ਪੰਜਾਬਪਟਿਆਲਾ

ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਨੇ ਪਟਿਆਲਾ ਜਥੇਬੰਦੀ ਦਾ ਕੀਤਾ ਐਲਾਨ

2022 ’ਚ ਪਾਰਟੀ ਸਾਫ ਅਕਸ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰੇਗੀ : ਰਣਧੀਰ ਰੱਖੜਾ

ਪਟਿਆਲਾ 14 ਸਤੰਬਰ (ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਜ਼ਿਲ੍ਹਾ ਪਟਿਆਲਾ ਦੀ ਜਥੇਬੰਦੀ ਦਾ ਵਿਸਥਾਰ ਕੀਤਾ ਗਿਆ।
ਪ੍ਰੈਸ ਕਾਨਫਰੰਸ ਵਿਚ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਅਤੇ ਸੀਨੀਅਰ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੀ ਅਗਵਾਈ ਵਿਚ ਹੇਠ ਲਿਖੇ ਅਹੁਦੇਦਾਰ ਨਿਯੁਕਤ ਕੀਤੇ ਗਏ ਅਤੇ ਇਹ ਅਹਿਦ ਲਿਆ ਗਿਆ ਕਿ ਪਾਰਟੀ ਨੂੰ ਜ਼ਿਲ੍ਹੇ ਤੋਂ ਲੈ ਕੇ ਪਿੰਡ ਦੀ ਇਕਾਈ ਦੇ ਬੂਥ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ ਤਾਂ ਕਿ ਆਉਣ ਵਾਲੇ ਸਮੇਂ ਵਿਚ 2022 ਦੀਆਂ ਪੰਜਾਬ ਵਿਚ ਹੋਣ ਜਾ ਰਹੀਆਂ ਚੋਣਾਂ ਦੇ ਸਬੰਧ ਵਿਚ ਰਵਾਇਤੀ ਪਾਰਟੀਆਂ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਗਲਤ ਨੀਤੀਆਂ ਪੰਜਾਬ ਦੀ ਹੋਈ ਤਬਾਹੀ, ਕਿਸਾਨਾਂ ’ਤੇ ਹੋ ਰਹੇ ਧੱਕੇ, ਬੇਰੁਜ਼ਗਾਰੀ ਦਾ ਵੱਧਣਾ, ਇੰਡਸਟਰੀ ਦਾ ਪੰਜਾਬ ਤੋਂ ਚਲੇ ਜਾਣਾ ਆਦਿ ਮੁੱਦਿਆਂ ਤੋਂ ਸਹੀ ਜਾਣਕਾਰੀ ਦੇ ਕੇ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਪੰਜਾਬ ਦੇ ਕਿਸਾਨ ਲਈ, ਮਜ਼ਦੂਰ ਲਈ, ਮੁਲਾਜ਼ਮ ਲਈ, ਵਪਾਰੀਆਂ ਲਈ ਅਤੇ ਗਰੀਬ ਅਤੇ ਪੱਛੜੇ ਵਰਗਾਂ ਲਈ ਅਤੇ ਹੋਰ ਭੱਖਦੇ ਧਾਰਮਕ ਮਸਲਿਆਂ ਦੇ ਸਬੰਧ ਵਿਚ ਆਪਣਾ ਠੋਸ ਪ੍ਰੋਗਰਾਮ ਦੇਵੇਗਾ ਤਾਂ ਕਿ ਲੋਕਾਂ ਨੂੰ ਨਤਾਰਾ ਹੋ ਸਕੇ ਅਤੇ ਕਿਹੜੀ ਪਾਰਟੀ ਪੰਜਾਬ ਦੇ ਹਿੱਤਾਂ ਲਈ ਖੜੀ ਹੈ ਅਤੇ ਕਿਹੜੀ ਪਾਰਟੀ ਨਿੱਜੀ ਹਿੱਤਾਂ ਲਈ ਕੰਮ ਕਰ ਰਹੀ ਹੈ ਅਤੇ ਕਰਦੀ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤੇਜਿੰਦਰ ਸਿੰਘ ਸੰਧੂ, ਸਪੋਕਸਮੈਨ ਸਵਰਾਜ ਘੁੰਮਣ, ਕਸ਼ਮੀਰ ਸਿੰਘ ਮਵੀ, ਰਿਟਾ. ਡੀਐਸਪੀ ਨਾਹਰ ਸਿੰਘ, ਗੁਰਬਚਨ ਸਿੰਘ ਨਾਨੋਕੀ, ਪਿ੍ਰਤਪਾਲ ਸਿੰਘ ਕਾਕੜੀਆ, ਰਣਧੀਰ ਸਿੰਘ ਨਲੀਨਾ, ਕਰਮੀਰ ਸਿੰਘ ਪਿ੍ਰੰਸ, ਰਵਿੰਦਰ ਸਿੰਘ ਸ਼ਾਹਪੁਰ ਅਤੇ ਮਨਿੰਦਰਜੀਤ ਸਿੰਘ ਆਦਿ ਹਾਜ਼ਰ ਸਨ।
ਇਕ ਸਵਾਲ ਦੇ ਜਵਾਬ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਕਿਹਾ ਕਿ ਵਿਧਾਨ ਸਭਾ 2022 ਦੀਆਂ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਸਾਫ ਸੁਥਰੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰੇਗਾ। ਉਨ੍ਹਾਂ ਕਿਹਾ ਕਿ ਰਵਾਇਤੀਆਂ ਪਾਰਟੀਆਂ ਨੂੰ ਲੋਕ ਔਖੇ ਹਨ ਅਤੇ ਦੋਵਾਂ ਹੀ ਪਾਰਟੀਆਂ ਨੇ ਪੰਜਾਬ ਨੂੰ ਕੰਗਾਲੀ ਵੱਲ ਧੱਕਿਆ ਹੈ। ਰਣਧੀਰ ਸਿੰਘ ਰੱਖੜਾ ਨੇ ਦੱਸਿਆ ਕਿ ਸਲਾਹਕਾਰ ਕੌਂਸਲ ਵਿਚ ਬੀਰਦਵਿੰਦਰ ਸਿੰਘ ਚੇਅਰਮੈਨ, ਤੇਜਿੰਦਰਪਾਲ ਸਿੰਘ ਸੰਧੂ ਜਨਰਲ ਸਕੱਤਰ, ਬੀਬੀ ਸਵਰਾਜ ਘੁੰਮਣ ਸਲਾਹਕਾਰ ਇਸਤਰੀ ਅਕਾਲੀ ਦਲ, ਕਸ਼ਮੀਰ ਸਿੰਘ ਮਵੀ ਮੀਤ ਪ੍ਰਧਾਨ, ਗੁਰਸੇਵਕ ਸਿੰਘ ਹਰਪਾਲਪੁਰ ਮੀਤ ਪ੍ਰਧਾਨ, ਕਰਮਜੀਤ ਸਿੰਘ ਪਿ੍ਰੰਸ ਮੈਂਬਰ ਵਰਕਿੰਗ ਕਮੇਟੀ, ਗੁਰਬਚਨ ਸਿੰਘ ਨਾਨੋਕੀ ਸਕੱਤਰ, ਪਿ੍ਰਤਪਾਲ ਸਿੰਘ ਕਾਕੜੀਆ ਸਕੱਤਰ, ਰਿਟ. ਡੀਐਸਪੀ ਨਾਹਰ ਸਿੰਘ ਮੈਂਬਰ ਵਰਕਿੰਗ ਕਮੇਟੀ, ਰਣਧੀਰ ਸਿੰਘ ਨਲੀਨਾ ਮੈਂਬਰ ਵਰਕਿੰਗ ਕਮੇਟੀ, ਡਾ. ਹਰਮਨਜੀਤ ਸਿੰਘ ਰਾਜਪੁਰਾ ਮੈਂਬਰ ਵਰਕਿੰਗ ਕਮੇਟੀ, ਡਾ. ਹਰਮਨਜੀਤ ਸਿੰਘ ਰਾਜਪੁਰਾ ਮੈਂਬਰ ਵਰਕਿੰਗ ਕਮੇਟੀ, ਜਗਰੂਪ ਸਿੰਘ ਚੀਮਾ ਮੈਂਬਰ ਵਰਕਿੰਗ ਕਮੇਟੀ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਮੀਤ ਪ੍ਰਧਾਨ, ਜੁਆਇੰਟ ਸਕੱਤਰ, ਸਕੱਤਰ, ਮੈਂਬਰ ਵਰਕਿੰਗ ਕਮੇਟੀ ਅਤੇ ਸਰਕਲ ਪ੍ਰਧਾਨ ਆਦਿ ਅਹੁਦੇਦਾਰ ਚੁਣੇ ਗਏ ਹਨ।

Leave a Reply

Your email address will not be published. Required fields are marked *