ਕੇਂਦਰ ਸਰਕਾਰ ਨੇ ਨੀਤੀ ਆਯੋਗ ਨੂੰ ਭੰਗ ਕਰਕੇ ਨਵਾਂ ਯੋਗ ਸਥਾਪਤ ਕਰੇ : ਡਿੱਕੀ
ਪਟਿਆਲਾ 21 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸਹਾਇਕ ਕਿਰਤ ਕਮਿਸ਼ਨਰ ਦਫਤਰ ਵਿਖੇ ਭਾਰਤੀਯ ਮਜਦੂਰ ਸੰਘ ਜਿਲ੍ਹਾ ਪਟਿਆਲਾ ਵੱਲੋਂ ਭਾਰਤੀਯ ਮਜਦੂਰ ਸੰਘ ਦੇ ਸਥਾਪਨਾ ਦਿਵਸ ਦੇ ਸਬੰਧ ਵਿੱਚ ਇੱਕ ਵਿਸ਼ਾਲ ਪ੍ਰੋਗਰਾਮ ਜਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਜਿਲ੍ਹੇ ਦੀਆਂ ਵੱਖ-ਵੱਖ ਯੂਨੀਅਨਾਂ ਤੋਂ ਸੈਂਕੜੇ ਹੀ ਕਰਮਚਾਰੀਆਂ ਨੇ ਹਿੱਸਾ ਲਿਆ ਅਤੇ ਭਾਰਤੀਯ ਮਜਦੂਰ ਸੰਘ ਦੇ ਬਾਨੀ ਸਵ: ਸ੍ਰੀ ਦੱਤੋਪੰਥ ਠੇਡਗੜੀ ਅਤੇ ਭਗਵਾਨ ਵਿਸ਼ਵਕਰਮਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਪ੍ਰਧਾਨ ਸੁਖਮਿੰਦਰ ਸਿੰਘ ਡਿੱਕੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਨੇ ਨੀਤੀ ਆਯੋਗ ਨੂੰ ਭੰਗ ਕਰਕੇ ਨਵਾਂ ਯੋਗ ਸਥਾਪਤ ਨਾ ਕੀਤਾ ਗਿਆ ਤਾਂ ਨਵੰਬਰ ਵਿੱਚ ਦਿੱਲੀ ਵਿੱਚ ਇੱਕ ਵਿਸ਼ਾਲ ਅੰਦੋਲਨ ਕੀਤਾ ਜਾਵੇਗਾ।
ਇਸ ਮੌਕੇ ਜਿਲ੍ਹਾ ਚੇਅਰਮੈਨ ਪੁਸ਼ਪਿੰਦਰ ਕੁਮਾਰ ਪਾਠਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਮਿਨੀਮਮ ਵੇਜ 10300 ਦਿੱਤਾ ਜਾਂਦਾ ਹੈ ਉਸ ਨੂੰ ਪੰਜਾਬ ਸਰਕਾਰ ਵੀ ਲਾਗੂ ਕਰੇ ਅਤੇ ਠੇਕੇਦਾਰੀ ਅਤੇ ਕੰਟਰੈਕਟ ਸਿਸਟਮ ਨੂੰ ਖਤਮ ਕੀਤਾ ਜਾਵੇ ਅਤੇ ਨਵੰਬਰ ਮਹੀਨੇ ਵਿੱਚ ਹੋਣ ਵਾਲੇ ਅੰਦੋਲਨ ਨੂੰ ਕਾਮਯਾਬ ਕਰਨ ਲਈ ਸਾਰੇ ਮੁਲਾਜਮ ਇੱਕ ਹੋ ਕੇ ਦਿੱਲੀ ਵੱਲ ਕੂਚ ਕਰਨ। ਇਸ ਪ੍ਰੋਗਰਾਮ ਦਾ ਸੰਚਾਲਣ ਜਿਲ੍ਹਾ ਜਨਰਲ ਸਕੱਤਰ ਸ੍ਰੀ ਜਸਬੀਰ ਸਿੰਘ ਵੱਲੋਂ ਕੀਤਾ ਗਿਆ ਅਤੇ ਏ.ਕੇ. ਸਿੰਘ ਜਿਲ੍ਹਾ ਕੈਸ਼ੀਅਰ ਵੱਲੋਂ ਭਾਰਤੀਯ ਮਜਦੂਰ ਸੰਘ ਦੇ ਗਠਨ ਵਿੱਚ ਆਉਣ ਦਾ ਮਨਤਵ ਦੱਸਿਆ।
ਅੰਤ ਵਿੱਚ ਜਿਲਾ ਪ੍ਰਧਾਨ ਸ੍ਰ. ਪਵਿੱਤਰ ਸਿੰਘ ਨੇ ਜਿਲ੍ਹੇ ਵਿੱਚ ਆਏ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਆਪਣੀਆਂ ਜਾਇਜ ਮੰਗਾਂ ਨੂੰ ਸਰਕਾਰ ਤੋਂ ਮਨਾਉਣਾ ਹੈ ਤਾਂ ਸਭ ਨੂੰ ਇੱਕ ਹੋ ਕੇ ਰਹਿਣਾ ਚਾਹੀਦਾ ਹੈ ਅਤੇ ਉਲੀਕੇ ਗਏ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਰਾਮ ਪਾਲ ਨਰਿਆਲ, ਪ੍ਰਮੋਦ ਚੰਦ ਸ਼ਰਮਾ, ਹਰਪ੍ਰੀਤ ਸਿੰਘ, ਪਰਵਿੰਦਰ ਗੋਲਡੀ ਪ੍ਰੈਸ ਸੈਕਟਰੀ, ਸਰੋਜ ਸ਼ਰਮਾ, ਅਗਮ ਕੁਮਾਰੀ, ਸਫਾਈ ਸੇਵਕ ਵਿੱਚੋਂ ਸੁਨਿਲ ਕੁਮਾਰ, ਰਜਿੰਦਰ ਕੁਮਾਰ ਸਨੌਰ, ਆਦਿ ਹਾਜਰ ਸਨ।

