ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਲਈ ਕੀਤੇ ਜਾਣਗੇ ਵਿਸ਼ੇਸ ਪ੍ਰਬੰਧ: ਡੀ.ਜੀ.ਪੀ. ਅਰੋੜਾ
ਪਟਿਆਲਾ, 20 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਡਾਇਰੈਕਟਰ ਜਨਰਲ ਆਫ ਪੁਲਸ (ਡੀ.ਜੀ.ਪੀ.) ਸ੍ਰੀ ਸੁਰੇਸ਼ ਅਰੋੜਾ ਅੱਜ ਪਟਿਆਲਾ ਦੌਰੇ ‘ਤੇ ਪਹੁੰਚੇ। ਜਿਥੇ ਪਹਿਲਾਂ ਉਹਨਾਂ ਨੇ ਕਮਾਂਡੋ ਟਰੈਨਿੰਗ ਸੈਂਟਰ ਬਹਾਦਰਗੜ੍ਹ ਦਾ ਦੋਰਾ ਕੀਤਾ ਅਤੇ ਇਸ ਤੋਂ ਬਾਅਦ ਪੁਲਸ ਲਾਈਨ ਵਿਚ ਸਮੁੱਚੇ ਅਧਿਕਾਰੀਆਂ ਨਾਲ ਮੀÎਟਿੰਗ ਕੀਤੀ।
ਇਸ ਦੌਰਾਨ ਡੀ.ਜੀ.ਪੀ. ਸੀ੍ਰ ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ, ਜਿਥੇ ਤੱਕ ਕੁਝ ਧਾਰਮਿਕ ਆਗੁਆਂ ਦੇ ਕਤਲ ਦਾ ਸਵਾਲ ਹੈ ਤਾਂ ਉਹਨਾਂ ਵਿਚੋਂ ਕੁਝ ਤਾਂ ਟਰੇਸ ਹੋ ਚੁੱਕੇ ਹਨ ਅਤੇ ਕੁਝ ਨੂੰ ਜਲਦੀ ਹੀ ਟਰੇਸ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਕਈ ਵਾਰ ਨਵੀਂ ਤਕਨੀਕ ਦੀ ਵਰਤੋਂ ਅਤੇ ਨਵੇਂ ਗਰੁੱਪਾਂ ਦੇ ਪੈਦਾ ਹੋਣ ਨਾਲ ਕੁਝ ਦੇਰੀ ਜ਼ਰੂਰ ਹੋ ਜਾਂਦੀ ਹੈ।
ਡੀ.ਜੀ.ਪੀ. ਨੇ ਕਿਹਾ ਕਿ ਕਈ ਵਾਰ ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਨਾਲ ਕਾਫੀ ਲੋਕ ਗੁੰਮਰਾਹ ਹੋ ਜਾਂਦੇ ਹਨ। ਜਿਸ ਦੇ ਲਈ ਪੰਜਾਬ ਪੁਲਸ ਜਲਦੀ ਹੀ ਸ਼ੋਸ਼ਲ ਮੀਡੀਆ ‘ਤੇ ਨਜ਼ਰਸਾਨੀ ਕਰਨ ਜਾ ਰਹੀ ਹੈ। ਜਿਸ ਵਿਚ ਜਿਥੇ ਗਲਤ ਪ੍ਰਚਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਉਥੇ ਗਲਤ ਪ੍ਰਚਾਰ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।
ਗੈਂਗਸਟਰਾਂ ਸਬੰਧੀ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਸ ਵੱਲੋਂ ਗੈਂਗਸਟਰਾਂ ਦੀਆ ਤਿੰਨ ਸ੍ਰੇਣੀਆਂ ਬਣਾਈਆਂ ਗਈਆਂ ਹਨ। ਜਿਨ੍ਹਾਂ ਪਹਿਲੀ ਦੋ ਪ੍ਰਮੁੱਖ ਸ਼੍ਰੇਣੀਆਂ ਵਿਚ ਹੁਣ ਤੱਕ 10 ਗੈਂਗਸਟਰਾਂ ਨੂੰ ਰੱਖਿਆ ਹੈ, ਜਿਨ੍ਹਾਂ ਵਿਚੋਂ 3 ਘੱਟ ਚੁਕੇ ਹਨ, ਜਦੋਂ ਕਿ ਬੀ ਕੈਟਾਗਿਰੀ ਵਿਚ 12 ਗੈਂਗਸਟਰਾਂਨੂੰ ਰੱਖਿਆ ਗਿਆ ਹੈ। ਜਿਨ੍ਹਾਂ ਵਿਚੋਂ 3 ਘੱਟ ਗਏ ਹਨ। ਪੰਜਾਬ ਪੁਲਸ ਨੂੰ ਵੀਕਲੀ ਆਫ ਬਾਰੇ ਉਹਨਾਂ ਕਿਹਾ ਕਿ ਦਫਤਰੀ ਕਾਮਿਆਂ ਨੂੰ ਤਾਂ ਇਸ ਵਿਚ ਕੋਈ ਸਮੱਸਿਆ ਨਹੀਂ ਹੈ। ਥਾਣਿਆਂ ਵਿਚ ਹੋਰ ਭਰਤੀ ਤੋਂ ਬਾਅਦ ਉਹ ਲਾਗੂ ਕਰ ਦਿੱਤਾ ਜਾਵੇਗਾ। ਐਸ.ਟੀ.ਐਫ. ਬਾਰੇ ਸ੍ਰੀ ਅਰੋੜਾ ਨੇ ਕਿਹਾ ਐਸ.ਟੀ.ਐਫ. ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਰਹੀ ਹੈ ਅਤੇ ਨਿਸ਼ਚਿਤ ਤੌਰ ‘ਤੇ ਉਸ ਦੇ ਵਧੀਆ ਰਿਜਲਟ ਆਉਣਗੇ।
ਇਸ ਤੋਂ ਪਹਿਲਾ ਡੀ.ਜੀ.ਪੀ. ਨੇ ਬਹਾਦਰਗੜ੍ਹ ਕਮਾਂਡੋਂ ਟਰੇਨਿੰਗ ਸੈਂਟਰ ਵਿਚ ‘ਘਾਤਕ ਟੀਮ’ ਦਾ ਦੀ ਡੈਮੋ ਦੇਖੀ ਅਤੇ ਨਵੀਂ ਭਰਤੀ ਵਾਲੀਆਂ ਲੜਕੀਆਂ ਨੂੰ ਮਿਲੇ। ਉਹਨਾਂ ਟਰੇਨਿੰਗ ਵਾਲੀਆਂ ਲੜਕੀਆਂ ਅਤੇ ਹੋਰਨਾਂ ਟੀਮਾ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਡੀ.ਜੀ.ਪੀ. ਨੇ ਆਈ.ਜੀ. ਕਮਾਂਡੋ ਸ੍ਰੀ ਜਤਿੰਦਰ ਜੈਨ ਦੀ ‘ਕਲਪਤਰੂ’ ਨਾਮ ਦੀ ਪੁਸਤਕ ਵੀ ਰੀਲੀਜ਼ ਕੀਤੀ। ਇਸ ਤੋਂ ਪਹਿਲਾਂ ਕਮਾਂਡੋ ਟਰੇਨਿੰਗ ਸੈਂਟਰ ਵਿਖੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਉਹਨਾਂ ਦੇ ਨਾਲ ਏ.ਡੀ.ਜੀ.ਪੀ. ਐਸ.ਓ.ਜੀ. ਐਂਡ ਕਮਾਂਡੋ ਸ੍ਰੀ ਰਾਕੇਸ਼ ਚੰਦਰਾ, ਆਈ.ਜੀ. ਕਮਾਂਡੋ ਜਤਿੰਦਰ ਜੈਨ, ਕਮਾਂਡੈਂਟ ਜਸਪ੍ਰੀਤ ਸਿੱਧੂ, ਗੁਰਪ੍ਰੀਤ ਸਿੰਘ, ਕਮਾਂਡੈਂਟ ਪ੍ਰਿਤਪਾਲ ਸਿੰਘ ਥਿੰਦ, ਰਾਕੇਸ਼ ਕੌਸ਼ਲ, ਪੀ.ਪੀ.ਐਸ. ਜਸਕਿਰਨਜੀਤ ਸਿੰਘ ਤੇਜਾ, ਪੀ.ਪੀ.ਐਸ. ਸਤਵੀਰ ਅਟਵਾਲ, ਪੀ.ਪੀ.ਐਸ. ਸੁਖਦੇਵ ਸਿੰਘ ਵਿਰਕ, ਪੀ.ਪੀ.ਐਸ. ਹਰਪਾਲ ਸਿੰਘ, ਜਗਦੀਪ ਸਿੰਘ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

