ਸਿੰਚਾਈ ਵਿਭਾਗ ਪਟਿਆਲਾ ਦੇ ਸਮੂੰਹ ਸਟਾਫ ਵੱਲੋਂ ਰੋਸ ਧਰਨਾ
ਪਟਿਆਲਾ 20 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਿੰਚਾਈ ਵਿਭਾਗ ਨਾਲ ਸਬੰਧਿਤ ਸਾਰੀਆਂ ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਬਣਾਈ ਜੋਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਸਮੂੰਹ ਜੱਥੇਬੰਦੀਆਂ ਵੱਲੋਂ ਸਿੰਚਾਈ ਵਿਭਾਗ ਬਾਰਾਂ ਖੁਹਾਂ ਵਿਖੇ ਰੋਸ ਧਰਨਾ ਦਿੱਤਾ ਗਿਆ।
ਧਰਨੇ ਵਿੱਚ ਸਿੰਚਾਈ ਵਿਭਾਗ ਨਾਲ ਸਬੰਧਿਤ ਜੱਥੇਬੰਦੀਆਂ, ਮਨੀਸਟਰੀਅਲ ਸਟਾਫ਼ ਯੂਨੀਅਨ, ਡਰਾਫਟਸਮੈਂਨ ਯੂਨੀਅਨ, ਪਟਵਾਰ ਯੂਨੀਅਨ ਪੰਜਾਬ ਪਟਿਆਲਾ, ਬੀ.ਐਂਡ.ਆਰ. ਇੰਜੀਨੀਅਰਜ਼ ਐਸੋਸੀਏਸ਼ਨ ਪਟਿਆਲਾ ਦੇ ਸਮੂੰਹ ਕਰਮਚਾਰੀਆਂ ਨੇ ਜੁਆਹਿੰਟ ਐਕਸ਼ਨ ਕਮੇਟੀ ਇੰਜੀ: ਐਸੋਸੀਏਸ਼ਨ ਦੇ ਪ੍ਰਧਾਨ ਇੰਜੀ: ਬੀ.ਪੀ.ਐਸ. ਬਰਾੜ ਦੀ ਪ੍ਰਧਾਨਗੀ ਹੇਠ ਸਰਕਾਰ ਵਿਰੁੱਧ ਮਹਿਕਮੇ ਦੇ ਇੰਜੀਨੀਅਰ ਨਾਲ ਹੋ ਰਹੀਆਂ ਵਧੀਕੀਆਂ ਦੇ ਵਿਰੋਧ ਵਿੱਚ ਰੋਸ ਧਰਨਾ ਦਿੱਤਾ। ਇਸ ਵਿੱਚ ਬੁਲਾਰਿਆਂ ਸ੍ਰੀ ਬਲਵਿੰਦਰ ਸਿੰਘ ਸ਼ਰਮਾ, ਡਿਪਲੋਮਾ ਇੰਜ. ਐਸੋਸੀਏਸ਼ਨ ਪੰਜਾਬ, ਇੰਜੀ: ਐਸ.ਐਨ.ਬਾਂਸਲ ਪ੍ਰਧਾਨ ਏ.ਐਮ.ਆਈ. ਐਸੋਸੀਏਸ਼ਨ, ਖੁਸ਼ਵਿੰਦਰ ਕਪਿਲਾ ਸੂਬਾ ਪ੍ਰਧਾਨ ਇਰੀਗੇਸ਼ਨ ਮਨੀਸਟੀਰੀਅਲ ਸਟਾਫ਼ ਪੰਜਾਬ, ਬਚਿੱਤਰ ਸਿੰਘ ਪ੍ਰਧਾਨ ਇਰੀਗੇਸ਼ਨ ਮਨੀਸਟੀਰੀਅਲ ਸਟਾਫ਼ ਪੰਜਾਬ, ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੰਚਾਈ ਵਿਭਾਗ ਦੇ ਵਿਰੁੱਧ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਐਫ.ਆਈ.ਆਰ. ਨੂੰ ਤੁਰੰਤ ਰੱਦ ਕੀਤਾ ਜਾਵੇ। ਸਿੰਚਾਈ ਵਿਭਾਗ ਦਾ ਪਿਛਲੇ 10 ਸਾਲਾਂ ਦਾ ਰਿਕਾਰਡ ਮੰਗ ਕੇ ਇੰਜੀਨੀਅਰ/ਸਟਾਫ਼ ਨੂੰ ਬੇਵਜਾ ਤੰਗ/ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਵਿਜੀਲੈਂਸ ਦੀ ਇਸ ਕਾਰਵਾਈ ਨਾਲ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ/ਸਟਾਫ ਵਿੱਚ ਭਾਰੀ ਬੇਚੈਨੀ/ਰੋਸ ਪਾਇਆ ਜਾ ਰਿਹਾ ਹੈ। ਜੁਆਇੰਟ ਐਕਸ਼ਨ ਕਮੇਟੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੀਆਂ ਵਧੀਕੀਆਂ ਨੂੰ ਬੰਦ ਕੀਤਾ ਜਾਵੇ ਅਤੇ ਇੰਜੀਨੀਅਰਾਂ ਦਾ ਬਣਦਾ ਮਾਣ ਸਨਮਾਨ ਬਹਾਲ ਕੀਤਾ ਜਾਵੇ ਅਤੇ ਬੇਵਜਾ ਪ੍ਰੇਸ਼ਾਨ ਨਾ ਕੀਤਾ ਅਤੇ ਜਲਦ ਤੋਂ ਜਲਦ ਬਣਦੀਆਂ ਮੰਗਾਂ ਨੂੰ ਮੰਨਿਆ ਜਾਵੇ।
ਜੇਕਰ ਸਰਕਾਰ ਵੱਲੋਂ ਇਹ ਵਧੀਕੀਆਂ ਬੰਦ ਨਾ ਕੀਤੀਆਂ ਗਈਆਂ ਤਾਂ ਅਗਲੇ ਐਕਸ਼ਨ ਵਜੋਂ ਸਮੂੰਹਿਕ ਛੁੱਟੀ ਲੈ ਕੇ ਸਾਰੇ ਪੰਜਾਬ ਵਿੱਚ ਕੰਮ ਬੰਦ ਕਰਨ ਦੀ ਚੇਤਾਵਨੀ ਸਮੂੰਹ ਜੱਥੇਬੰਦੀਆਂ ਵੱਲੋਂ ਇੱਕ ਮੁੱਠ ਹੋ ਕੇ ਸਰਕਾਰ ਨੂੰ ਦਿੱਤੀ ਗਈ। ਇਸ ਮੌਕੇ ਡਿਪਲੋਮਾ ਇੰਜੀ: ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਅਵਤਾਰ ਸਿੰਘ ਧਗੜ, ਇੰਜੀ. ਸੁਖਦੀਪ ਸਿੰਘ ਗਿੱਲ, ਇੰਜੀ. ਅਸ਼ਵਨੀ ਕਾਂਸਲ, ਇੰਜੀ. ਦਵਿੰਦਰ ਸਿੰਘ, ਇੰਜੀ. ਆਰ.ਪੀ.ਸਿੰਘ, ਇੰਜੀ. ਸ਼ੇਰ ਸਿੰਘ, ਇੰਜੀ. ਅਮ੍ਰਿਤਲਾਲ ਗੋਇਲ ਆਦਿ ਵੀ ਸ਼ਾਮਲ ਸਨ।

