਤਿਹਗੜ੍ਹ ਸਾਹਿਬ ਵਿਖੇ ਡਿਊਟੀ ਨਿਭਾਈ । ਉਹਨਾਂ ਦਾ ਬਾਰਾਂਦਰੀ ਬਾਗ ਦੀ ਸੁੰਦਰਤਾ ਵਿੱਚ ਵਾਧਾ ਕਰਨ ਅਤੇ ਬਾਗਬਾਨੀ ਵਿਕਾਸ ਦੇ ਕੰਮਾਂ ਦਾ ਪ੍ਰਸਾਰ ਕਰਨ ਲਈ ਬਹੁਤ ਜਿਆਦਾ ਤਜਰਬਾ ਹੈ।

ਡਾ. ਮਾਨ ਨੇ ਭਰੋਸਾ ਦਿਵਾਇਆ ਹੈ ਕਿ ਬਾਰਾਂਦਰੀ ਬਾਗ ਨੂੰ ਸੁੰਦਰ ਬਣਾਉਣ ਅਤੇ ਵਿਕਾਸ ਦੇ ਕੰਮਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਬਾਗਬਾਨੀ ਵਿਭਾਗ ਦੇ ਸਮੂਹ ਬਾਗਬਾਨੀ ਵਿਕਾਸ ਅਫ਼ਸਰ ਅਤੇ ਸਮੂਹ ਸਟਾਫ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਜਨ ਹਿੱਤ ਸੰਮਤੀ ਪੰਜਾਬ, ਪਟਿਆਲਾ ਸਮੇਤ ਹੋਰ ਬਾਰਾਂਦਰੀ ਬਾਗ ਵਿੱਚ ਸੈਰ ਕਰਨ ਵਾਲੀਆਂ ਸੰਸਥਾਵਾਂ ਨੇ ਵੀ ਨਿੱਘਾ ਸਵਾਗਤ ਕੀਤਾ।

Leave a Reply

Your email address will not be published. Required fields are marked *