ਪੰਜਾਬ

ਕਸ਼ਰਤ ਤੇ ਆਧੁਨਿਕ ਮਸ਼ੀਨਾਂ ਰਾਹੀਂ ਅਧਰੰਧ ਹੋਏ ਮਰੀਜ਼ ਨੂੰ ਛੇ ਮਹੀਨੇ ‘ਚ ਕੀਤਾ ਠੀਕ-ਡਾਂ ਕੁੰਵਰ

ਅੰਮ੍ਰਿਤਸਰ (ਸ਼ੁਖਬੀਰ ਸਿੰਘ/ਮਧੂਸਾਰ ਬਿਊਰੋ) ਸੰਧੂ ਕਾਲੋਨੀ ਦੇ ਨਿਉਰੋਥਰੈਪੀ ਤੇ ਫਿਜਿਓਥਰੈਪੀ ਦੇ ਮਾਹਿਰ ਡਾਕਟਰ ਕੁੰਵਰ ਵਿਸ਼ਾਲ ਨੇ ਕਸਰਤ ਤੇ ਆਧੁਨਿਕ ਮਸ਼ੀਨਾਂ ਰਾਹੀਂ ਸਿਰ ‘ਚ ਰਸੋਲੀ ਕਾਰਨ ਅਧਰੰਧ ਹੋਏ ਮਰੀਜ਼ ਨੂੰ ਛੇ ਮਹੀਨੇ ਵਿਚ ਠੀਕ ਕਰ ਦਿੱਤਾ ਹੈ ।

ਹਰਜੀਤ ਸਿੰਘ ਵਾਸੀ ਕਰਤਾਰ ਨਗਰ ਛੇਹਰਟਾ ਨੇ ਦੱਸਿਆ ਕਿ ਮੇਰੇ ਸਿਰ ‘ਚ ਰਸ਼ੋਲੀ ਹੋਣ ਕਰਕੇ ਮੇਰਾ ਸੱਜਾ ਪਾਸਾ ਖਲੋਹ ਗਿਆ ਸੀ । ਜਿਸ ਦਾ ਉਪਰੇਸ਼ਨ ਚੰਡੀਗੜ੍ਹ ਪੀਜੀਆਈ ਤੋ ਕਰਵਾਇਅ ਸੀ । ਪਰ ਮੇਰੀ ਸੱਜੀ ਬਾਂਹ ਨੇ ਬਿਲਕੁਲ ਕੰਮ ਕਰਨਾ ਬੰਦ ਕਰ ਦਿੱਤਾ ਸੀ । ਪਿਛਲੇ ਇਕ ਸਾਲ ਤੋ ਬੈਂਡ ਤੇ ਪਿਆ ਸੀ । ਜਿਸ ਨਾਲ ਮੈਂ ਤੁਰਨ ਫਿਰਨ ਤੇ ਕੋਈ ਵੀ ਕੰਮ ਕਰਨ ਤੋਂ ਅਸਮਰੱਥ ਹੋ ਗਿਆ ਸੀ । ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਹਸਪਤਾਲਾਂ ਤੋਂ ਆਪਣਾ ਇਲਾਜ ਕਰਵਾਇਆ । ਪਰ ਠੀਕ ਨਹੀ ਹੋ ਸਕਿਆਂ । ਜਿੱਥੇ ਡਾਕਟਰਾਂ ਨੇ ਉਸਨੂੰ ਘੱਟੋਂ ਘੱਟ ਇਕ ਸਾਲ ਤੱਕ ਠੀਕ ਹੋਣ ਦਾ ਕਿਹਾ ਸੀ । ਉਨ੍ਹਾ ਦੱਸਿਆਂ ਕਿ ਇਸ ਤੋਂ ਬਾਅਦ ਉਨ੍ਹਾਂ ਸੰਧੂ ਕਾਲੋਨੀ ਛੇਹਰਟਾ ਸਥਿਤ ਡਾਕਟਰ ਕੁੰਵਰ ਵਿਸ਼ਾਲ ਤੋਂ ਆਪਣਾ ਇਲਾਜ ਕਰਵਾਇਆ । ਜਿੱਥੇ ਡਾਕਟਰ ਕੁੰਵਰ ਵਿਸ਼ਾਲ ਨੇ ਉਨ੍ਹਾਂ ਦਾ ਕਸਰਤਾਂ ਤੇ ਆਧੁਨਿਕ ਮਸ਼ੀਨਾਂ ਰਾਹੀਂ ਇਲਾਜ ਕੀਤਾ ਤੇ ਛੇ ਮਹੀਨੇ ਵਿਚ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਤੋਰਿਆ ਤੇ ਜਿਸ ਨਾਲ ਉਹ ਹੁਣ ਆਪਣੇ ਹਰ ਕੰਮ ਕਰਨ ਵਿਚ ਸਮੱਰਥ ਹੋ ਗਏ ਹਨ। ਇਸ ਮੋਕੇ ਡਾਕਟਰ ਕੁੰਵਰ ਵਿਸ਼ਾਲ ਨੇ ਕਿਹਾ ਕਿ ਉਨ੍ਹਾਂ ਦੇ ਕਲੀਨਿਕ ਤੇ ਚੱਕਰ ਆਉਣਾ, ਸਿਰ ਦਰਦ, ਮਾਇਗ੍ਰੇਨ, ਅੱਧੇ ਸਿਰ ਦੀ ਦਰਦ, ਰੀੜ ਦੀ ਹੱਡੀ ਦਾ ਬਿਨ੍ਹਾਂ ਆਪ੍ਰੇਸ਼ਨ ਇਲਾਜ ਆਧੁਨਿਕ ਮਸ਼ੀਨਾ ਰਾਹੀ ਕੀਤਾ ਜਾਂਦਾ ਹ ਅਨੀਲ ਕੁਮਾਰ, ਅਜੈ ਕੁਮਾਰ ਅਮਿਤ ਕੁਮਾਰ, ਮੈਡਮ ਸੁਨੇਹਾ, ਜੋਤੀ ਬਾਲਾ, ਕਿਰਨ ਆਦਿ ਸਟਾਫ ਹਾਜਰ ਸੀ।

Leave a Reply

Your email address will not be published. Required fields are marked *