ਵਿਕਾਸ ਪ੍ਰਤਾਪ ਨੇ ਗੁਰੂ ਰਵੀਦਾਸ ਯੁਨੀਵਰਸਿਟੀ ਦੇ ਵੀ.ਸੀ ਦਾ ਚਾਰਜ ਸੰਭਾਲਿਆ
ਚੰਡੀਗੜ੍ਹ, 1 ਅਗਸਤ (ਮਧੂਸਾਰ ਬਿਊਰੋ) ਪੰਜਾਬ ਦੇ ਸੀਨੀਅਰ ਆਈ.ਏ.ਅਫਸਰ ਵਿਕਾਸ ਪ੍ਰਤਾਪ ਨੇ ਸ੍ਰੀ ਗੁਰੂ ਰਵੀਦਾਸ ਯੁਨੀਵਰਸਿਟੀ ਯੁਨੀਵਰਸਿਟੀ, ਹਸ਼ਿਆਰਪੁਰ ਦੇ ਵਾਈਸ ਚਾਂਸਲਰ ਦਾ ਚਾਰਜ ਸੰਭਾਲ ਲਿਆ ਹੈ। ਸ੍ਰੀ ਵਿਕਾਸ ਪ੍ਰਤਾਪ ਮੌਜੂਦਾ ਸਮੇਂ ਸਕੱਤਰ ਸਿਹਤ ਸਿੱਖਿਆ ਅਤੇ ਖੋਜ ਦੇ ਨਾਲ ਨਾਲ ਮਨੇਜਿੰਗ ਡਾਇਰੈਕਟਰ ਪਨਕਾਮ ਦੇ ਅਹੁਦੇ ‘ਤੇ ਤਾਇਨਾਤ ਹਨ।
ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸ੍ਰੀ ਵਿਕਾਸ ਪ੍ਰਤਾਪ ਉਦੋਂ ਤੱਕ ਗੁਰੁ ਰਵੀਦਾਸ ਯੂਨੀਵਰਸਿਟੀ ਦੇ ਉਪਕੁਲਪਤੀ ਦਾ ਕੰਮ ਕਾਜ ਦੇਖਣਗੇ ਜਦੋ ਤੱਕ ਰੈਗੂਲਰ ਵੀ.ਸੀ ਦੀ ਨਿਯੁਕਤੀ ਨਹੀਂ ਹੋ ਜਾਂਦੀ।

