ਪਟਿਆਲਾ

ਸੇਫ ਸਕੂਲ ਵਾਹਣ ਅਤੇ ਟ੍ਰੇਨਿੰਗ ਪਾਲਸੀ ਅਧੀਨ ਡਰਾਇਵਰਾਂ ਨੈਨੀ ਨੂੰ ਟ੍ਰੇਨਿੰਗ ਦਿੱਤੀ : ਸੁਦੇਸ਼ ਜੋਸੀ

ਪਟਿਆਲਾ, 13 ਮਈ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੁਪਰੀਮ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਅਤੇ ਸਰਕਾਰ ਵਲੋਂ ਸੜਕ ਘਰੇਲੂ ਹਾਦਸੇ ਘਟਾਉਣ ਅਤੇ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ ਸਕੂਲਾਂ ਵਿਖੇ ਸੇਫ ਸਕੂਲ ਵਾਹਣ ਅਤੇ ਟ੍ਰੇਨਿੰਗ ਪਾਲਸੀ ਅਧੀਨ ਹੁਕਮ ਦਿੱਤੇ ਸਨ ਕਿ ਸਾਲ ਵਿੱਚ ਦੋ ਵਾਰ ਫਸਟ ਏਡ ਫਾਇਰ ਸੇਫਟੀ ਰੋਡ ਸੇਫਟੀ ਦੀ ਟ੍ਰੇਨਿੰਗ ਅਤੇ ਇੱਕ ਵਾਰ ਮੋਕ ਡਰਿੱਲ ਕਰਵਾਈ ਜਾਵੇ ਅਤੇ ਬੱਚਿਆਂ ਨੂੰ ਟਰਾਂਸਪੋਰਟ ਕਰਦੇ ਵਹੀਕਲਾਂ ਵਿਚ ਵੀ ਫਸਟ ਏਡ ਬਕਸੇ ਅਤੇ ਅੱਗ ਬੁਝਾਉਣ ਵਾਲੇ ਸਿਲੰਡਰ ਰਖੇ ਜਾਣ ਅਤੇ ਡਰਾਇਵਰਾਂ ਨੈਨੀ ਅਤੇ ਅਧਿਆਪਕਾਂ ਨੂੰ ਇਨਾਂ ਦੀ ਠੀਕ ਵਰਤੋਂ ਬਾਰੇ ਟਰੇਨਿੰਗ ਦਿੱਤੀ ਜਾਵੇ। ਸਕਾਲਰਜ ਪਬਲਿਕ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਸੁਦੇਸ਼ ਜੋਸੀ ਅਤੇ ਪ੍ਰਿੰਸੀਪਲ ਵਲੋਂ ਆਪਣੇ ਸਕੂਲ ਦੇ ਵਹੀਕਲ ਚਾਲਕਾਂ ਨੈਨੀਜ ਅਤੇ ਅਧਿਆਪਕਾਂ ਨੂੰ ਇਹ ਜਿੰਦਗੀ ਬਚਾਓ ਟ੍ਰੇਨਿੰਗ ਕਰਵਾਉਣ ਲਈ ਵਿਸ਼ੇਸ ਪ੍ਰੋਗਰਾਮ ਕਰਵਾਇਆ ਅਤੇ ਦਸਿਆ ਕਿ ਜਿਲਾ ਬਾਲ ਸੁਰੱਖਿਆ ਅਧਿਕਾਰੀਆਂ ਵਲੋਂ ਜਿਲੇ ਦੇ ਸਕੂਲਾਂ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਅਤੇ ਕਈ ਵਹੀਕਲਾਂ ਦੇ ਚਾਲਾਣ ਕੀਤੇ। ਪਰ ਉਹਨਾ ਵਲੋਂ ਆਪਣੇ ਡਰਾਈਵਰਾਂ ਵਿਦਿਆਰਥੀਆਂ ਸਟਾਫ ਮੈਂਬਰਾਂ ਨੂੰ ਸਮੇਂ ਸਮੇਂ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲ੍ਹਾ ਟ੍ਰੇਨਿੰਗ ਅਫਸਰ ਰੈਡ ਕਰਾਸ ਅਤੇ ਸ੍ਰੀ ਗੁਰਜਾਪ ਸਿੰਘ ਟਰੈਫਿਕ ਪੁਲਿਸ ਅਧਿਕਾਰੀ ਰਾਹੀ ਟਰੇਨਿੰਗ ਕਰਵਾਈ ਜਾਂਦੀ ਹੈ।

