ਪਟਿਆਲਾ

ਗੈਂਗਸਟਰਾਂ ਦੇ ਫੇਸਬੁੱਕ ਅਕਾਊਂਟ ਅਤੇ ਹੋਰ ਸ਼ੋਸ਼ਲ ਮੀਡੀਆ ਅਕਾਊਂਟ ਬੰਦ ਕਰਨ ਲਈ ਕੰਪਨੀਆਂ ਨੂੰ ਕਹੇਗੀ ਪੁਲਿਸ: ਏ.ਡੀ.ਜੀ.ਪੀ

ਏ.ਡੀ.ਜੀ.ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਲੋਕਾਂ ਅਤੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਪਟਿਆਲਾ, 9 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ ਕਿ ਅਸੀਂ ਅਪਰਾਧੀਆਂ ਨੂੰ ਜਾਂ ਅਪਰਾਧ ਨੂੰ ਵੜਾਵਾ ਦੇਣ ਵਾਲੇ ਲੋਕਾਂ ਨੂੰ ਉਤਸ਼ਾਹਿਤ ਕਰੀਏ ਪਰ ਫਿਰ ਵੀ ਅੱਜ-ਕੱਲ ਪੰਜਾਬੀ ਗੀਤਾਂ ਵਿੱਚ ਅਜਿਹਾ ਕਾਫੀ ਕੁਝ ਦਿਖਾਇਆ ਅਤੇ ਸੁਣਾਇਆ ਜਾ ਰਿਹਾ ਹੈ ਜੋ ਕਿ ਕਾਨੂੰਨ ਤੋੜਨ ਨੂੰ ਉਕਸਾÀੁਂਦਾ ਹੈ।

ਪੰਜਾਬ ਪੁਲਿਸ ਦੀ ਏ.ਡੀ.ਜੀ.ਪੀ ਲਾਅ ਐਂਡ ਆਰਡਰ ਸ੍ਰੀ ਰੋਹਿਤ ਚੌਧਰੀ ਨੇ ਅੱਜ ਪੁਲਿਸ ਲਾਈਨ ਵਿਖੇ ਮਹਿੰਦਰਾ ਕਾਲਜ, ਥਾਪਰ ਯੂਨੀਵਰਸਿਟੀ ਅਤੇ ਮੋਦੀ ਕਾਲਜ ਦੇ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ ਦੌਰਾਨ ਸਾਹਮਣੇ ਆਏ ਇਸ ਸੁਝਾਅ ਤੇ ਕਿਹਾ ਕਿ ਪੰਜਾਬ ਪੁਲਿਸ ਪੰਜਾਬ ਦੇ ਗਾਇਕਾ ਨੂੰ ਵੀ ਅਪੀਲ ਕਰੇਗੀ ਕਿ ਉਹ ਅਪਰਾਧ ਪ੍ਰਵਿਰਤੀ ਦੇ ਗਾਣੇ ਗਾਉਣ ਤੋਂ ਗੁਰੇਜ਼ ਕਰਨ।
ਨਾਲ ਹੀ ਉਹਨਾਂ ਕਿਹਾ ਕਿ ਜੋ ਕੁਝ ਗਾਇਆ ਅਤੇ ਸੁਣਾਇਆ ਜਾ ਰਿਹਾ ਹੈ ਉਹ ਪੰਜਾਬ ਦੀ ਵਿਰਾਸ਼ਤ ਦਾ ਹਿੱਸਾ ਨਹੀਂ ਹੈ। ਸ੍ਰੀ ਰੋਹਿਤ ਚੌਧਰੀ ਨੇ ਕਿਹਾ ਕਿ ਪੁਲਿਸ ਦੀ ਅਪੀਲ ਤੋਂ ਬਾਅਦ ਸੰਭਵ ਹੈ ਕਿ ਗਾਣੇ ਲਿਖਣ ਵਾਲੇ ਅਤੇ ਗਾਉਣ ਵਾਲੇ ਅਜਿਹੇ ਬੋਲਾਂ ਤੋਂ ਪਰਹੇਜ਼ ਕਰਨ ਜਿਹੜੇ ਕਿ ਸਮਾਜ ਵਿੱਚ ਕਾਨੂੰਨ ਤੋੜਨ ਦੀ ਗੱਲ ਕਰਦੇ ਹਨ।
ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਫੇਸਬੁੱਕ ਤੇ ਅਕਾਊਂਟ ਬਣਾ ਕਿ ਕੋਈ ਵੀ ਵਿਅਕਤੀ ਫੋਟੋ ਜਾ ਮੈਸ਼ੇਜ ਅਸਾਨੀ ਨਾਲ ਪਾ ਸਕਦਾ ਹੈ ਲੇਕਿਨ ਪੰਜਾਬ ਪੁਲਿਸ ਦਾ ਸਾਇਬਰ ਕਰਾਇਮ ਵਿੰਗ ਗੈਂਗਸਟਰਾਂ ਦੇ ਫੇਸਬੁੱਕ ਅਕਾਊਂਟ ਅਤੇ ਹੋਰ ਸ਼ੋਸ਼ਲ ਮੀਡੀਆ ਅਕਾਊਂਟ ਬੰਦ ਕਰਨ ਲਈ ਕੰਪਨੀਆਂ ਨੂੰ ਲਿਖਣ ਜਾ ਰਿਹਾ ਹੈ। ਏ.ਡੀ.ਜੀ.ਪੀ ਨੇ ਕਿਹਾ ਕਿ ਅਜਿਹੇ ਵਿਅਕਤੀ ਨਾ ਕੇਵਲ ਸਮਾਜ ਦਾ ਮਾਹੌਲ ਖਰਾਬ ਕਰਦੇ ਹਨ ਬਲਕਿ ਅਜਿਹੀਆਂ ਫੇਸਬੁੱਕ ਪੋਸਟਾਂ ਰਾਹੀ ਗੈਂਗਵਾਰ ਵੱਧਦੀ ਵੀ ਦੇਖੀ ਗਈ ਹੈ।
ਵਿਦਿਆਰਥੀਆਂ ਵੱਲੋਂ ਦਿੱਤੇ ਗਏ ਇੱਕ ਸੁਝਾਅ ਤੇ ਸ੍ਰੀ ਰੋਹਿਤ ਚੌਧਰੀ ਨੇ ਕਿਹਾ ਕਿ ਪੁਲਿਸ ਦੀ ਸਾਖ ਵਿਦਿਆਰਥੀਆਂ ਵਿੱਚ ਵਧਾਉਣ ਲਈ ਅਤੇ ਕਮਿਊਂਨਟੀ ਪੁਲਿਸਿੰਗ ਦੇ ਤਹਿਤ ਜੇਕਰ ਸੰਭਵ ਹੋਇਆ ਤਾਂ ਨੌਜਵਾਨਾਂ ਨਾਲ ਪੁਲਿਸ ਦੀ ਸਾਂਝ ਵਧਾਉਣ ਲਈ ਪੁਲਿਸ ਅਤੇ ਕਾਲਜ ਵਿਦਿਆਰਥੀਆਂ ਦਾ ਸਾਂਝਾ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਨ ਤੇ ਵਿਚਾਰ ਵੀ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਸ਼ਹਿਰ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਜਿਸ ਵਿੱਚ ਲੋਕਾਂ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਦਾ ਮੁੱਦਾ ਚੁੱਕਿਆ ਗਿਆ, ਨਾਲ ਹੀ ਨੌਜਵਾਨਾਂ ਵੱਲੋਂ ਬੁਲਿਟ ਮੋਟਰਸਾਇਕਲ ਦੇ ਪਟਾਕੇ ਵਜਾਉਣ, ਸਕੂਲ ਕਾਲਜਾਂ ਦੀ ਛੁੱਟੀ ਦੌਰਾਨ ਬੱਚਿਆਂ ਵੱਲੋ ਮੋਟਰਸਾਇਕਲਾਂ ਤੇ ਕੀਤੀ ਜਾਂਦੀ ਹੁਲੜਬਾਜੀ ਨੂੰ ਰੋਕਣ ਅਤੇ ਮੂੰਹ ਤੇ ਕੱਪੜਾ ਬੰਨ੍ਹ ਕਿ ਵਹਿਕਲ ਚਲਾਉਦ ਦੀ ਸਮੱਸਿਆ ਨੂੰ ਵੀ ਧਿਆਨ ਵਿੱਚ ਲਿਆਂਦਾ ਗਿਆ।
