ਬੱਚਿਆਂ ਦੇ ਬੌਧਿਕ ਵਿਕਾਸ ਲਈ ਚਿਲਡਰਨ ਪਾਰਕਾਂ ਦਾ ਹੋਣਾ ਅਤਿ ਜ਼ਰੂਰੀ : ਪਰਨੀਤ ਕੌਰ
ਪੁਰਾਤਨ ਬਾਰਾਂਦਰੀ ਬਾਗ ਵਿਖੇ ਚਿਲਡਰਨ ਪਾਰਕ ਬੱਚਿਆਂ ਨੂੰ ਸਮਰਪਿਤ
ਡੌਲਫਿਨ ਫਾਊਂਟੇਨ, ਟ੍ਰੈਫਿਕ ਪਾਰਕ, ਝੂਲੇ ਤੇ ਬੱਚਿਆਂ ਦੇ ਖੇਡ ਮੈਦਾਨ ਬਣੇ ਖਿੱਚ ਦਾ ਕੇਂਦਰ
ਪਟਿਆਲਾ,23 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਬੱਚੇ ਕਿਸੇ ਵੀ ਦੇਸ਼ ਦੇ ਸੂਬੇ ਦਾ ਭਵਿੱਖ ਹੁੰਦੇ ਹਨ ਇਸ ਲਈ ਉਹਨਾਂ ਲਈ ਚੰਗੀ ਸਿਹਤ ਤੇ ਮਿਆਰੀ ਸਿਖਿਆ ਦੇ ਨਾਲ-ਨਾਲ ਬੌਧਿਕ ਵਿਕਾਸ ਲਈ ਉਹਨਾਂ ਦੇ ਖੇਡਣ ਕੁੱਦਣ ਲਈ ਖੇਡ ਮੈਦਾਨਾਂ ਤੇ ਚੰਗੇ ਚਿਲਡਰਨ ਪਾਰਕਾਂ ਦਾ ਹੋਣਾ ਵੀ ਅਤਿ ਜ਼ਰੂਰੀ ਹੈ।
ਇਹ ਪ੍ਰਗਟਾਵਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਦੇ ਪੁਰਾਤਨ ਬਾਰਾਂਦਰੀ ਬਾਗ ਵਿਖੇ ਜ਼ਿਲ੍ਹਾ ਪ੍ਰਸ਼ਾਸਨ, ਬਾਗਬਾਨੀ ਵਿਭਾਗ ਤੇ ਜਨਹਿੱਤ ਸਮਿਤੀ ਵਰਗੀਆਂ ਸਵੈ ਸੇਵੀ ਸੰਸਥਾਵਾਂ ਦੇ ਸਾਂਝੇ ਉÎੱਦਮ ਨਾਲ ਬਣਾਏ ਚਿਲਡਰਨ ਪਾਰਨ ਨੂੰ ਬੱਚਿਆਂ ਨੂੰ ਸਮਰਪਿਤ ਕਰਨ ਮੌਕੇ ਆਪਣੇ ਸੰਬੋਧਨ ਵਿੱਚ ਕਹੇ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਜਿਹਨਾਂ ਇਮਾਰਤਾਂ ਦੀ ਨੀਂਹ ਮਜ਼ਬੂਤ ਹੁੰਦੀ ਹੈ ਉਹ ਲੰਮਾ ਸਮਾਂ ਸਥਿਰ ਰਹਿੰਦੀਆਂ ਹਨ ਇਸੇ ਤਰ੍ਹਾਂ ਬੱਚਿਆਂ ਦੀ ਚੰਗੀ ਸਿਹਤ ਤੇ ਸਿਖਿਆ ਦੇ ਨਾਲ-ਨਾਲ ਉਹਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਤੇ ਉਹਨਾਂ ਦੇ ਬੌਧਿਕ ਵਿਕਾਸ ਲਈ ਚੰਗੇ ਚਿਲਡਰਨ ਪਾਰਕਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਬਾਰਾਂਦਰੀ ਬਾਂਗ ਜਿਸਦੀ ਪਹਿਚਾਣ ਲੁਪਤ ਹੋਣ ਦੇ ਨੇੜੇ ਪੁੱਜ ਗਈ ਸੀ ਨੂੰ ਮੁੜ ਸੁਰਜੀਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਉਲੀਕੀ 157 ਕਰੋੜ ਦੀ ਯੋਜਨਾ ਵਿੱਚ ਬਾਰਾਂਦਰੀ ਬਾਗ ਨੂੰ ਵੀ ਵਿਸ਼ੇਸ਼ ਮਹੱਤਤਾ ਦਿੱਤੀ ਹੈ। ਉਹਨਾਂ ਕਿਹਾ ਕਿ ਬਾਰਾਂਦਰੀ ਬਾਗ ਵਿੱਚ ਸਿਚਾਈ ਲਈ ਪਾਣੀ, ਸੜਕਾਂ, ਪਾਰਕ ਤੇ ਬੂਟਿਆਂ ਦੀ ਸਾਂਭ-ਸੰਭਾਲ ਵੱਲ ਵਿਸ਼ੇਸ ਤਵੱਜੋਂ ਦਿੱਤੀ ਜਾਵੇਗੀ ਅਤੇ ਨਾਲ ਹੀ ਪਟਿਆਲਾ ਦੇ ਵਸਨੀਕਾਂ ਨੂੰ ਪੀਣ ਲਈ ਸਾਫ ਸੁਥਰਾ ਪਾਣੀ, ਬੇਹਤਰ ਸੜਕਾਂ, ਐਲ ਈ.ਡੀ. ਸਟਰੀਟ ਲਾਈਟਾਂ, ਪਾਰਕ ਅਤੇ ਸਾਫ ਸਫਾਈ ਵਰਗੀਆਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਪਹਿਲ ਦੇ ਅਧਾਰ ‘ਤੇ ਮੁਹੱਈਆ ਕਰਵਾਈਆਂ ਜਾ ਰਹੀਆ ਹਨ। ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਵਿਕਾਸ ਲਈ ਪਹਿਲੇ ਪੜਾਅ ਤਹਿਤ 30 ਕਰੋੜ ਰੁਪਏ ਜਾਰੀ ਵੀ ਕਰ ਦਿੱਤੇ ਹਨ।
ਉਹਨਾਂ ਬਾਰਾਂਦਰੀ ਬਾਗ ਵਿਖੇ ਬਹੁਤ ਹੀ ਬਿਹਤਰੀਨ ਚਿਲਡਰਨ ਪਾਰਕ ਬਣਾਉਣ ਲਈ ਡਿਪਟੀ ਕਮਿਸ਼ਨਰ, ਨਗਰ ਨਿਗਮ ਦੇ ਕਮਿਸ਼ਨਰ, ਬਾਗਬਾਨੀ ਵਿਭਾਗ, ਜਨਹਿਤ ਸੰਮਤੀ ਤੇ ਨੈਸ਼ਨਲ ਨਰਸਰੀ ਸਮੇਤ ਉਹਨਾ ਸਾਰੇ ਵਰਗਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਨਵੇਂ ਬਣਾਏ ਚਿਲਡਰਨ ਪਾਰਕ ਵਿੱਚ ਬਹੁਤ ਹੀ ਸ਼ਾਨਦਾਰ ਡੌਲਫਿਨ ਫੁਹਾਰਾ, ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਵੁਣ ਲਈ ਟਰੈਫਿਕ ਪਾਰਕ, ਖੇਡਾਂ ਦੇ ਮੈਦਾਨ, ਝੂਲੇ, ਰੇਨ ਸ਼ੈਲਟਰ ਤੇ ਦਰੱਖਤਾਂ ਨੂੰ ਰੰਗ ਰੋਗਨ ਕਰਕੇ ਨਵਾਂ ਰੂਪ ਮੁਹੱਈਆ ਕਰਵਾਇਆ ਹੈ। ਇਸ ਮੌਕੇ ਉਹਨਾਂ ਚਿਲਡਰਨ ਪਾਰਕ ਵਿੱਚ ਲਗਾਏ ਡੌਲਫਿਨ ਫੁਹਾਰੇ ਨੂੰ ਬੱਚਿਆਂ ਨੂੰ ਸਮਰਪਿਤ ਵੀ ਕੀਤਾ ਤੇ ਬੱਚਿਆਂ ਨਾਲ ਖੁਸ਼ੀ ਵਾਲੇ ਪਲ ਵੀ ਬਿਤਾਏ। ਇਸ ਮੌਕੇ ਉਹਨਾਂ ਇੱਕ ਹੈਡੀਕੈਪਡ ਬੱਚੀ ਨੂੰ ਜਨਹਿੱਤ ਸੰਮਤੀ ਵੱਲੋਂ ਵੀਲ ਚੇਅਰ ਵੀ ਭੇਟ ਕੀਤੀ।
ਇਸ ਮੌਕੇ ਸਮਾਗਮ ਨੂੰ ਸੰਬੰਧੋਨ ਕਰਦਿਆਂ ਦਿਲ ਦੇ ਰੋਗਾਂ ਦੇ ਉÎੱਘੇ ਮਾਹਿਰ ਤੇ ਸਮਾਜ ਸੇਵਕ ਡਾ. ਸੁਧੀਰ ਵਰਮਾ ਨੇ ਕਿਹਾ ਕਿ ਇਸ ਪਾਰਕ ਦੇ ਬਣਨ ਨਾਲ ਉਹਨਾਂ ਦੇ ਮਨ ਨੂੰ ਜੋ ਸਕੂਨ ਮਿਲਿਆ ਹੈ ਉਹ ਸ਼ਬਦ ਵਿਚ ਬਿਆਨ ਕਰਨਾ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਸਮੂਹ ਪਟਿਆਲਾਵੀਆਂ ਦੀ ਦਿਲੀ ਇੱਛਾ ਹੈ ਕਿ ਪਟਿਆਲਾ ਸਮਾਰਟ ਸਿਟੀ ਬਣੇ ਪਰ ਨਾਲ ਹੀ ਪਟਿਆਲਾ ਦੀ ਵਿਰਾਸਤੀ ਦਿਖ ਹਮੇਸ਼ਾ ਕਾਇਮ ਰਹੇ। ਜਨ ਹਿੱਤ ਸਮਿਤੀ ਦੇ ਪ੍ਰਧਾਨ ਸ੍ਰੀ ਐਸ.ਕੇ. ਗੌਤਮ ਨੇ ਸ੍ਰੀਮਤੀ ਪਰਨੀਤ ਕੌਰ ਸਮੇਤ ਪੁੱਜੀਆ ਸਮੂਹ ਸਖ਼ਸੀਅਤਾਂ ਨੂੰ ਵੀ ਜੀ ਆਇਆ ਕਿਹਾ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਪੰਜਾਬ ਚੋ ਲੁਪਤ ਹੋ ਚੁੱਕੇ ਸੁਹਾਜਣ ਦੇ ਬੂਟੇ ਨੂੰ ਆਪਣੇ ਕਰ ਕਮਲ ਨਾਲ ਚਿਲਡਰਨ ਪਾਰਕ ਵਿੱਚ ਲਾਇਆ ਅਤੇ ਪਾਰਕ ਵਿੱਚ ਖੇਡਣ ਆਏ ਬੱਚਿਆਂ ਨਾਲ ਖੁਸ਼ੀ ਦੇ ਪਲ ਸਾਂਝੇ ਕਰਕੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ। ਸਕੌਲਰ ਫੀਲਡ ਸਕੂਲ ਦੇ ਬੱਚਿਆਂ ਤੇ ਬੱਚੀਆਂ ਨੇ ਸ਼ਾਨਦਾਰ ਸੱਭਿਆਚਾਰਕ ਸਮਾਗਮ ਵੀ ਪੇਸ਼ ਕੀਤਾ। ਚਿਲਡਰਨ ਪਾਰਕ ਬੱਚਿਆਂ ਨੂੰ ਸਮਰਪਿਤ ਕਰਨ ਮੌਕੇ ਪੀ.ਆਰ.ਟੀ.ਸੀ ਦੇ ਚੇਅਰਮੈਨ ਸ੍ਰੀ ਕੇ.ਕੇ ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਸ੍ਰੀ ਜਗਤਾਰ ਸਿੰਘ, ਕਾਂਗਰਸ ਦੇ ਸੀਨੀਅਰ ਆਗੂ ਤੇ ਐਮ.ਸੀ ਸ੍ਰੀ ਸੰਜੀਵ ਬਿਟੂ, ਡਾ. ਸੁਧੀਰ ਵਰਮਾ, ਐਸ.ਐਸ.ਬੋਰਡ ਦੇ ਸਾਬਕਾ ਮੈਂਬਰ ਸ੍ਰੀ ਕੰਵਲਜੀਤ ਸਿੰਘ ਸਹਿਗਲ, ਸ. ਸੰਤੋਖ ਸਿੰਘ, ਸ੍ਰੀ ਪ੍ਰੇਮ ਵਰਮਾ, ਸ੍ਰੀ ਕੇ.ਬੀ ਐਸ ਸਿੱਧੂ, ਸ੍ਰੀ ਵਿਨੋਦ ਢੂਡੀਆ, ਸ੍ਰੀ ਅਬਦੁਲ ਵਾਹਿਦ, ਸ੍ਰੀ ਪ੍ਰਾਨ ਸੱਭਰਵਾਲ, ਪ੍ਰੋਫੈਸਰ ਐਸ.ਐਮ ਵਰਮਾ, ਸ੍ਰੀ ਰਵਿੰਦਰ ਗੁਪਤਾ, ਸ੍ਰੀ ਪੰਕਜ ਵੋਹਰਾ, ਸ੍ਰੀ ਜਸਵਿੰਦਰ ਜੁਲਕਾ, ਜਨਹਿਤ ਸੰਮਤੀ ਦੇ ਸਰਪਰਸਤ ਸ੍ਰੀ ਬਲਵੀਰ ਸਿੰਘ ਸੈਣੀ, ਪ੍ਰਧਾਨ ਸ੍ਰੀ ਐਸ.ਕੇ. ਗੌਤਮ, ਜਰਨਲ ਸਕੱਤਰ ਸ੍ਰੀ ਵਿਨੋਦ ਸ਼ਰਮਾ, ਸ੍ਰੀ ਮਹੇਸ਼ ਸ਼ਰਮਾ ਪਿੰਕੀ, ਸ੍ਰੀ ਹਰਵਿੰਦਰ ਨਿਪੀ, ਡਾ. ਸੁਖਦੀਪ ਸਿੰਘ ਬੋਪਾਰਾਏ, ਸ੍ਰੀ ਅਤੁਲ ਜੋਸ਼ੀ, ਸ੍ਰੀ ਬਿੱਲੂ ਬੇਦੀ, ਡਾ. ਕੈਲਾਸ਼ ਗਰੋਵਰ, ਸ੍ਰੀ ਅਵਿਨਾਸ ਜੈਨ,ਅਤੇ ਵੱਡੀ ਗਿਣਤੀ ਬੱਚੇ ਅਤੇ ਹੋਰ ਸ਼ਹਿਰੀ ਵੀ ਸ਼ਾਮਿਲ ਹਨ।