ਸ੍ਰੀ ਕਾਕਾ ਰਾਮ ਵਰਮਾ ਅਤੇ ਗੁਰਜਾਪ ਸਿੰਘ ਨੇ ਦੱਸਿਆ ਕਿ ਸਕਾਲਰਜ ਪਬਲਿਕ ਸਕੂਲ ਪੰਜਾਬ ਦਾ ਸੱਭ ਤੋਂ ਵਧੀਆ ਸਕੂਲ ਹੈ ਜੋ ਬੱਚਿਆਂ ਅਤੇ ਸਟਾਫ ਮੈਂਬਰਾਂ ਦੀ ਸੁਰੱਖਿਆ ਸਿਹਤ ਤੰਦਰੁਸਤੀ ਸਨਮਾਨ ਟ੍ਰੇਨਿੰਗ ਅਤੇ ਉਨੱਤੀ ਖੁਸ਼ਹਾਲੀ ਹਿਤ ਲਗਾਤਾਰ ਯਤਨਸ਼ੀਲ ਰਹਿੰਦੇ ਹਨ ਅਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਸੇਫਟੀ ਬਚਾਓ ਮਦਦ ਸਹਿਯੋਗ ਹਿਤ ਯਤਨਸ਼ੀਲ ਰਹਿੰਦੇ ਹਨ। ਸ੍ਰੀ ਕਾਕਾ ਰਾਮ ਵਰਮਾ ਨੇ ਫਸਟ ਏਡ ਜਖਮੀਆਂ ਦੀ ਸੇਵਾ ਸੰਭਾਲ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਬਿਜਲੀ ਗੈਸ ਦੀ ਘਟਨਾ ਸਮੇ ਬਚਾਓ ਮਦਦ ਅਤੇ ਸੀ ਪੀ ਆਰ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਦੀ ਜਾਣਕਾਰੀ ਦਿੱਤੀ ਅਤੇ ਗੁਰਜਾਪ ਸਿੰਘ ਨੇ ਮਲਟੀਮੀਡੀਆ ਰਾਹੀਂ ਆਵਾਜਾਈ ਨਿਯਮਾਂ ਚਿੰਨਾ ਲਾਇਨਾਂ ਲਾਇਟਾਂ ਸਪੀਡ ਲਿਮਟ ਰਾਈਟ ਆਫ ਵੇਜ ਅਤੇ ਹਾਦਸੇ ਦੇ ਕਾਰਨਾਂ ਅਤੇ ਹਾਦਸੇ ਘਟਾਉਣ ਦੇ ਨਿਯਮ ਦਸੇ। ਹਾਦਸੇ ਹੋਣ ਸਮੇਂ ਪੀੜਤਾਂ ਨੂੰ ਬਚਾਉਣ ਹਿਤ ਪੁਲਿਸ ਹੈਲਪ ਲਾਈਨ ਨੰਬਰ 112, ਫਾਇਰ ਬ੍ਰਿਗੇਡ ਦਾ ਨੰਬਰ 101 ਅਤੇ ਐਬੂਲੈਂਸ ਦਾ ਨੰਬਰ 108 ਤੇ ਪੁਰੀ ਸੂਚਨਾ ਦੇਣ ਦੀ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਕਿਸੇ ਵੀ ਵਹੀਕਲ ਨੂੰ ਅੱਗ ਲਾਉਣ ਤੇ ਆਪਣੀ ਗੱਡੀ ਦੇ ਸਿਲੰਡਰਾਂ ਦੀ ਵਰਤੋਂ ਕਰਕੇ ਮਾਲੀ ਅਤੇ ਜਾਨੀ ਨੁਕਸਾਨ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ। ਸਕੂਲ ਦੇ ਚੇਅਰਮੈਨ ਸ੍ਰੀ ਤਰਸੇਮ ਜੋਸੀ ਨੇ ਸ੍ਰੀ ਕਾਕਾ ਰਾਮ ਵਰਮਾ ਅਤੇ ਗੁਰਜਾਪ ਸਿੰਘ ਦਾ ਸਨਮਾਨ ਕਰਦੇ ਹੋਏ ਕਿਹਾ ਬੱਚਿਆਂ ਅਤੇ ਸਟਾਫ ਮੈਂਬਰਾਂ ਦੀ ਸਿਹਤ ਸੁਰੱਖਿਆ ਬਚਾਓ ਮਦਦ ਸਨਮਾਨ ਉਨੱਤੀ ਲਈ ਸਰਕਾਰਾਂ ਅਦਾਲਤਾ ਅਤੇ ਸਿੱਖਿਆ ਅਧਿਕਾਰੀਆਂ ਵਲੋਂ ਬਣਾਏ ਨਿਯਮਾਂ ਕਾਨੂੰਨਾਂ ਦੀ ਪਾਲਣਾ ਪਹਿਲ ਦੇ ਆਧਾਰ ਤੇ ਕੀਤੀ ਜਾਂਦੀ ਹੈ ਅਤੇ ਵਿਦਿਆਰਥੀਆਂ ਨੂੰ ਸਰਵੋਤਮ ਢੰਗ ਤਰੀਕਿਆਂ ਨਾਲ ਸਿੱਖਿਆ ਦੇ ਨਾਲ ਨਾਲ ਸਰਵਪੱਖੀ ਵਿਕਾਸ ਉਨੱਤੀ ਪੀੜਤਾਂ ਦੀ ਸੇਵਾ ਸੰਭਾਲ ਸੁਰੱਖਿਆ ਬਚਾਓ ਮਦਦ ਦੇ ਗਿਆਨ ਵੀ ਦਿਲਵਾਉਣ ਲਈ ਵਿਸ਼ਾ ਮਾਹਿਰਾਂ ਦੀ ਮਦਦ ਲਈ ਜਾਂਦੀ ਹੈ। ਮੈਡਮ ਜੋਸੀ ਨੇ ਕਿਹਾ ਕਿ ਮਈ ਦੇ ਅੰਤ ਵਿੱਚ ਇੱਕ ਵਾਰ ਫੇਰ ਸਹਿਰ ਦੇ ਸਾਰੇ ਸਕੂਲਾਂ ਦੇ ਡਰਾਈਵਰਾਂ ਨੈਨੀ ਕੰਡਕਟਰ ਲਈ ਫਸਟ ਏਡ ਫਾਇਰ ਸੇਫਟੀ ਰੋਡ ਸੇਫਟੀ ਦੇ ਟ੍ਰੇਨਿੰਗ ਪ੍ਰੋਗਰਾਮ ਉਹਨਾਂ ਦੇ ਸਕੂਲ ਵਲੋਂ ਕਰਵਾਕੇ ਜਾਣਗੇ ਅਤੇ ਠੀਕ ਢੰਗ ਤਰੀਕੇ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਜਾਵੇਗਾ

Leave a Reply

Your email address will not be published. Required fields are marked *