ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਵੋਟਰ ਜਾਗਰੂਕਤਾ ਮੁਹਿੰਮ ਲਈ ਪ੍ਰਚਾਰ ਸਮੱਗਰੀ ਵੰਡੀ
21 ਜੁਲਾਈ ਅਤੇ 28 ਜੁਲਾਈ ਨੂੰ 2 ਸਪੈਸ਼ਲ ਕੈਂਪ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿਚ ਲਾਏ ਜਾਣਗੇ
23 ਜੁਲਾਈ ਨੂੰ ਨੌਜਵਾਨ ਵਰਗ, ਔਰਤ ਅਤੇ ਅੰਗਹੀਣ ਵੋਟਰਾਂ ਦੀ ਵੋਟ ਬਨਾਉਣ ਲਈ ਹਰ ਇੱਕ ਬੂਥ ਤੇ ਬੀ. ਐਲ. ਓਜ਼ ਵੱਲੋਂ ਵਿਸ਼ੇਸ ਕੈਪ ਲਗਾਏ ਜਾ ਰਹੇ ਹਨ
ਪਟਿਆਲਾ, 20 ਜੁਲਾਈ (ਮਧੂਸਾਰ ਬਿਊਰੋ) ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਭਾਰਤ ਸਰਕਾਰ ਦੇ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਸਕੂਲ ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਚੋਣ ਪ੍ਰਚਾਰ ਸਮੱਗਰੀ ਵੰਡੀ ਹੈ।
ਕਮੇਟੀ ਹਾਲ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਸਵੀਪ ਪ੍ਰੋਜੈਕਟ ਅਧੀਨ ਰੀਵਿਊ ਮੀਟਿੰਗ (ਵੋਟਰ ਜਾਗਰੂਕਤਾ) ਸ਼੍ਰੀਮਤੀ ਸੁਰਿੰਦਰ ਕੋਰ, ਪੀ.ਸੀ.ਐਸ., ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਕਮ ਸਹਾਇਕ ਚੋਣ ਅਧਿਕਾਰੀ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਵਿਸ਼ੇਸ ਤੌਰ ਤੇ ਸ੍ਰੀ ਲਾਲ ਵਿਸਵਾਸ਼,ਪੀ.ਸੀ.ਐਸ. ਸਹਾਇਕ ਕਮਿਸਨਰ (ਅੰਡਰ ਟੇਰਨਿੰਗ) ਕਮ ਸਹਾਇਕ ਚੋਣ ਅਧਿਕਾਰੀ ਅਤੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ: ਗੁਰਬਖਸ਼ੀਸ਼ ਸਿੰਘ ਅੰਟਾਲ ਸ਼ਾਮਲ ਹੋਏ। ਜ਼ਿਲ੍ਹੇ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਸ਼ੋਸ਼ਲ ਸਕਿਊਰਟੀ, ਯੁਵਕ ਸੇਵਾਵਾਂ ਵਿਭਾਗ, ਨਹਿਰੂ ਯੁਵਾ ਕਂੇਦਰਾਂ, ਟਰਾਂਸਪੋਰਟ ਵਿਭਾਗ ਅਤੇ ਵੱਖ ਵੱਖ ਬੈਕਾਂ ਦੇ ਨੁਮਾਇੰਦੀਆਂ ਨੇ ਭਾਗ ਲਿਆ।