ਪੁਲਿਸ ਪਬਲਿਕ ਵਿੱਚ ਆਪਸੀ ਤਾਲਮੇਲ ਵਧਾਉਣ ਅਤੇ ਪੁਲਿਸ ਦੀ ਪਬਲਿਕ ਨਾਲ ਨੇੜਤਾ ਵਧਾਉਣ ਅਤੇ ਵਿਸ਼ਵਾਸ ਬਹਾਲ ਕਰਨ ਲਈ ਕੀਤੀ ਗਈ ਇਸ ਮੀਟਿੰਗ ਵਿੱਚ ਬੱਸਾਂ ਦੇ ਡਰਾਇਵਰਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਧਾਰਮਿਕ ਸਥਾਨਾਂ ਤੋਂ ਅਵਾਜ਼ ਪ੍ਰਦੂਸ਼ਣ ਦੇਰ ਰਾਤ ਤੱਕ ਚੱਲਣ ਕਾਰਨ ਬੱਚਿਆਂ ਦੀ ਪੜ੍ਹਾਈ ਅਤੇ ਬਜ਼ੁਰਗਾਂ ਮਰੀਜ਼ਾਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈਣ ਆਦਿ ਬਾਰੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਇਹ ਵੀ ਮੰਗ ਕੀਤੀ ਜਾਵੇ ਕਿ ਜ਼ਿਲ੍ਹੇ ਅੰਦਰ ਟ੍ਰੈਫਿਕ ਲਇਟਾਂ ਰਾਤ 8 ਵਜੇ ਬੰਦ ਕਰ ਦਿੱਤੀਆਂ ਜਾਂਦੀਆਂ ਹਨ ਜਿਹਨਾਂ ਨੂੰ 9:30 ਵਜੇ ਤੱਕ ਚਾਲੂ ਰੱਖਿਆ ਜਾਵੇ।
ਲੋਕਾਂ ਵੱਲੋਂ ਚੁੱਕੇ ਗਏ ਮੁੱਦਿਆਂ ਤੇ ਏ.ਡੀ.ਜੀ.ਪੀ. ਨੇ ਵਿਸ਼ਵਾਸ ਦਿਵਾਇਆ ਕਿ ਸੰਬਧਿਤ ਥਾਣੇ ਵੱਲੋਂ ਸਕੁਲ ਦਾ ਲਾਇਜਨ ਅਫ਼ਸਰ ਲਗਾਇਆ ਜਾਵੇਗਾ ਜੋ ਕਿ ਸਕੂਲ ਕਾਲਜ ਤੇ ਪ੍ਰਸਾਸ਼ਨ ਨਾਲ ਤਾਲਮੇਲ ਕਰਕੇ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਏਗਾ। ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਸਰਕਲ ਡੀ.ਐਸ.ਪੀ ਲੋਕਾਂ ਨਾਲ ਵੱਧ ਤੋਂ ਵਧ ਮੀਟਿੰਗਾਂ ਕਰਕੇ ਉਹਨਾਂ ਦੀ ਸਾਂਝੀ ਸਮੱਸਿਆਵਾਂ ਦਾ ਨਿਪਟਾਰਾ ਕਰਨਗੇ।
ਇਸ ਮੌਕੇ ਉਹਨਾਂ ਨਾਲ ਆਈ.ਜੀ ਸ੍ਰੀ ਏ.ਐਸ ਰਾਏ, ਡੀ.ਆਈ.ਜੀ ਡਾ.ਸੁਖਚੈਨ ਸਿੰਘ ਗਿੱਲ, ਐਸ.ਐਸ.ਪੀ ਡਾ. ਐਸ ਭੂਪਤੀ, ਸ੍ਰੀਮਤੀ ਕੰਵਰਦੀਪ ਕੌਰ ਐਸ.ਪੀ. ਟ੍ਰੈਫਿਕ, ਸ੍ਰੀ ਕੇਸਰ ਸਿੰਘ ਐਸ.ਪੀ. ਸਿਟੀ, ਸ੍ਰੀ ਅਮਰਜੀਤ ਸਿੰਘ ਘੁੰਮਣ ਐਸ.ਪੀ, ਸ੍ਰੀ ਸੋਰਵ ਜਿੰਦਲ ਡੀ.ਐਸ.ਪੀ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *