ਮਨ ਕੀ ਬਾਤ : ਜੀ.ਐਸ.ਟੀ. ਲਾਗੂ ਹੋਣ ਨਾਲ ਦੇਸ਼ ਦੀ ਆਰਥਿਕ ਸਥਿਤੀ ਨੂੰ ਮਿਲਿਆ ਲਾਭ : ਮੋਦੀ
ਨਵੀਂ ਦਿੱਲੀ 30 ਜੁਲਾਈ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 34ਵੀਂ ਵਾਰ ਦੇਸ਼ਵਾਸੀਆਂ ਨਾਲ ਆਪਣੇ ‘ਮਨ ਕੀ ਬਾਤ’ ਕੀਤੀ। ਉਨ੍ਹਾਂ ਨੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ‘ਚ ਵਾਤਾਵਰਣ ਵਿਚ ਤਬਦੀਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੁਝ ਦਿਨਾਂ ਤੋਂ ਭਾਰਤ ਦੇ ਕੁਝ ਹਿੱਸਿਆਂ ‘ਚ ਵਿਸ਼ੇਸ਼ ਕਰ ਕੇ ਆਸਾਮ, ਨਾਰਥ-ਈਸਟ, ਗੁਜਰਾਤ, ਰਾਜਸਥਾਨ, ਬੰਗਾਲ ਨੂੰ ਬਾਰਸ਼ ਕਾਰਨ ਕੁਦਰਤੀ ਆਫ਼ਤ ਝੱਲਣੀ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਾਰਸ਼ ਮਨੁੱਖ ਦੇ ਮਨ ਨੂੰ ਖੁਦ ਕਰ ਦਿੰਦੀ ਹੈ ਪਰ ਕਦੇ-ਕਦੇ ਬਾਰਸ਼ ਭਿਆਨਕ ਰੂਪ ਲੈਂਦੀ ਹੈ। ਸਾਡੇ ਜਵਾਨ ਬਚਾਅ ਕੰਮ ‘ਚ ਜੁਟੇ ਹੋਏ ਹਨ ਅਤੇ ਲੋਕਾਂ ਨੂੰ ਮਦਦ ਪਹੁੰਚਾਈ ਜਾ ਰਹੀ ਹੈ।
ਉੱਥੇ ਹੀ ਜੀ.ਐੱਸ.ਟੀ. ‘ਤੇ ਪੀ.ਐੱਮ. ਨੇ ਕਿਹਾ ਕਿ ਇਸ ਨਾਲ ਦੇਸ਼ ਦੀ ਆਰਥਿਕ ਸਥਿਤੀ ਨੂੰ ਕਾਫੀ ਲਾਭ ਮਿਲਿਆ ਹੈ। ਗਰੀਬਾਂ ਦੀਆਂ ਚੀਜ਼ਾਂ ਸਸਤੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਜੀ.ਐੱਸ.ਟੀ. ਨੂੰ ਲਾਗੂ ਹੋਏ ਕਰੀਬ ਇਕ ਮਹੀਨਾ ਹੋਇਆ ਹੈ ਅਤੇ ਉਸ ਦੇ ਫਾਇਦੇ ਦਿੱਸਣ ਲੱਗੇ ਹਨ। ਜ਼ਿਕਰਯੋਗ ਹੈ ਕਿ ਪੀ.ਐੱਮ. ਮੋਦੀ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਆਕਾਸ਼ਵਾਣੀ ਰਾਹੀਂ ਆਪਣੀ ‘ਮਨ ਕੀ ਬਾਤ’ ਲੋਕਾਂ ਤੱਕ ਪਹੁੰਚਾਉਂਦੇ ਹਨ। ਇਸ ਪ੍ਰੋਗਰਾਮ ‘ਚ ਉਹ ਦੇਸ਼ ਨਾਲ ਜੁੜੇ ਮੁੱਦੇ ਅਤੇ ਸਮੱਸਿਆਵਾਂ ‘ਤੇ ਵਿਚਾਰ ਸਾਂਝਾ ਕਰਦੇ ਹਨ ਅਤੇ ਲੋਕਾਂ ਤੋਂ ਵੀ ਸੁਝਾਅ ਮੰਗਦੇ ਹਨ।
ਲੋਕ ਆਪਣੇ ਸੁਝਾਅ ਪੱਤਰਾਂ, ਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਭੇਜ ਸਕਦੇ ਹਨ। ‘ਮਨ ਕੀ ਬਾਤ’ ਪ੍ਰੋਗਰਾਮ ਪ੍ਰਧਾਨ ਮੰਤਰੀ ਦਫ਼ਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਡੀ.ਡੀ. ਨਿਊਜ਼ ਦੇ ਯੂ-ਟਿਊਬ ਚੈਨਲਾਂ ‘ਤੇ ਵੀ ਇਹ ਪ੍ਰਸਾਰਿਤ ਹੁੰਦਾ ਹੈ। ਹਿੰਦੀ ਪ੍ਰਸਾਰਣ ਦੇ ਤੁਰੰਤ ਬਾਅਦ ਖੇਤਰੀ ਭਾਸ਼ਾਵਾਂ ‘ਚ ਵੀ ਇਸ ਦਾ ਪ੍ਰਸਾਰਣ ਆਕਾਸ਼ਵਾਣੀ ਨਾਲ ਕੀਤਾ ਜਾਂਦਾ ਹੈ। ਰਾਤ 8 ਵਜੇ ਇਸ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ‘ਚ ਦੁਬਾਰਾ ਸੁਣਿਆ ਜਾ ਸਕਦਾ ਹੈ। ਪੀ.ਐੱਮ. ਮੋਦੀ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ 3 ਅਕਤੂਬਰ 2014 ਨੂੰ ਹੋਈ ਸੀ

