ਡੀ ਆਈ ਪੀ ਪੀ ਪੰਜਾਬ ਵਿੱਚ ਭਾਰਤ ਦਾ ਪਹਿਲਾ ਟੀ ਆਈ ਐੱਸ ਸੀ ਕਾਇਮ ਕਰੇਗਾ
ਚੰਡੀਗੜ੍ਹ 13 ਜੁਲਾਈ (ਮਧੂਸਾਰ ਬਿਊਰੋ) ਭਾਰਤ ਸਰਕਾਰ ਦੇ ਵਪਾਰ ਅਤੇ ਉਦਯੋਗ ਮੰਤਰਾਲੇ ਦੇ ਸਨਅਤੀ ਨੀਤੀ ਅਤੇ ਪ੍ਰਮੋਸ਼ਨ ਵਿਭਾਗ (ਡੀ ਆਈ ਪੀ ਪੀ) ਨੇ ਨਵੀਂ ਦਿੱਲੀ ਵਿੱਚ ਪੰਜਾਬ ਸਟੇਟ ਕੌਂਸਲ ਆਵ੍ ਸਾਇੰਸ ਐਂਡ ਟੈਕਨੋਲੋਜੀ ਨਾਲ ਇਕ ਸੰਸਥਾਗਤ ਸਮਝੌਤੇ ਉੱਤੇ ਦਸਤਖਤ ਕੀਤੇ ਹਨ।
ਟੀ ਆਈ ਐੱਸ ਸੇਪ੍ਰੋਗਰਾਮ ਅਧੀਨ ਪੇਟੈਂਟ ਇਨਫਰਮੇਸ਼ਨ ਸੈਂਟਰ , ਪੰਜਾਬ ਵਿਖੇ ਭਾਰਤ ਦਾ ਪਹਿਲਾ ਟੈਕਨੋਲੋਜੀ ਐਂਡ ਇਨੋਵੇਸ਼ਨ ਸਪੋਰਟ ਸੈਂਟਰ , ਪੰਜਾਬ ਵਿਸ਼ਵ ਇੰਟਲੈਕਚੁਅਲ ਪ੍ਰਾਪਰਟੀ ਆਰਗੇਨਾਈਜ਼ੇਸ਼ਨ (ਡਬਲਿਊ ਆਈ ਪੀ ਓ) ਅਧੀਨ ਕਾਇਮ ਕੀਤਾ ਜਾਵੇਗਾ।
ਟੀ ਆਈ ਐੱਸ ਸੀ ਦਾ ਉਦੇਸ਼ ਭਾਰਤ ਵਿੱਚ ਇੱਕ ਗਤੀਸ਼ੀਲ, ਸੰਵੇਦਨਸ਼ੀਲ ਅਤੇ ਸੰਤੁਲਿਤ ਬੌਧਿਕ ਜਾਇਦਾਦ ਅਧਿਕਾਰ (ਆਈ ਪੀ ਆਰਜ਼) ਕਾਇਮ ਕਰਨਾ ਹੈ ਤਾਂਕਿ ਰਚਨਾਤਮਕਤਾ ਅਤੇ ਖੋਜ ਨੂੰ ਉਤਸ਼ਾਹ ਮਿਲੇ ਅਤੇ ਜਿਸ ਨਾਲ ਉੱਦਮਸ਼ੀਲਤਾ ਨੂੰ ਹੱਲਾਸ਼ੇਰੀ ਮਿਲੇ ਅਤੇ ਭਾਰਤ ਵਿੱਚ ਟੀ ਆਈ ਐੱਸ ਸੀ ਦਾ ਢਾਂਚਾ ਸਥਾਪਿਤ ਕਰਕੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਵਿਕਾਸ ਕੀਤਾ ਜਾ ਸਕੇ।
ਡਬਲਿਊ ਆਈ ਪੀ ਓ ਦਾ ਟੈਕਨੋਲੋਜੀ ਐਂਡ ਇਨੋਵੇਸ਼ਨ ਸਪੋਰਟ ਸੈਂਟਰ (ਟੀ ਏ ਐੱਸ ਏ) ਪ੍ਰੋਗਰਾਮ ਵਿਕਾਸਸ਼ੀਲ ਦੇਸ਼ਾਂ ਵਿੱਚ ਨਵੇਂ ਖੋਜਕਾਰ ਮੁਹੱਈਆ ਕਰਵਾਏਗਾ ਜਿਨ੍ਹਾਂ ਦੀ ਪਹੁੰਚ ਸਥਾਨਕ ਆਧਾਰ ਉੱਤੇ, ਵਧੀਆ ਕੁਆਲਟੀ ਦੀ ਸੂਚਨਾ ਅਤੇ ਸਬੰਧਤ ਸੇਵਾਵਾਂ ਤੱਕ ਹੋਵੇਗੀ ਜਿਸ ਨਾਲ ਉਨ੍ਹਾਂ ਨੂੰ ਆਪਣੀ ਖੋਜਕਾਰੀ ਸਮਰੱਥਾ ਦਾ ਵਿਕਾਸ ਕਰਨ ਅਤੇ ਆਪਣੇ ਬੌਧਿਕ ਜਾਇਦਾਦ ਅਧਿਕਾਰਾਂ (ਆਈ ਪੀ ਆਰਜ਼) ਨੂੰ ਕਾਇਮ ਕਰਨ, ਉਨ੍ਹਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਦਾਪ੍ਰਬੰਧਨ ਕਰਨ ਦਾ ਅਧਿਕਾਰ ਮਿਲੇਗਾ।
