ਸਰਨਾ ਭਰਾਵਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਦੇ ਅਕਾਲ ਚਲਾਣੇ’ਤੇ ਦੁੱਖ ਪ੍ਰਗਟ
ਅੰਮ੍ਰਿਤਸਰ 25ਜੁਲਾਈ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਮਾਤਾ ਮਹਿੰਦਰ ਕੌਰ ਦੇ ਸੱਚਖੰਡ ਪਿਆਨਾ ਕਰਨ ਜਾਣ ਤੇ ਗਹਿਰਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਮਾਤਾ ਜੀ ਦੇ ਚੱਲੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਹਨਾਂ ਕਿਹਾ ਕਿ ਰਾਜ ਮਾਤਾ ਮਹਿੰਦਰ ਕੌਰ ਇੱਕ ਸੁਲਝੇ ਤੇ ਸਖੜ ਇਨਸਾਨ ਤੇ ਉਸਾਰੂ ਸੋਚ ਰੱਖਣ ਵਾਲੇ ਨੇਤਾ ਸਨ ਅਤੇ ਸਿੱਖੀ ਨੂੰ ਪੂਰੀ ਤਰ•ਾ ਸਮੱਰਪਿੱਤ ਸਨ। ਕੈਪਟਨ ਅਮਰਿੰਦਰਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆ ਰਾਜ ਮਾਤਾ ਮਹਿੰਦਰ ਕੌਰ ਜੀ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕਰਦਿਆ ਉਹਨਾਂ ਕਿਹਾ ਕਿ ਗੁਰੂ ਸਾਹਿਬ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਸੁਘੜ ਸਿਆਣੇ ਵਿਅਕਤੀ ਮਾਤਾ ਮਹਿੰਦਰ ਕੌਰ ਦੀਆ ਸਿਖਿਆਵਾ ਦਾ ਹੀ ਨਤੀਜਾ ਹੈ। ਮਾਤਾ ਜੀ ਆਪਣੇ ਪਿੱਛੇ ਦੋ ਬੇਟੇ ਕੈਪਟਨ ਅਮਰਿੰਦਰ ਸਿੰਘ, ਰਾਜਾ ਮਾਲਵਿੰਦਰ ਸਿੰਘ ਤੇ ਦੋ ਬੇਟੀਆ ਹਰਿੰਦਰ ਤੋ ਰੁਪਿੰਦਰ ਕੌਰ ਤੋ ਇਲਾਵਾ ਪੁੱਤਾਂ ਪੋਤਰਿਆ ਤੇ ਦੋਹਤੇ ਦੋਹਤੀਆ ਦਾ ਵੱਡਾ ਪਰਿਵਾਰ ਛੱਡ ਗਏ ਹਨ