ਸ਼੍ਰੀਮਤੀ ਸੁਰਿੰਦਰ ਕੌਰ ਨੇ ਦੱਸਿਆ ਗਿਆ ਕਿ ਸਵੀਪ ਪ੍ਰੋਜੈਕਟ ਅਧੀਨ ਜੁਲਾਈ ਮਹੀਨੇ ਵਿਸ਼ੇਸ ਵੋਟਰ ਜਾਗਰੂਕਤਾ ਅਤੇ ਨਵੀਆਂ ਵੋਟਾਂ ਬਣਾਉਣ ਲਈ ਮੁਹਿੰਮ ਚਲਾਈ ਜਾਂ ਰਹੀ ਹੈ। ਜਿਸ ਅਧੀਨ 21 ਜੁਲਾਈ ਅਤੇ 28 ਜੁਲਾਈ ਨੂੰ 2 ਸਪੈਸ਼ਲ ਕੈਂਪ ਵੱਖ ਵੱਖ ਵਿੱਦਿਅਕ ਸੰਸਥਾਵਾਂ ਵਿਚ ਲਾਏ ਜਾਣਗੇ ਅਤੇ 23 ਜੁਲਾਈ ਨੂੰ ਪਟਿਆਲਾ ਜ਼ਿਲ੍ਹੇ ਦੇ ਨੌਜਵਾਨ ਵਰਗ, ਔਰਤ ਅਤੇ ਅੰਗਹੀਣ ਵੋਟਰਾਂ ਦੀ ਵੋਟ ਬਨਾਉਣ ਲਈ ਹਰ ਇੱਕ ਬੂਥ ਤੇ ਬੀ. ਐਲ. ਓਜ਼ ਵੱਲੋਂ ਵਿਸ਼ੇਸ ਕੈਪ ਲਗਾਏ ਜਾ ਰਹੇ ਹਨ ਤਾਂ ਜ਼ੋ ਵੱੱਧ ਤੋਂ ਵੱੱਧ ਯੋਗ ਵਿਅਕਤੀਆਂ ਨੂੰ ਵੋਟਰ ਵਜੋਂ ਰਜਿਸਟਰ ਕੀਤਾ ਜਾ ਸਕੇ।
ਇਸ ਮੌਕੇ ਸ੍ਰੀ ਲਾਲ ਵਿਸਵਾਸ਼ ਨੇ ਦੱਸਿਆ ਕਿ ਭਾਰਤ ਚੋਣ ਕਮਿਸਨ ਵੱਲੋ ਭਵਿੱਖ ਦੇ ਵੋਟਰਾਂ ਲਈ ਇੰਨਟਰਐਕਟਿਵ ਸਕੂਲ ਅੰਗੇਜਮੈਂਟ ਅਧੀਨ ਪ੍ਰੋਗਰਾਮ ਚਲਾਇਆ ਜਾਂ ਰਿਹਾ ਹੈ। ਜਿਸ ਅਧੀਨ ਸਕੂਲਾਂ ਦੇ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਆਪਣੀ ਵੋਟ ਬਣਾਉਣ ਲਈ ਜਾਗਰੂਕ ਕੀਤਾ ਜਾਣਾ ਹੈ। ਇਸ ਸਮੇਂ ਮੌਜੂਦਾ ਵੋਟਰ ਸੂਚੀ 18-19 ਸਾਲ ਦੇ ਯੂਵਾਂ ਵੋਟਰਾਂ ਦੀ ਕੁਲ ਗਿਣਤੀ 26606 ਹੈ, ਜਦਕਿ ਮਰਦਮਸ਼ੁਮਾਰੀ 2011 ਦੇ ਆਧਾਰ ਤੇ ਸਾਲ 2017 ਦੀ ਅਨੁਮਾਨਤ ਜਨਸੰਖਿਆ ਅਨੁਸਾਰ ਅਜਿਹੇ ਵਰਗ ਦੀ ਕੁਲ ਆਬਾਦੀ 66752 ਬਣਦੀ ਹੈ । ਇਸ ਅਨੁਸਾਰ ਅਜੇ ਵੀ ਕੁਲ 40146 ਯੂਵਾਂ ਵਰਗ ਦੇ ਅਜਿਹੇ ਵਿਅਕਤੀ ਰਹਿੰਦੇ ਹਨ ਜਿਨ੍ਹਾ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾਣਾ ਹੈ । ਇਸ ਟੀਚੇ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਕੂਲਾਂ/ਕਾਲਜਾਂ ਦੇ ਨੋਡਲ ਅਫ਼ਸਰਾਂ, ਜ਼ਿਲ੍ਹਾ ਸਿੱਖਿਆ ਅਫਸਰ (ਸ), ਬੈਕਾਂ, ਪੋਸਟ ਆਫਿਸਾਂ, ਟਰਾਂਸਪਪੋਰਟ ਵਿਭਾਗ, ਸਥਾਨਕ ਸਰਕਾਰਾ ਵਿਭਾਗ , ਪੇਂਡੂ ਵਿਕਾਸ ਵਿਭਾਗ , ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਵੱਧ ਤੋ ਵੱਧ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਲਈ ਉਪਰਾਲੇ ਕਰਨ ਲਈ ਕਿਹਾ ਗਿਆ। ਇਸ ਮੌਕੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਜਿਲਾ ਪ੍ਰਸ਼ਾਸਨ ਵੱਲੋ ਸ੍ਰੁੀਮਤੀ ਸੁਰਿੰਦਰ ਕੋਰ, ਸਹਾਇਕ ਕਮਿਸ਼ਨਰ (ਸਿਕਾਇਤਾਂ) ਵੱਲੋ ਪ੍ਰਚਾਰ ਸਮੱਗਰੀ (ਫਲੈਕਸਾਂ,ਪੋਸਟਰ,ਸਟਿੱਕਰ) ਵੰਡੀ ਗਈ। ਉਹਨਾਂ ਦੱਸਿਆ ਕਿ ਕੋਈ ਵੀ ਵਿਅਕਤੀ ਜਿਸਦੀ ਉਮਰ 01.01.2017 ਨੂੰ 18 ਸਾਲ ਤੋਂ ਵੱਧ ਹੈ ਅਤੇ ਉਸਦੀ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਲਈ ਬੀ. ਐਲ. ਓ / ਈ. ਆਰ. ਓ ਦਫਤਰ ਵਿੱਚ ਫਾਰਮ ਦੇਣ ਤੋਂ ਇਲਾਵਾ nvsp.in ਦੇ ਲਿੰਕ ਤੇ ਜਾ ਕੇ ਆਨ ਲਾਈਨ ਵੀ ਅਪਲਾਈ ਕਰ ਸਕਦਾ ਹੈ। ਸ਼੍ਰੀ ਵਿਜੈ ਕੁਮਾਰ, ਚੋਣ ਕਾਨੂੰਗੋ ਵੱਲੋਂ ਰਜਿਸਟਰਾਰ ਆਫ ਮੋਤ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ Àਨ੍ਹਾ ਵੱਲੋਂ ਮਰ ਚੁੱਕੇ ਵਿਅਕਤੀਆਂ ਦੀਆਂ ਸੂਚੀਆਂ ਜਿਨ੍ਹਾ ਨੂੰ ਉਨ੍ਹਾ ਵੱਲੋਂ ਮੋਤ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ ਤੁਰੰਤ ਤਿਆਰ ਕਰਵਾਕੇ ਚੋਣ ਤਹਿਸੀਲਦਾਰ ਦੇ ਦਫਤਰ ਜਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੇ ਦਫਤਰ ਵਿਖੇ ਹਰ ਹਾਲਤ ਵਿੱਚ ਭੇਜ ਦਿੱਤੀਆ ਜਾਣ ਤਾਂ ਜੋ ਵੋਟਰ ਸੂਚੀਆ ਵਿੱਚ ਦਰਜ ਮਰ ਚੁੱਕੇ ਵੋਟਰਾਂ ਦੀਆਂ ਵੋਟਾਂ ਦੀ ਕਟੋਤੀ ਕਰਕੇ ਸ਼ੁਧ ਅਤੇ ਤਰੁੱਟੀ ਰਹਿਤ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ ਅਤੇ ਜ਼ਿਲੇÎ੍ਹ ਦੇ ਸੀ.ਡੀ.ਪੀ.Àਜ, ਨਹਿਰੂ ਯੂਵਾਂ ਕੇਦਰਾਂ ਅਤੇ ਯੁਵਕ ਸੇਵਾਵਾਂ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਪਿੰਡਾਂ ਅਤੇ ਕਸਬਿਆਂ ਵਿਚ ਜਾਂ ਕੇ ਯੂਥ ਕਲੱਬਾਂ ਦੇ ਵਲੰਟੀਅਰਾਂ ਦੇ ਸਹਿਯੋਗ ਨਾਲ ਅਨਪੜ ਤੇ ਪੜਾਈ ਛੱਡ ਚੁੱਕੇ ਵਿਸ਼ੇਸ ਵਿਅਕਤੀ ਅਤੇ ਔਰਤਾਂ ਜਿਹਨਾਂ ਦੀ ਹਾਲੇ ਤੱਕ ਆਪਣੀ ਵੋਟ ਨਹੀ ਬਣਵਾਈ ਉਹਨਾਂ ਪ੍ਰੇਰਿਤ ਕਰਕੇ ਵੋਟਾਂ ਬਣਾਈਆਂ ਜਾਣ। ਮੀਟਿੰਗ ਦੌਰਾਨ ਚੋਣ ਤਹਿਸੀਲਦਾਰ ਸ੍ਰੀ ਹਰਦੇਵ ਸਿੰਘ, ਚੋਣ ਕਾਨੂੰਗੋ ਹਰੀਸ਼ ਕੁਮਾਰ, ਕੁਲਜੀਤ ਸਿੰਘ ਚੋਣ ਕਾਨੂੰਗ, ਪ੍ਰੋ ਸਵਿੰਦਰ ਸਿੰਘ ਰੇਖੀ ਮਹਿੰਦਰਾ ਕਾਲਜ ਪਟਿਆਲਾ, ਸ਼੍ਰੀ ਮਨੀਸ ਮਿੱਤਲ ਜ਼ਿਲ੍ਹਾ ਕੋਆਡੀਨੇਟਰ ਨਹਿਰੂ ਯੁਵਾ ਕੇਂਦਰ ਨੇ ਆਪਣੇ-ਆਪਣੇ ਤਜਰਬੇ ਸਾਂਝੇ ਕੀਤੇ।