ਟੀ ਆਈ ਐੱਸ ਸੀ ਵੱਲੋਂ ਜੋ ਸੇਵਾਵਾਂ ਮੁਹੱਈਆ ਕਰਵਾਈਆਂ ਜਾਣੀਆਂ ਹਨ, ਉਨ੍ਹਾਂ ਵਿੱਚ ਇਹ ਵੀ ਸ਼ਾਮਲ ਹਨ —
ਆਨਲਾਈਨ ਪੇਟੈਂਟ ਅਤੇ ਨਾਨ-ਪੇਟੈਂਟ (ਵਿਗਿਆਨਕ ਅਤੇ ਤਕਨੀਕੀ) ਸੋਮਿਆਂ ਤੱਕ ਅਤੇ ਆਈ ਪੀ ਸਬੰਧਤ ਪ੍ਰਕਾਸ਼ਨਾਂ ਤੱਕ ਪਹੁੰਚ।
ਟੈਕਨੋਲੋਜੀ ਸੂਚਨਾ ਲੱਭਣ ਅਤੇ ਕੱਢਣ ਦੀ ਸਹਾਇਤਾ।
ਡਾਟਾ-ਬੇਸ ਖੋਜ ਵਿੱਚ ਟ੍ਰੇਨਿੰਗ।
ਮੰਗ ਉੱਤੇ ਖੋਜ (ਨਾਵਲਟੀ, ਸਟੇਟ ਆਵ੍ ਦੀ ਆਰਟ ਅਤੇ ਇਨਫਰਿੰਜਮੈਂਟ)।
ਟੈਕਨੋਲੋਜੀ ਅਤੇ ਮੁਕਾਬਲੇਬਾਜ਼ਾਂ ਦੀ ਮਾਨੀਟਰਿੰਗ।
ਸਨਅਤੀ ਜਾਇਦਾਦ ਕਾਨੂੰਨਾਂ, ਪ੍ਰਬੰਧਨ ਅਤੇ ਨੀਤੀ ਅਤੇ ਤਕਨਾਲੋਜੀ ਵਪਾਰੀਕਰਨ ਅਤੇ ਮਾਰਕੀਟਿੰਗ ਬਾਰੇ ਮੁਢਲੀ ਜਾਣਕਾਰੀ।
ਆਈ ਪੀ ਆਰ ਪ੍ਰਮੋਸ਼ਨ ਐਂਡ ਮੈਨੇਜਮੈਂਟ ਬਾਰੇ ਸੈੱਲ (ਸੀ ਆਈ ਪੀ ਏ ਐਮ) ਨੂੰ ਟੀ ਆਈ ਐੱਸ ਸੀ ਦੇ ਕੌਮੀ ਨੈੱਟਵਰਕ ਲਈ ਨੈਸ਼ਨਲ ਫੋਕਲ ਪੁਆਇੰਟ ਦਾ ਨਾਂ ਦਿੱਤਾ ਗਿਆ ਹੈ। ਨੈਸ਼ਨਲ ਫੋਕਲ ਪੁਆਇੰਟ, ਸੀ ਆਈ ਪੀ ਏ ਐਮ ਵੱਲੋਂ ਸਮਰੱਥਾਵਾਂ ਮੇਜ਼ਬਾਨ ਸੰਸਥਾਵਾਂ ਦੀ ਪਛਾਣ ਕੀਤੀ ਜਾਵੇਗੀ, ਉਨ੍ਹਾਂ ਦੀਆਂ ਸਮਰੱਥਾਵਾਂ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਟੀ ਆਈ ਐੱਸ ਸੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਮਦਦ ਕੀਤੀ ਜਾਵੇਗੀ। ਸੀ ਆਈ ਪੀ ਏ ਐਮ , ਡਬਲਿਊ ਆਈ ਪੀ ਓ ਅਤੇ ਟੀ ਆਈ ਐੱਸ ਸੀ ਮੇਜ਼ਬਾਨ ਸੰਸਥਾਵਾਂ ਦਰਮਿਆਨ ਵਿਚੋਲੇ ਦਾ ਕੰਮ ਕਰੇਗਾ ਅਤੇ ਰਾਸ਼ਟਰੀ ਟੀ ਆਈ ਐੱਸ ਸੀ ਨੈੱਟਵਰਕ ਦੀਆਂ ਸਾਰੀਆਂ ਸਰਗਰਮੀਆਂ ਵਿੱਚ ਤਾਲਮੇਲ ਰੱਖੇਗਾ।

