ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਅਮਰੀਕਾ ਦੇ ਕਿਸੇ ਵੀ ਹਿੱਸੇ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਉੱਤਰ ਕੋਰੀਆ

ਸੋਲ 30 ਜੁਲਾਈ (ਏਜੰਸੀਆਂ) ਉੱਤਰ ਕੋਰੀਆ ਨੇ ਐਤਵਾਰ ਨੂੰ ਕਿਹਾ ਕਿ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਉਸ ‘ਤੇ ਨਵੀਆਂ ਪਾਬੰਦੀਆਂ ਲਗਾਉਣ ਦੀਆਂ ਅਮਰੀਕਾ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਵਾਸ਼ਿੰਗਟਨ ਨੂੰ ਚਿਤਾਵਨੀ ਹੈ। ਉੱਤਰ ਕੋਰੀਆ ਨੇ ਬੀਤੇ ਸ਼ੁੱਕਰਵਾਰ ਨੂੰ ਆਪਣੇ ਦੂਜੇ ਅੰਤਰਮਹਾਦੀਪ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਤੇ ਇਸ ਮੌਕੇ ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਦੇ ਕਿਸੇ ਵੀ ਹਿੱਸੇ ਨੂੰ ਨਿਸ਼ਾਨਾ ਬਣਾਉਣ ‘ਚ ਸਮਰੱਥ ਹੈ।

ਉੱਤਰ ਕੋਰੀਆਈ ਵਿਦੇਸ਼ ਮੰਤਰਾਲੇ ਨੇ ਕਿਹਾ, ”ਮਿਜ਼ਾਈਲ ਪ੍ਰੀਖਣ ਅਮਰੀਕਾ ਦੇ ਲਈ ਵੱਡੀ ਚਿਤਾਵਨੀ ਹੈ ਜੋ ਸੰਵੇਦਨਸ਼ੀਲ ਟਿੱਪਣੀਆਂ ਕਰਦਾ ਹੈ, ਪਾਬੰਦੀਆਂ ਦੀ ਵਜ੍ਹਾ ਬਣਾਉਂਦਾ ਹੈ ਤੇ ਉੱਤਰ ਕੋਰੀਆ ਦੇ ਖਿਲਾਫ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।” ਪਿਯੋਂਗਯਾਂਗ ਵਲੋਂ ਇਹ ਬਿਆਨ ਉਦੋਂ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਚਿਤਾਵਨੀ ਦਿੱਤੀ ਕਿ ਉਹ ਚੀਨ ਨੂੰ ਇਸ ਦੀ ਆਗਿਆ ਨਹੀਂ ਦੇਣਗੇ ਕਿ ਉੱਤਰ ਕੋਰੀਆ ਦੇ ਖਿਲਾਫ ਕੋਈ ਕਦਮ ਨਾ ਚੁੱਕਿਆ ਜਾਵੇ।

Leave a Reply

Your email address will not be published. Required fields are marked *