ਪਟਿਆਲਾ

ਝੁੱਗੀਆਂ-ਝੋਪੜਿਆਂ ਦੇ ਪਰਿਵਾਰਾਂ ਨੂੰ ਪਖਾਨਿਆਂ ਸਬੰਧੀ ਕਮਿਸ਼ਨਰ ਦੇ ਨਾਂ ਸੌਪਿਆ ਮੰਗ ਪੱਤਰ

ਖੁੱਲ੍ਹੇ ਚ ਸੋਚ ਕਰਨ ਵਾਲਿਆਂ ਦੀ ਵੱਧ ਗਿਣਤੀ ਭਾਰਤ ਵਿੱਚ- ਕਾਕਾ
ਪਟਿਆਲਾ 1 ਅਗਸਤ (ਮਧੂਸਾਰ ਬਿਊਰੋ) ਸ਼ਹਿਰ ਦੀ ਰਾਜਪੁਰਾ ਕਾਲੋਨੀ ਸੜਕ ਕਿਨਾਰੇ ਅਤੇ ਗੁਰਬਖ਼ਸ ਕਲੋਨੀ ਗੁੱਗਾ ਮਾੜੀ ਨੇੜੇ ਵੱਸੇ ਝੁੱਗੀ ਝੋਪੜੀਆਂ ‘ਚ ਸਾਲਾਂ ਤੋਂ ਰਹਿਣ ਵਾਲੇ ਗਰੀਬ ਪਰਿਵਾਰਾਂ ਨੂੰ ਖੁੱਲ੍ਹੇ ਵਿਚ ਸੋਚ ਤੇ ਮੁਕਤੀ ਲਈ ਪਖਾਨਿਆਂ ਅਤੇ ਪੀਣ ਵਾਲਾ ਪਾਣੀ ਦਾ ਪ੍ਰਬੰਧ ਕਰਨ ਲਈ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਮੁੱਖ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮੰਗ ਪੱਤਰ ਨਗਰ ਨਿਗਮ ਕਮੀਸ਼ਨਰ ਸਹਾਇਕ ਕ੍ਰਿਸ਼ਨ ਕੁਮਾਰ ਅਤੇ ਐਕਸੀਅਨ ਸ਼ਾਮ ਲਾਲ ਗੁਪਤਾ ਨੂੰ ਸੌਪਿਆ ਗਿਆ।

ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਝੁੱਗੀ ਝੋਪੜੀਆਂ ਵਿੱਚ ਜੀਵਨ ਬਤੀਤ ਕਰਨ ਵਾਲੇ ਪਰਿਵਾਰਾਂ ਨੂੰ ਪਖਾਨੇ ਅਤੇ ਪਾਣੀ ਦੇ ਪ੍ਰਬੰਧ ਦੀ ਮੰਗ ਕਰਦਿਆਂ ਕਿਹਾ ਕਿ ਪੀਣ ਵਾਲੇ ਪਾਣੀ ਲਈ ਦੂਰ-ਦੂਰ ਥਾਂ-ਥਾਂ ਤੇ ਖਜਲ ਖੁਆਰੀ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਟਾਇਲੇਟ ਨਾ ਹੋਣ ਕਾਰਨ ਖੁੱਲੇ ‘ਚ ਸ਼ੋਚ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਮਹਿਲਾਵਾਂ ਨੂੰ ਸ਼ਰਮਸ਼ਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਸਹਾਇਕ ਕ੍ਰਿਸ਼ਨ ਕੁਮਾਰ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ਤੇ ਇਨ੍ਹਾਂ ਦੀਆਂ ਝੋਪੜੀਆਂ ਨੇੜੇ ਪਖਾਨੇ ਬਣਾਕੇ ਦਿੱਤੇ ਜਾਣ ਅਤੇ ਪਾਣੀ ਦੀ ਸਹੁਲਤ ਮੁਹਈਆ ਕਰਵਾਈ ਜਾਵੇ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਦੱਸਿਆ ਕਿ ਟੈਲੀਵਿਜਨ ਦੇ ਚੈਨਲਾਂ ਰਾਹੀਂ ਖੁੱਲੇ ਵਿੱਚ ਸੋਚ ਤੇ ਲੋਕਾਂ ਨੂੰ ਰੋਕਣ ਲਈ ਦੇਸ਼ ਪੱਧਰ ਤੇ ਸਵੱਛ ਭਾਰਤ ਅਭਿਆਨ ਤਹਿਤ ਜਾਗਰੂਕਤਾ ਫਲਾਉਣ ਦੇ ਬਾਵਜੂਦ ਵੀ ਬਹੁ ਗਿਣਤੀ ਵਿੱਚ ਲੋਕ ਪਖਾਨਿਆਂ ਦੀਆਂ ਸੁਵਿਧਾ ਤੇ ਵਾਂਝੇ ਹਨ ਪੁਰੀ ਦੁਨੀਆ ‘ਚ ਖੁੱਲੇ ‘ਚ ਸ਼ੋਚ ਕਰਨ ਵਾਲੀ ਵੱਧ ਗਿਣਤੀ ਵਿੱਚ ਆਬਾਦੀ ਭਾਰਤ ਵਿੱਚ ਹੈ ਨਤੀਜੇ ਵਜੋਂ ਬੱਚੇ ਡਾਇਰੀਆਂ ਵਰਗੀ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨੱਬੇ ਫੀਸਦੀ ਬਿਮਾਰੀਆਂ ਦਾ ਕਾਰਨ ਖੁੱਲੇ ਵਿੱਚ ਸ਼ੋਚ ਕਰਨਾ ਹੈ ਇਸ ਲਈ ਸਮਾਜ ਅਤੇ ਦੇਸ਼ ਹਿੱਤ ਲਈ ਸੂਬਾ ਸਰਕਾਰਾਂ, ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਦੇਸ਼ ਨੂੰ ਸਵੱਛ ਬਣਾਉਣ ਲਈ ਮਤਰੀ ਰਹਿਣਾ ਚਾਹੀਦਾ ਹੈ। ਇਸ ਮੌਕੇ ਹਿਮਾਂਸ਼ੂ ਵਡੇਰਾ, ਤਰਸੇਮ ਲਾਲ ਪਾਠਕ, ਸ੍ਰੀ ਕਾਂਤ ਸ਼ਰਮਾ, ਪਰਮਜੀਤ ਸਿੰਘ ਪਰਮਾ, ਦੇਵਾ ਪ੍ਰੀਆ ਮੁੱਖਰਜੀ, ਬੀਬੀ ਅਵਿਨਾਸ਼ ਸ਼ਰਮਾ, ਵਰਿੰਦਰ ਪਰਸ਼ੇਰ ਆਦਿ ਹਾਜਰ ਸਨ।

Leave a Reply

Your email address will not be published. Required fields are marked *