ਸੈਫੀ ਵਲੋਂ ਯੂਨੀਵਰਸਿਟੀ ‘ਚ ਦੋ ਦਿਨਾ ਹੈਲਪ ਡੈਕਸ ਦੀ ਸੂਰੁਆਤ: ਸੰਧੂ
ਪਟਿਆਲਾ 17 ਜੁਲਾਈ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵਿਖੇ ਦੋ ਦਿਨਾ ਨਵੀਂਆਂ ਐਡਮਿਸ਼ਨਾ ਦੀ ਕੋਸ਼ਲਿੰਗ ਸਮੇਂ ਵਿਦਿਆਰਥੀਆਂ ਦੀ ਮਦਦ ਲਈ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆਂ (ਸੈਫੀ) ਪਾਰਟੀ ਦੇ ਆਗੂ ਦੁਆਰਾ ਹੈਲਪ ਡੈਸਕ ਲਾਇਆ ਗਿਆ।
ਇਸ ਮੋਕੇ ਸੈਫੀ ਪਾਰਟੀ ਨੇ ਠੰਡੇ ਪਾਣੀ ਦੀ ਛਬੀਲ ਵੀ ਲਾਈ ਤਾ ਜੋ ਜਿਆਦਾ ਗਰਮੀ ਵਿੱਚ ਵਿਦਿਆਰਥੀਆਂ ਨੂੰ ਠੰਡੇ ਪਾਣੀ ਨਾਲ ਰਾਹਤ ਮਿਲ ਸਕੇ।ਸੈਫੀ ਪਾਰਟੀ ਵਲੋਂ ਵਿਦਿਆਰਥੀਆਂ ਦੀ ਹਰ ਪੱਖੋ ਮੱਦਦ ਕੀਤੀ ਗਈ।ਇਸ ਮੋਕੇ ਸੈਫੀ ਪਾਰਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸੰਧੂ ਤੇ ਯੂਨੀਵਰਸਿਟੀ ਪ੍ਰਧਾਨ ਗੁਰਪ੍ਰੀਤ ਅੋਲਖ ਨੇ ਕਿਹਾ ਕਿ ਸਾਡੀ ਪਾਰਟੀ ਵਲੋਂ ਹਰ ਸਾਲ ਦੋ ਦਿਨਾ ਲਈ ਹੈਲਪ ਡੈਸਕ ਲਗਾਈ ਜਾਂਦੀ ਹੈ, ਤਾ ਜੋ ਨਵੇ ਵਿਦਿਆਰਥੀਆਂ ਜਿਹਨੇ ਪਹਿਲੀ ਵਾਰ ਯੂਨੀਵਰਸਿਟੀ ਆਉਦੇ ਹਨ। ਜਿਹਨ੍ਹਾਂ ਵੱਖ ਵੱਖ ਵਿਭਾਗਾ ਦੀ ਜਾਣਕਾਰੀ ਨਹੀ ਹੁੰਦੀ ਤਾ ਸੈਫੀ ਨੁਮਾਇੰਦਿਆ ਦੁਆਰਾ ਉਹਨ੍ਹਾਂ ਨੂੰ ਵੱਖ ਵੱਖ ਵਿਭਾਗ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਉਹਨ੍ਹਾਂ ਨੂੰ ਵਿਭਾਗ ਵਿੱਚ ਪਹੁੰਚਾਇਆ ਜਾਂਦਾ ਹੈ।ਉਹਨ੍ਹਾਂ ਕਿਹਾ ਕਿ ਸਾਡੀ ਪਾਰਟੀ ਹਮੇਸ਼ਾ ਹੀ ਵਿਦਿਆਰਥੀ ਹਿਤਾਂ ਪ੍ਰਤੀ ਲਗਾਤਾਰ ਸੰਘਰਸ ਕਰਦੀ ਰਹੀ ਹੈ।ਤੇ ਵਿਦਿਆਰਥੀ ਹਿੱਤ ਲਈ ਕੋਈ ਸਮਯੋਤਾ ਨਹੀ ਕੀਤਾ ਜਾਵੇਗਾ।ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪਾਰਟੀ ਬਾਰੇ ਵੀ ਜਾਣਕਾਰੀ ਦਿੱਤੀ ਇਸ ਮੋਕੇ ਤੇ ਪਰਮਲਜੀਤ ਪੰਜੇਟ, ਸੰਦੀਪ ਢਿੱਲੋ, ਜੋਗਿੰਦਰ ਸਿੰਘ ਸਾਬਕਾ ਪ੍ਰਧਾਨ, ਗੁਰਲਾਲ ਸਿੰਘ,ਕੁਲਵਿੰਦਰ ਸਿੰਘ ਸੋਨੂੰ ਬਘੋਰ, ਦਲੇਰ ਸਰ੍ਹਾ ਸੁੱਖੀ ਰਾਏਪੁਰ ਸਿਮਰ ਕੋਟੀਆ ਆਦਿ ਹਾਜ਼ਰ ਸਨ।

