ਪਟਿਆਲਾ

ਬੈਸਟ ਸ਼ੂਟਰਸ ਸ਼ੂਟਿੰਗ ਅਕੈਡਮੀ ਪਟਿਆਲਾ ਦੇ ਸ਼ੂਟਰਾਂ ਨੇ ਤਮਗੇ ਜਿੱਤੇ

ਪਟਿਆਲਾ 26 ਜੁਲਾਈ (ਮਧੂਸਾਰ ਬਿਊਰੋ) ਪੀ.ਏ.ਪੀ ਸ਼ੂਟਿੰਗ ਰੇਜ ਜਲੰਧਰ ਵਿਖੇ 52ਵੀ ਪੰਜਾਬ ਸਟੇਟ ਸ਼ੂਟਿੰਗ ਚੈਪਿਅਨਸ਼ਿਪ ਕਰਵਾਈ ਗਈ/ਇਸ ਚੈਪਿਅਨਸ਼ਿਪ ਵਿੱਚ ਬੈਸਟ ਸ਼ੂਟਰਸ ਸ਼ੂਟਿੰਗ ਅਕੈਡਮੀ ਪਟਿਆਲਾ ਦੇ ਸ਼ੂਟਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੀਆ ਕਈ ਤਮਗੇ ਜਿੱਤੇ।

ਰਾਜਕਨਵਰ ਸਿੰਘ ਸੂੰਧ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਸੋਨ, 1 ਚਾਂਦੀ ਦੇ ਤਮਗੇ ਜਿੱਤੇ ਅਤੇ ਬੈਸਟ ਸ਼ੂਟਰ ਦਾ ਖਿਤਾਬ ਹਾਸਲ ਕੀਤਾ। ਦੂਜੇ ਸ਼ੂਟਰਾ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਹਨਾ ਵਿੱਚ ਅਰਜਨ ਸਿੰਘ ਚੀਮਾਂ ਨੇ 5 ਸੋਨ, 1 ਚਾਂਦੀ,ਸਰਤਾਜ ਸਿੰਘ ਟਿਵਾਣਾ 4 ਸੋਨ,1ਕਾਂਸੇ,ਮਹਿਤਾਬ ਸਿੰਘ ਮਾਨ ਨੇ 2 ਸੋਨ, 1 ਚਾਂਦੀ,ਕ੍ਰੀਤੀਕਾ ਸ਼ਰਮਾਂ ਨੇ 2 ਚਾਂਦੀ,1ਕਾਂਸੇ,ਗਰਨੂਰ ਬੈਨੀਪਾਲ ਨੇ 1 ਚਾਂਦੀ, ਊਦੈ ਅਰੌੜਾ ਅਤੇ ਅਰਪਨਦੀਪ ਕੌਰ ਨੇ 1-1ਕਾਂਸੇ ਦੇ ਤਮਗੇ ਜਿੱਤੇ/ਖਿਡਾਰੀਆ ਨੇ ਦੱਸੀਆ ਕੀ ਇਸ ਪਿੱਛੇ ਕੋਚ ਪ੍ਰਵੇਜ ਜੋਸ਼ੀ ਦੀ ਸਖਤ ਮਿਹਨਤ ਹੈ। ਬੈਸਟ ਸ਼ੂਟਰਸ ਸ਼ੂਟਿੰਗ ਅਕੈਡਮੀ ਪਟਿਆਲਾ ਐਮ. ਡੀ ਸ੍ਰੀਮਤੀ ਸਵਿਤਾ ਜੋਸ਼ੀ ਨੇ ਖਿਡਾਰੀਆ ਨੂੰ ਵਧਾਈ ਦਿੱਤੀ।

Leave a Reply

Your email address will not be published. Required fields are marked *